Site icon Sikh Siyasat News

ਸ਼੍ਰੋਮਣੀ ਕਮੇਟੀ ਨੇ ਵਿਵਾਦਤ ਫਿਲਮ ਨਾਨਕ ਸ਼ਾਹ ਫਕੀਰ ਦੀ ਜਾਂਚ ਪੜਤਾਲ ਲਈ ਬਣਾਈ ਕਮੇਟੀ

ਅੰਮ੍ਰਿਤਸਰ (29 ਅਪਰੈਲ, 2015): ਫਿਲ਼ਮ ਨਿਰਮਾਤਾ ਹਰਿੰਦਰ ਸਿੱਕਾ ਦੀ ਗੁਰੂ ਨਾਨਕ ਸਾਹਿਬ, ਭਾਈ ਮਰਦਾਨਾ ਅਤੇ ਬੇਬੇ ਨਾਨਕੀ ਜੀ ਨੂੰ ਫਿਲ਼ਮੀ ਪਰਦੇ ‘ਤੇ ਰੂਪਮਾਨ ਕਰਦੀ ਵਿਵਾਦਤ ਫਿਲਮ ਨਾਨਕ ਸ਼ਾਹ ਫਕੀਰ ਦੀ ਘੌਖ ਪੜਤਾਲ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।

ਫਿਲਮ ਨਾਨਕ ਸ਼ਾਹ ਫਕੀਰ ਆਸਟਰੇਲੀਆ ਅਤੇ ਯੁਰਪ ਵਿੱਚ (ਇੰਗਲ਼ੈਡ ਤੋਂ ਬਿਨਾਂ) ਕਿਤੇ ਨਹੀਂ ਲੱਗ ਸਕੀ

ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਫ਼ਿਲਮ ਦੀ ਪੂਰੀ ਡੂੰਘਾੲੀ ਨਾਲ ਪੜਤਾਲ ਕੀਤੀ ਜਾਵੇਗੀ। ਇਸ ਮਕਸਦ ਲੲੀ ਸ਼੍ਰੋਮਣੀ ਕਮੇਟੀ ਦੀ ਅੰਤਿੰਗ ਕਮੇਟੀ ਦੇ ਮੈਂਬਰ ਰਜਿੰਦਰ ਸਿੰਘ ਮਹਿਤਾ, ਡਾ. ਜਸਬੀਰ ਸਿੰਘ ਨੇਕੀ, ਡਾ. ਜਸਪਾਲ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਪ੍ਰਿਥੀਪਾਲ ਸਿੰਘ ਕਪੂਰ, ਡਾ. ਗੁਰਮੋਹਨ ਸਿੰਘ ਵਾਲੀਆ ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਸ੍ਰੀ ਫਤਹਿਗੜ੍ਹ ਸਾਹਿਬ, ਰੂਪ ਸਿੰਘ ਸਕੱਤਰ ’ਤੇ ਆਧਾਰਿਤ ਸਬ ਕਮੇਟੀ ਗਠਿਤ ਕੀਤੀ ਗਈ ਹੈ।


 ਨਾਨਕ ਸ਼ਾਹ ਫਕੀਰ ਦਾ ਮਾਮਲਾ:
 ਦਾਅਵਾ ਇਲਾਹੀ ਦਰਸ਼ਨ ਦਾ ਅਤੇ ਪੈਰਵੀ ਬੁੱਤਪ੍ਰਸਤੀ ਦੀ…


ਵਧੀਕ ਸਕੱਤਰ ਬਲਵਿੰਦਰ ਸਿੰਘ ਜੌੜਾਸਿੰਘਾ ਇਸ ਕਮੇਟੀ ਦੇ ਕੋਆਰਡੀਨੇਟਰ ਹੋਣਗੇ। ਇਹ ਸਬ ਕਮੇਟੀ ਜਲਦੀ ਹੀ ਫ਼ਿਲਮ ‘ਨਾਨਕ ਸ਼ਾਹ ਫਕੀਰ’ ਬਾਰੇ ਮੁਕੰਮਲ ਘੋਖ ਪੜਤਾਲ ਕਰਕੇ ਆਪਣੀ ਰਿਪੋਰਟ ਦੇਵੇਗੀ।

ਜਿਸਨੂੰ ਸਿੱਕਾ ਨੇ ਸਿੱਖ ਕੌੰਮ ਦੇ ਸਖਤ ਰੋਹ ਅਤੇ ਰੋਸ ਦੇ ਬਾਵਜੂਦ ਰਿਲੀਜ਼ ਕਰ ਦਿੱਤਾ ਸੀ, ਪਰ ਜਦੋਂ ਇਹ ਫਿਲਮ ਸਿਨੇਮਾਂ ਘਰਾਂ ਵਿੱਚ ਪਹੁੰਚੀ ਤਾਂ ਸਮੁੱਚੇ ਸਿੱਖ ਜਗਤ ਨੇ ਇਸਨੂੰ ਬੁਰੀ ਤਰਾਂ ਨਾਕਾਰ ਦਿੱਤਾ, ਕਿਤੇ ਵੀ ਇਹ ਫਿਲਮ ਦਰਸ਼ਕਾਂ ਨੂੰ ਆਪਣੇ ਵੱਲ ਨਹੀਂ ਖਿੱਚ ਸਕੀ। ਇਸ ਫਿਲਮ ਦੇ ਬੁਰੀ ਤਰਾਂ ਫੇਲ ਹੋਣ ਤੋਂ ਬਾਅਦ ਹਰਿੰਦਰ ਸਿੱਕਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਤੇ ਅਦਬ ਸਤਿਕਾਰ ਦੇ ਨਾਂਮ ‘ਤੇ ਡਰਾਮਾ ਕਰਦਿਆਂ ਇਸ ਫਿਲ਼ਮ ਨੂੰ ਵਾਪਿਸ ਲੈ ਲਿਆ ਸੀ।

ਦੱਸਣਯੋਗ ਹੈ ਕਿ ਸਿੱਖ ਨੁਕਤਾ ਨਜ਼ਰ ਤੋਂ ਫਿਲਮ ਵਿੱਚ ਗੁਰੂ ਸਾਹਿਬ ਦਾ ਰੋਲ ਭਾਂਵੇ ਜਿਊਂਦੇ ਬੰਦੇ ਨੇ ਕੀਤਾ ਹੋਵੇ ਤੇ ਭਾਂਵੇ ਉਹਨਾਂ ਦੇ ਸਰੀਰ ਨੂੰ ਕੰਪਿਊਟਰੀ ਰੇਖਾ-ਚਿੱਤਰ ਦੇ ਨਾਲ ਤਿਆਰ ਕੀਤਾ ਗਿਆ ਹੋਵੇ, ਦੋਵੇਂ ਢੰਗਾਂ ਨਾਲ ਸਿੱਖ ਧਰਮ ਦੇ ਸਿਧਾਂਤਾਂ ਦੀ ਉਲੰਘਣਾ ਹੈ ਅਤੇ ਕੌਮ ਲਈ ਇੱਕੋ ਜਿੰਨੇ ਘਾਤਕ ਹਨ। ਸਿੱਖ ਸਿਧਾਂਤਾਂ ਅਨੁਸਾਰ ਕੋਈ ਵੀ ਵਿਅਕਤੀ ਗੁਰੂ ਸਾਹਿਬਾਨ ਅਤੇ ਗੁਰੂ-ਪਰਿਵਾਰ ਨੂੰ ਕਿਸੇ ਵੀ ਮਾਧਿਅਮ ਜਾਂ ਢੰਗ ਰਾਹੀਂ ਦ੍ਰਿਸ਼ਮਾਨ ਨਹੀ ਸਕਦਾ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਹ ਸਿੱਖ ਧਰਮ ਦੇ ਅਸੂਲਾਂ ਅਤੇ ਸਿਧਾਂਤਾਂ ਨਾਲ ਖਿਲਵਾੜ ਕਰ ਰਿਹਾ ਹੁੰਦਾ ਹੈ। ਇਸ ਫਿਲਮ ੳੁਤੇ ਪੰਜਾਬ ਤੇ ਚੰਡੀਗਡ਼੍ਹ ਵਿੱਚ ਪਹਿਲਾਂ ਹੀ ਪਾਬੰਦੀ ਲਾ ਦਿੱਤੀ ਗੲੀ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version