January 29, 2015 | By ਸਿੱਖ ਸਿਆਸਤ ਬਿਊਰੋ
ਅੰਮਿ੍ਤਸਰ (28, ਜਨਵਰੀ 2025): ਅਮਰੀਕਾ ਦੀ ਨੈਸ਼ਨਲ ਸਿੱਖ ਕੰਪੇਨ ਵੱਲੋਂ ਕਰਵਾਏ ਸਰਵੇਖਣ ਦੌਰਾਨ ਸਿੱਖਾਂ ਦੀ ਪਹਿਚਾਣ ਸਬੰਧੀ ਜ਼ਿਆਦਾਤਰ ਅਮਰੀਕੀ ਮੂਲ ਨਿਵਾਸੀਆਂ ਨੂੰ ਪਤਾ ਨਾ ਹੋਣ ਦਾ ਖੁਲਾਸਾ ਹੋਣ ‘ਤੇ ਚਿੰਤਾ ਜਿਤਾਉਂਦਿਆਂ ਪ੍ਰਧਾਨ ਸ਼ੋ੍ਰਮਣੀ ਕਮੇਟੀ ਅਵਤਾਰ ਸਿੰਘ ਨੇ ਕਿਹਾ ਹੈ ਕਿ ਅਮਰੀਕਾ ਦੀ ਤਰੱਕੀ ‘ਚ ਜਿਥੇ ਸਿੱਖਾਂ ਦਾ ਵਿਸ਼ੇਸ਼ ਯੋਗਦਾਨ ਹੈ ।
ਵੱਖਰੀ ਪਹਿਚਾਣ ਦੇ ਮੁੱਦੇ ‘ਤੇ ਸਿੱਖਾਂ ਨੂੰ ਦੇਸ਼ ਦੇ ਸੰਵਿਧਾਨ ‘ਚ ਸੋਧ ਕਰਵਾਉਣ ਲਈ ਜਾਰੀ ਯਤਨਾਂ ਦੇ ਨਾਲ-ਨਾਲ ਵਿਸ਼ਵ ਵਿਸ਼ੇਸ਼ਕਰ ਅਮਰੀਕਾ ‘ਚ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਸਬੰਧੀ ਜਿਥੇ ਸ਼ੋ੍ਰਮਣੀ ਕਮੇਟੀ ਵੱਲੋਂ ਅਮਰੀਕਾ ‘ਚ ਸਿੱਖ ਪਹਿਚਾਣ ‘ਤੇ ਹੋਏ ਅਧਿਐਨ ਦੇ ਨਾਕਾਰਾਤਮਿਕ ਨਤੀਜਿਆਂ ‘ਤੇ ਚਿੰਤਾ ਦਰਸਾਈ ਗਈ ਹੈ, ਓਥੇ ਆਪਣੀ ਭਾਰਤ ਫੇਰੀ ਮੌਕੇ ਅਮਰੀਕੀ ਰਾਸ਼ਟਰਪਤੀ ਵੱਲੋਂ ਭਾਰਤ ‘ਚ ਧਾਰਮਿਕ ਆਜ਼ਾਦੀ ਦੇਣ ਦੇ ਮੁੱਦੇ ਦੀ ਵਕਾਲਤ ਕਰਨ ਦਾ ਅਮਰੀਕਨ ਸਿੱਖ ਸੰਸਥਾਵਾਂ ਵੱਲੋਂ ਸਵਾਗਤ ਕੀਤਾ ਗਿਆ ਹੈ ।
ਇਸ ਦੌਰਾਨ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਸਥਾ ਦੇ ਪ੍ਰਧਾਨ ਸ: ਜਸਵੰਤ ਸਿੰਘ ਹੋਠੀ ਅਤੇ ਕੁਆਰਡੀਨੇਟਰ ਡਾ: ਪਿ੍ਤਪਾਲ ਸਿੰਘ ਨੇ ਸ੍ਰੀ ਓਬਾਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਰਤੀ ਸੰਵਿਧਾਨ ਦੀ ਧਾਰਾ 25 ਨੂੰ ਧਾਰਮਿਕ ਆਜ਼ਾਦੀ ਦੇ ਮੁਕੰਮਲ ਪ੍ਰਚਾਰ ਲਈ ਅਪਨਾਉਣ ਸਬੰਧੀ ਭਾਰਤ ਨੂੰ ਸਲਾਹ ਦੇਣ ਨਾਲ ਸਿੱਖਾਂ ਦੀ ਵੱਖਰੀ ਕੌਮ ਦੱਸਣ ਸਬੰਧੀ ਮੰਗ ਦੀ ਵੀ ਜਾਇਜ਼ਤਾ ਪੁਸ਼ਟ ਹੁੰਦੀ ਹੈ ।
ਮੱਕੜ ਨੇ ਦਾਅਵਾ ਕੀਤਾ ਕਿ ਸ਼ੋ੍ਰਮਣੀ ਕਮੇਟੀ ਯੂਬਾ ਸਿਟੀ ਵਿਖੇ ਕੌਮਾਂਤਰੀ ਸਿੱਖ ਕੇਂਦਰ ਖੋਲ੍ਹ ਕੇ ਅਜਿਹੇ ਯਤਨਾਂ ਨੂੰ ਹੀ ਅਮਲੀ ਰੂਪ ਦੇਣ ਦੀ ਕੋਸ਼ਿਸ਼ ‘ਚ ਹੈ।
Related Topics: National Sikh Campaign, Sikhs in Untied States, United States