March 30, 2018 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: (ਨਰਿੰਦਰ ਪਾਲ ਸਿੰਘ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਇਥੇ ਹੋਏ ਬਜਟ ਅਜਲਾਸ ਦੌਰਾਨ ਜੁੜੇ ਮੈਂਬਰਾਨ ਨੇ ਸਾਲ 2018-19 ਦਾ 11ਅਰਬ 59 ਕਰੋੜ 73 ਲੱਖ ਦੇ ਬਜਟ ਨੂੰ ਪ੍ਰਵਾਨਗੀ ਦੇ ਦਿੱਤੀ। ਕਮੇਟੀ ਦਾ ਇਸ ਸਾਲ ਦਾ ਬਜਟ ਪਿਛਲੇ ਬਜਟ (ਸਾਲ 2017-18)ਨਾਲੋਂ 53 ਕਰੋੜ ਰੁਪਏ ਵੱਧ ਹੈ ।ਇਸੇ ਤਰ੍ਹਾਂ ਸਾਲ 2018-19 ਲਈ ਪਾਸ ਕੀਤਾ ਗਿਆ ਧਰਮ ਪ੍ਰਚਾਰ ਦਾ 76 ਕਰੋੜ ਰੁਪਇਆਂ ਦਾ ਬਜਟ ਪਿਛਲੇ ਬਜਟ ਨਾਲੋਂ ਤਿੰਨ ਕਰੋੜ ਜਿਆਦਾ ਹੈ ।ਪਿਛਲੇ ਸਾਲ ਵਾਂਗ ਹੀ ਇਸ ਵਾਰ ਵੀ ਕਮੇਟੀ ਜਨਰਲ ਸਕੱਤਰ ਨੇ ਪੂਰਾ ਬਜਟ ਪੜ੍ਹਨ ਦੀ ਬਜਾਏ, 13 ਪੰਨੇ ਪੜ੍ਹ ਕੇ ਹੀ ਮੈਂਬਰਾਨ ਦੀ ਸਹਿਮਤੀ ਨਾਲ ਸਮੇਟ ਦਿੱਤਾ।
ਕਮੇਟੀ ਦਾ ਸਲਾਨਾ ਬਜਟ ਅਜਲਾਸ ਅੱਜ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸ਼ੁਰੂ ਹੋਇਆ ਤਾਂ ਕਮੇਟੀ ਦੇ 185 ਮੈਂਬਰਾਨ ‘ਚੋਂ ਸਿਰਫ 110ਮੈਂਬਰ ਹੀ ਹਾਜਰ ਸਨ ।ਸ਼ੁਰੂਆਤ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸ਼ੋਕ ਮਤੇ ਪੜ੍ਹਦਿਆਂ ਕਮੇਟੀ ਮੈਂਬਰ ਸੁਰਜੀਤ ਸਿੰਘ ਕਾਲਾ ਬੂਲਾ,ਮਨਜੀਤ ਸਿੰਘ ਕਲਕੱਤਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਿਸ਼ਨ ਦੀ ਪੂਰਤੀ ਲਈ ਜਾਨ ਵਾਰਨ ਵਾਲੇ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਯਾਦ ਕਰਦਿਆਂ ਪੂਰੇ ਹਾਊਸ ਨਾਲ ਮੂਲ ਮੰਤਰ ਦੇ ਪੰਜ ਪਾਠ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ।ਕਮੇਟੀ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲਾ ਨੇ ਬਜਟ ਪੇਸ਼ ਕਰਦਿਆਂ ਹਾਊਸ ਨੂੰ ਦੱਸਿਆ ਕਿ ਜਨਰਲ ਬੋਰਡ ਫੰਡ ਤਹਿਤ 66 ਕਰੋੜ 25 ਰੁਪਏ,ਟਰੱਸਟ ਫੰਡ ਤਹਿਤ 56 ਕਰੋੜ ,ਵਿਿਦਆ ਫੰਡ ਤਹਿਤ 36 ਕਰੋੜ,ਸੈਕਸ਼ਨ 85 ਹੇਠਲੇ ਗੁਰਦੁਆਰਾ ਸਾਹਿਬ ਲਈ 688 ਕਰੋੜ 94 ਲੱਖ,ਵਿਿਦਅਕ ਅਦਾਰਿਆਂ ਲਈ 228 ਕਰੋੜ 56 ਲੱਖ ਰੁਪਏ ਰੱਖੇ ਗਏ ਹਨ।ਉਨ੍ਹਾਂ ਦੱਸਿਆ ਕਿ ਪ੍ਰਿਿਟੰਗ ਲਈ 5 ਕਰੋੜ 43ਲੱਖ,ਗੁ:ਪਰੈਸ ਲਈ 1ਕਰੋੜ 28 ਲੱਖ,ਸ੍ਰੋਮਣੀ ਪ੍ਰੈਸ ਲਈ 86 ਲੱਖ ਅਤੇ ਪ੍ਰਿੰਟਿਗ ਪ੍ਰੈਸ ਅੰਬਾਲਾ ਲਈ 41 ਲੱਖ ਰੁਪਏ ਰੱਖੇ ਗਏ ਹਨ।ਹਾਊਸ ਨੂੰ ਦੱਸਿਆ ਗਿਆ ਕਿ ਮੀਰੀ ਪੀਰੀ ਮੈਡੀਕਲ ਕਾਲਜ ਸ਼ਾਹਬਾਦ ਮਾਰਕੰਡਾ ਲਈ ਇਸ ਵਾਰ ਵੀ 6 ਕਰੋੜ ਰੁਪਏ ਰੱਖੇ ਗਏ ਹਨ ।ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਲਈ ਦੋ ਕਰੋੜ ਰੁਪਏ ਅਤੇ ਕੈਂਸਰ ਪੀੜਤਾਂ ਦੀ ਮਦਦ ਲਈ 9 ਕਰੋੜ 50 ਲੱਖ ਰੁਪਏ ਅਤੇ ਆਮ ਲੋਕਾਂ ਦੀ ਸਹਾਇਤਾ ਲਈ 61 ਲੱਖ 50 ਹਜਾਰ ਰੁਪਏ ਰੱਖੇ ਗਏ ਹਨ ।ਉਨ੍ਹਾਂ ਦੱਸਿਆ ਕਿ ਧਰਮ ਪ੍ਰਚਾਰ ਤਹਿਤ 76 ਕਰੋੜ ਦੀ ਰਾਸ਼ੀ ਰੱਖੀ ਗਈ ਹੈ। ਇਹ ਵੀ ਦੱਸਿਆ ਗਿਆ ਕਿ ਸਿਕਲੀਗਰ ਵਣਜਾਰਿਆਂ ਦੀ ਮਦਦ ਲਈ 80 ਲੱਖ ਰੁਪਏ ਅਤੇ ਪੀੜਤ ਸਿੱਖ ਪ੍ਰੀਵਾਰਾਂ ਲਈ ਸੱਤਰ ਲੱਖ ਰੁਪਏ ਰੱਖੇ ਗਏ ਹਨ।
ਜਿਉਂ ਹੀ ਜਨਰਲ ਸਕੱਤਰ ਸਾਹਿਬ ਨੇ ਬਜਟ ਸਪੀਚ ਦੇ 13 ਪੰਨੇ ਪੜੇ ਤਾਂ ਉਨ੍ਹਾਂ ਮੇਂਬਰ ਸਾਹਿਬਾਨ ਵੱਲ ਵੇਖਿਆ ਜੋ ਪਹਿਲਾਂ ਹੀ ਤਿਆਰ ਬੈਠੇ ਸਨ ਤੇ ਜੈਕਾਰਿਆਂ ਦੀ ਗੂੰਜ ਨਾਲ ਬਜਟ ਨੂੰ ਪ੍ਰਵਾਨਗੀ ਦੇ ਦਿੱਤੀ ਗਈ ।ਇਸਦੇ ਬਾਅਦ ਕਮੇਟੀ ਮੈਂਬਰ ਤੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਮੰਗ ਰੱਖੀ ਕਿ ਸ਼੍ਰੋਮਣੀ ਕਮੇਟੀ ਪ੍ਰਬੰਧ ਹੇਠਲੇ ਵਿਿਦਅਕ ਅਦਾਰਿਆਂ ਦੀ ਤਰੱਕੀ ਰਿਪੋਰਟ ਬਾਰੇ ਹਲਕਾ ਮੈਂਬਰਾਨ ਨੂੰ ਵੀ ਜਾਣੂ ਕਰਵਾਇਆ ਜਾਏ ,ਕਮੇਟੀ ਮੈਂਬਰ ਨੂੰ ਆਪਣੀ ਮਰਜੀ ਨਾਲ ਵਰਤੀ ਜਾਣ ਵਾਲੀ ਧਰਮ ਪ੍ਰਚਾਰ ਸਹਾਇਤਾ ਰਕਮ 1ਲੱਖ ਰੁਪਏ ਪ੍ਰਤੀ ਸਾਲ ਤੋਂ ਵਧਾਈ ਜਾਵੇ ਜੋ ਪਹਿਲਾਂ ਦੋ ਲੱਖ ਤੇ ਫਿਰ ਤਿੰਨ ਲੱਖ ਪ੍ਰਤੀ ਮੈਂਬਰ ਪ੍ਰਵਾਨ ਕਰ ਲਈ ਗਈ।ਸ਼੍ਰੋਮਣੀ ਕਮੇਟੀ ਮੈਂਬਰ ਬਲਵਿੰਦਰ ਸਿੰਘ ਬੈਂਸ ਨੇ ਕਮੇਟੀ ਪਰਧਾਨ ਗੋਬਿੰਦ ਸਿੰਘ ਲੋਂਗੋਵਾਲ ਨਾਲ ਗਿਲਾ ਕੀਤਾ ਕਿ ਉਹ ਹੁਣ ਤੀਕ 150 ਕੈਂਸਰ ਪੀੜਤਾਂ ਦੀ ਆਰਥਿਕ ਸਹਾਇਤਾ ਲਈ ਲਿਖਤੀ ਬੇਨਤੀ ਕਰ ਚੱੁਕੇ ਹਨ ਲੇਕਿਨ ਕਿਸੇ ਇੱਕ ਨੂੰ ਵੀ ਸਹਾਇਤਾ ਨਹੀ ਦਿੱਤੀ ਗਈ।ਕਮੇਟੀ ਦੇ ਸਾਬਕਾ ਜਨਰਲ ਸਕੱਤਰ ਤੇ ਮੈਂਬਰ ਸੁਖਦੇਵ ਸਿੰਘ ਭੌਰ ਨੇ ਨੁਕਤਾ ਸਾਂਝਾ ਕਰਦਿਆਂ ਕਿਹਾ ਕਿ ਇੱਕ ਪਾਸੇ ਤਾਂ ਇਹ ਮਤਾ ਪਾਸ ਕੀਤਾ ਜਾ ਰਿਹਾ ਹੈ ਕਿ ਸਿੱਖਾਂ ਦਾ ਮਜਾਕੀਆ ਰੂਪ ਪੇਸ਼ ਕਰਨ ਵਾਲੀਆਂ ਫਿਲਮਾਂ ਤੇ ਰੋਕ ਲਾਈ ਜਾਵੇ ਤੇ ਦੂਸਰੇ ਪਾਸੇ ਕਮੇਟੀ ਖੁਦ ਅਜੇਹੀ ਫਿਲਮ ਦੀ ਵਕਾਲਤ ਕਰ ਰਹੀ ਹੈ ਜੋ ਗੁਰੂ ਸਾਹਿਬ ਤੇ ਗੁਰੂ ਪ੍ਰੀਵਾਰ ਦਾ ਨਿਰਾਦਰ ਕਰ ਰਹੀ ਹੈ ।ਸ੍ਰ:ਭੌਰ ਨੇ ਕਿਹਾ ਕਿ ਖੁੱਦ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਜੇਹੀ ਫਿਲਮ ਨੂੰ ਹਮਾਇਤ ਦੇ ਰਹੇ ਹਨ।ਜਿਉਂ ਹੀ ਸ੍ਰ:ਭੌਰ ਨੇ ਭਾਸ਼ਣ ਸਮਾਪਤ ਕੀਤਾ ਤਾਂ ਮੰਚ ਤੇ ਬੈਠੇ ਗਿਆਨੀ ਗੁਰਬਚਨ ਸਿੰਘ ਨੇ ਉਨ੍ਹਾਂ ਨੂੰ ਸੁਣਾਇਆ ਕਿ ‘ਮੈਂ ਕੋਈ ਹਮਾਇਤ ਨਹੀ ਕੀਤੀ ਫਿਲਮ ਦੀ’ਜਥੇਦਾਰ ਭੌਰ ਨੇ ਤਪਾਕ ਨਾਲ ਕਿਹਾ ‘ਮੇਰੇ ਪਾਸ ਤੁਹਾਡੀ ਲਿਖੀ ਚਿੱਠੀ ਹੈ ਵਿਖਾ ਦੇਵਾਂ’ ਤਾਂ ਜਥੇਦਾਰ ਜੀ ਖਾਮੋਸ਼ ਹੋ ਗਏ ।ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਜਾਤ ਪਾਤ ਦੇ ਨਾਮ ਤੇ ਉਸਾਰੇ ਜਾ ਰਹੇ ਗੁਰਦੁਆਰਾ ਸਾਹਿਬ ਦੇ ਰੁਝਾਨ ਨੂੰ ਰੋਕਣ ਤੇ ਜੋਰ ਦਿੱਤਾ ।
Related Topics: Gobind Singh Longowal, Shiromani Gurdwara Parbandhak Committee (SGPC)