October 7, 2014 | By ਤੇਜਵੰਤ ਸਿੰਘ ਪੰਡਾਲ
ਲੇਖਕ: ਤੇਜਵੰਤ ਸਿੰਘ ਪੰਡਾਲ
ਕਪੂਰ ਸਿੰਘ ਦਾ ਜਨਮ ਸ: ਸਾਧੂ ਸਿੰਘ ਦੇ ਘਰ ਪਿੰਡ ਫੈਜਲਪੁਰ ਵਿੱਚ 1697 ਵਿੱਚ ਹੋਇਆ।ਬਾਬਾ ਬੰਦਾ ਸਿੰਘ ਬਹਾਦਰ ਸਮੇਂ ਆਪ ਸੇਵਾ ਤਾਂ ਕਰਦੇ ਸਨ, ਪਰ ਸਾਹਮਣੇ ਨਹੀਂ ਸਨ ਆਏ। 1726 ਵਿੱਚ ਜ਼ਕਰੀਆ ਖਾਨ ਲਾਹੌਰ ਦਾ ਸੂਬੇਦਾਰ ਬਣਿਆ, ਉਸਨੇ ਸਿੱਖਾਂ ‘ਤੇ ਬਹੁਤ ਜ਼ੁਰਮ ਕਰਿਆ।ਡਾ: ਨਾਰੰਗ ਸਿੰਘ ਲਿਖਦੇ ਹਨ ਕਿ ਉਸ ਵੇਲੇ ਸਿੰਘ ਹੋਣਾਂ ਮੌਤ ਨੂੰ ਵਾਜਾਂ ਮਾਰਨ ਬਰਾਬਰ ਹੁੰਦਾ ਸੀ।
ਜਿਸ ਮਾਂ ਦੇ ਚਾਰ ਪੁੱਤਰਾਂ ਵਿੱਚੋਂ ਸਿੱੰਘ ਸਜ ਗਿਆ ਹੁੰਦਾ, ਉਹ ਕਹਿੰਦੀ ਭੈਣ! ਮੇਰੇ ਤਿੰਨ ਪੁੱਤਰ ਸਨ ,ਉਨ੍ਹਾਂ ਵਿੱਚੋਂ ਇੱਕ ਤਾਂ ਸਿੰਘ ਸਜ਼ ਗਿਆ ਹੈ ਭਾਵ ਉਹ ਅੱਜ ਵੀ ਸ਼ਹੀਦ ਹੋਇਆ ਤੇ ਕੱਲ ਵੀ ਸ਼ਹੀਦ ਹੋਇਆ।
ਸ: ਸ਼ਬੇਗ ਸਿੰਘ ਲਾਹੌਰ ਵਿੱਚ ਸਰਕਾਰੀ ਠੇਕੇਦਾਰ ਸਨ, ਉਨ੍ਹਾਂ ਦੀ ਸਰਕਾਰ ‘ਚ ਪਹੁੰਚ ਸੀ। ਉਨ੍ਹਾਂ ਦੇ ਰਾਹੀਂ 1733 ਵਿੱਚ ਨਵਾਬੀ ਦਾ ਖਿਤਾਬ ਅਤੇ ਜਾਗੀਰ ਦਾ ਪਟਾ ਸਿੰਘਾਂ ਨੂੰ ਭੇਜਿਆ ਗਿਆ। ਜਦੋਂ ਸ਼ਬੇਗ ਸਿੰਘ ਨਵਾਬੀ ਦਾ ਖਿਤਾਬ ਅਤੇ ਜਾਗੀਰ ਦਾ ਪਟਾ ਲੈ ਕੇ ਅੰਮ੍ਰਿਤਸਰ ਆਏ ਤਾਂ ਸਿੰਘਾਂ ਦੇ ਆਗੂ ਦੀਵਾਨ ਸਿੰਘ ਅਤੇ ਦਰਬਾਰਾ ਸਿੰਘ ਨੇ ਸ਼ਾਹੀ ਸੁਗਾਤਾਂ ਲੈਣ ਤੋਂ ਸਾਫ ਨਾਂਹ ਕਰ ਦਿੱਤੀ।
ਅਖੀਰ ਇਹ ਫੇਸਲਾ ਹੋਇਆ ਕਿ ਨਵਾਬੀ ਕਿਸੇ ਸੇਵਾਦਾਰ ਨੂੰ ਦੇ ਦਿੱਤੀ ਜਾਵੇ ਭਾਈ ਕਪੂਰ ਸਿੰਘ ਜੀ ਉਸ ਸਮੇਂ ਸੰਗਤਾਂ ਵਿੱਚ ਪੱਖੇ ਦੀ ਸੇਵਾ ਕਰ ਰਹੇ ਸਨ। ਨਵਾਬੀ ਦਾ ਖਿਤਾਬ ਕਬੂਲ ਕਰਨ ਲਈ ਜਦ ਆਪਜੀ ਨੂੰ ਮਜਬੂਰ ਕੀਤਾ ਗਿਆ ਤਾਂ ਆਪ ਨੇ ਨਵਾਬੀ ਦਾ ਖਿਤਾਬ ਪਹਿਲਾਂ ਪੰਜਾਂ ਪਿਆਰਿਆਂ ਦੇ ਪੈਰਾਂ ਨਾਲ ਛੂਹਾਇਆ ਅਤੇ ਫਿਰ ਸੰਗਤ ਦਾ ਹੁਕਮ ਮੰਨ ਕੇ ਪ੍ਰਵਾਨ ਕਰਿਆ।
ਝੁਬਾਲ. ਦੀਪਾਲਪੁਰ ਅਤੇ ਕੰਗਣਪੁਰ ਦੀ ਇੱਕ ਲੱਖ ਦੀ ਜਾਗੀਰ ਤਾਂ ਗੁਰੁ ਕੇ ਲੰਗਰਾਂ ਦੇ ਨਾਂਅ ਲੁਆ ਦਿੱਤੀ ਅਤੇ ਨਵਾਬ ਕਪੂਰ ਸਿੰਘ ਜੀ ਨੂੰ ਰੇਸ਼ਮੀ ਦਸਤਾਰ, ਹੀਰਿਆਂ ਨਾਲ ਜੜੀ ਹੋਈ ਕਲਗੀ, ਸੁਨਹਿਰੀ ਕੜੇ,ਇੱਕ ਹਾਰ ਅਤੇ ਇੱਕ ਮੋਤੀਆਂ ਦੀ ਮਾਲਾ, ਇੱਕ ਤਲਵਾਰ ਸੌਂਪ ਦਿੱਤੀਆਂ ਗਈਆਂ।
ਸਰਕਾਰਾਂ ਦੀ ਸੋਚ ਅਨੁਸਾਰ ਮੌਕੇ ਦੀ ਸਰਕਾਰ ਦਾ ਵਿਚਾਰ ਸੀ ਕਿ ਇਸ ਲਾਲਚ ਵਿੱਚ ਆਕੇ ਸਿੰਘ ਸਾਡੇ ਅਧੀਨ ਰਹਿਣਗੇ ਪਰ ਸਿੱਖਾਂ ਨੇ ਇਸ ਸਮੇਂ ਤੋਂ ਲਾਭ ਲੈਦਿਆਂ ਆਪਣੀ ਜੱਥੇਬੰਦੀ ਨੂੰ ਤਕੜਾ ਕਰਨਾ ਸ਼ੁਰੂ ਕਰ ਦਿੱਤਾ ।ਉਸ ਸਮੇਂ ਦੇ ਸਿੰਘ ਤਖਤਾਂ ਤਾਜ਼ਾਂ ਨੂੰ ਠੋਕਰਾਂ ਮਾਰ ਕੇ ਕੌਮ ਦੀ ਚੜਦੀ ਕਲਾ ਲਈ ਮਰ ਮਿਟਣ ਵਾਲੇ ਸਨ।ਭਾਈ ਮਨੀ ਸਿੰਘ ਨੇ ਬੰਦ ਬੰਦ ਕਟਵਾ ਕੇ ਸ਼ਹੀਦੀ ਜ਼ਾਮ ਪੀਤਾ।
ਉਸ ਵੇਲੇ ਦੀ ਸਥਿਤੀ ਨੂੰ ਵੇਖਕੇ ਦਲ ਖਾਲਸੇ ਦੇ ਦੋ ਭਾਗ ਕਰਦਿੱਤੇ ਗਏ। ਇੱਕ ਦਾ ਨਾਮ ਬੁਢਾ ਦਲ ਤੇ ਦੂਜੇ ਦਾ ਨਾਮ ਤਰੁਣਾ ਦਲ।ਚਾਲੀ ਸਾਲ ਤੋਂ ਵੱਡੀ ਉਮਰ ਦੇ ਸਾਰੇ ਸਿੰਘ ਬੁੱਢਾ ਦਲ ਵਿੱਚ ਸ਼ਾਮਲ ਕਰ ਲਏ ਗਏ ਅਤੇ ਬਾਕੀ ਸਾਰੇ ਨੌਜਵਾਨ ਤਰੁਣਾ ਦਲ ਵਿੱਚ ਬੁੱਢਾ ਦਲ ਦਾ ਮੁਖੀ ਨਵਾਬ ਕਪੂਰ ਸਿੰਘ ਨੂੰ ਥਾਪਿਆ ਗਿਆ।ਬੁੱਢਾ ਸਲ ਦਾ ਮੱਖ ਕਾਰਜ਼ ਧਰਮ ਪ੍ਰਚਾਰ ਅਤੇ ਗੁਰੂ ਅਸਥਾਨਾਂ ਦੀ ਸੇਵਾ ਸੰਭਾਲ ਸੀ, ਪਰ ਜਦੋਂ ਪੰਥ ‘ਤੇ ਭੀੜ ਆ ਬਣਦੀ ‘ਤੇ ਜ਼ਾਲਮ ਜੁਲਮ ਕਰਨ ‘ਤੇ ਤੁਲ ਜਾਂਦੇ ਤਾਂ ਦੋਵੇਂ ਦਲ ਮਿਕੇ ਵੈਰੀ ਨੂੰ ਮੁੰਹ ਤੋੜਵਾ ਜਬਾਬ ਦਿਆ ਕਰਦੇ ਸਨ।
ਜਿਸ ਵਕਤ ਨਾਦਰਸ਼ਾਹ ਹਿੰਦੋਸਤਾਨ ਦੀ ਦੌਲਤ ਲੁੱਟਕੇ ਇੱਥੋਂ ਦੇ ਨੌਜਵਾਨਾਂ ਅਤੇ ਮੁਟਿਆਰਾਂ ਨੂੰ ਗੁਲਾਮ ਬਣਾ ਕੇ ਆਪਣੇ ਦੇਸ ਵੱਲ ਲੈ ਜਾ ਰਿਹਾ ਸੀ ਤਾਂ ਸਿੰਘਾਂ ਦੀ ਕੌਮੀ ਅਣਖ ਨੇ ਉਸ ਨੂੰ ਵੰਗਾਰਿਆ, ਉਸ ਸਮੇਂ ਸਿੰਘਾ ਦੀ ਕਮਾਨ ਨਵਾਬ ਕਪੂਰ ਸਿੰਘ, ਸ: ਜੱਸਾ ਸਿੰਘ ਅਹਲੂਵਾਲੀਆ ਅਤੇ ਸ: ਬਘੇਲ ਸਿੰਘ ਕਰ ਰਹੇ ਸਨ।ਸਿੰਘਾਂ ਨੇ ਲੁੱਟ ਦਾ ਮਾਲ ਵੀ ਹੌਲਾ ਕਰ ਦਿੱਤਾ ਅਤੇ ਕੈਦੀ ਲੜਕੇ ਲੜਕੀਆਂ ਨੂੰ ਵੀ ਛੁਡਵਾ ਲਿਆ।
ਨਾਦਰ ਸ਼ਾਹ ਸਿੰਘਾਂ ਦੇ ਬੁਲੰਦ ਹੌਸਲੇ ਵੇਖ ਕੇ ਹੈਰਾਨ ਰਹਿ ਗਿਆ ਅਤੇ ਜ਼ਕਰੀਆਂ ਖਾਨ ਨੂੰ ਪੁਛਿਆ “ਇਹ ਕੌਣ ਹਨ, ਜਿਨ੍ਹਾਂ ਮੈਨੂੰ ਵੰਗਾਰਿਆ ਹੈ।ਜ਼ਕਰੀਆ ਖਾਨ ਨੇ ਦੱਸਿਆ ਕਿ ਇਹ ਲੋਕ ਹਿੰਦੂ, ਮੁਸਲਮਾਨਾਂ ਤੋਂ ਵੱਖਰੀ ਕਿਸਮ ਦੇ ਹਨ।ਜੰਗਲ ‘ਤੇ ਪਹਾੜ ਇਨ੍ਹਾ ਦਾ ਵਤਨ ਹੈ, ਘੋੜਿਆਂ ਦੀਆਂ ਕਾਠੀਆਂ ਇਨਹਾਂ ਦੇ ਘਰ ਹਨ।ਅਸੀਂ ਇਨ੍ਹਾਂ ਨੂੰ ਮਾਰਦੇ ਹਾਰਕੇ ਥੱਕ ਗਏ ਹਾਂ, ਪਰ ਇਹ ਮੁੱਕਣ ਵਿੱਚ ਨਹੀਂ ਆਉਦੇਂ। ਅਸੀਂ ਇਨ੍ਹਾਂ ਨੂੰ ਦੇਸ਼ ਨਿਕਾਲਾ ਦੇ ਕੇ ਵੀ ਵੇਖ ਲਿਆ ਹੈ, ਇਹ ਟਲਦੇ ਨਹੀਂ ਹਨ।ਨਾਦਰਸ਼ਾਹ ਸੁਣਕੇ ਹੈਰਾਨ ਰਹਿ ਗਿਆ ਅਤੇ ਕਹਿਣ ਲੱਗਾ ਕਿ ਉਹ ਸਮਾਂ ਦੂਰ ਨਹੀਂ ਜਦੋਂ ਇਹ ਲੋਕ ਆਪਣੀ ਚੜਦੀ ਕਲਾ ਸਦਕਾ ਦੇਸ਼ ਦੇ ਹਾਕਮ ਹੋਣਗੇ
ਮੇਰੀ ਸਿੱਖ ਕੌਮ ਦੇ ਵਾਰਸੋ, ਅਹੁਦਿਆਂ ‘ਤੇ ਬਿਰਾਜ਼ਮਾਨ ਸਿੱਖ ਸਰਦਾਰੋ, ਅਹੁਦਿਆਂ ਅਤੇ ਸਰਦਾਰੀਆਂ ਦਟੇ ਪਿੱਛਲੱਗ ਬਣਕੇ ਕੌਮ ਦਾ ਘਾਣ ਕਰਵਾਉਣ ਵਾਲਿਓ ਇਨ੍ਹਾਂ ਅਣਖੀ ਤੇ ਗੈਰਤਮੰਦ ਸਿੱਖ ਸਰਦਾਰਾਂ ਦੀਆਂ ਜੀਵਨੀਆਂ ਤੋਂ ਸਬਕ ਲਵੋ, ਅੱਜ ਰਾਜਭਾਗ ਦੇ ਨਸ਼ੇ ਵਿੱਚ ਚੂਰ ਤੁਹਾਨੂੰ ਨਾਂ ਤਾਂ ਨਸ਼ਿਆਂ ਵਿੱਚ ਬਰਬਾਦ ਹੋ ਰਹੀ ਸਿੱਖ ਜੁਆਨੀ ਦਿੱਸਦੀ ਹੈ ਅਤੇ ਨਾਂ ਹੀ ਛੋਟਾ ਘੱਲੂਘਾਰ ਜੋ ਕਿ ਅਪ੍ਰੈਲ ਤੋਂ ਜੂਨ 1746 ਵਿੱਚ ਵਾਪਰਿਆ।
ਲੱਗਭਗ ਅੱਠ ਹਜ਼ਾਰ ਸਿੱਖ ਇਸ ਵਿੱਚ ਸ਼ਹੀਦੀਆਂ ਪ੍ਰਾਪਤ ਕਰ ਗਏ ਪਰ ਸਿੰਘਾਂ ਦੇ ਹੌਸਲੇ ਬੁਲੰਦ ਰਹੇ। 29 ਮਾਰਚ 1948 ਨੂੰ ਸਰਬੱਤ ਖਾਲਸਾ ਸ਼੍ਰੀ ਅੰਮ੍ਰਿਤਸਰ ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਇਕੱਠਾ ਹੋਇਆ।ਨਵਾਬ ਕਪੂਰ ਸਿੰਘ ਜੀਨੇ ਸਾਰੇ ਜੱਥੇਦਾਰਾਂ ਨੂੰ ਜੱਥੇਬੰਦ ਹੋਣ ਦੀ ਪ੍ਰੇਰਣਾ ਦਿੱਤੀ।ਸਮੁੱਚੀ ਜੱਥੇਬੰਦੀ ਦਾ ਨਾਮ ਦਲ ਖਾਲਸਾ ਰੱਖਿਆ ਗਿਆ।ਅੰਮ੍ਰਿਤਸਰ ਰਾਮ ਰਾਉਣੀ ਕਿਲੇ ਵਿੱਚ ਪੰਜ ਸੌ ਸਿੰਘ ਸਨ।ਸਰਕਾਰ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ। ਅਕਤੂਬਰ 1748 ਤੋਂ ਫਰਵਰੀ 1749 ਤੱਕ ਜੰਮ ਕੇ ਲੜਾਈ ਹੋਈ ।ਦੋ ਸੌ ਸਿੰਘ ਸ਼ਹੀਦ ਹੋ ਗਏ। ਦੀਵਾਨ ਕੌੜਾ ਮੱਲ ਦਾ ਯਤਨਾਂ ਸਦਕਾ ਸ਼ਾਂਤੀ ਹੋ ਗਈ।
ਪ੍ਰਗਟਾ ਪੱਟੀ ਦੇ ਬਾਰਾਂ ਪਿੰਡ ਅਤੇ ਚੂਣੀਆਂ ਇਲਾਕੇ ਦੀ ਜਾਗੀਰ ਫਿਰ ਸਿੰਘਾਂ ਨੂੰ ਮਿਲ ਗਈ।ਨਵਾਬ ਕਪੂਰ ਸਿੰਘ ਜੀ ਨੇ ਇਸ ਜਾਗੀਰ ਤੋਂ ਖੁਲੱਾ ਲੰਗਰ ਲਗਵਾ ਦਿੱਤਾ। ਮੀਰ ਮੰਨੂ ਸਿੰਘਾਂ ਦਾ ਖੂਰਾ ਖੋਜ ਮਿਟਾਉਣਾ ਚਾਹੁੰਦਾ ਸੀ।ਇਸ ਸਮੇਂ ਹੀ ਇਹ ਕਹਾਵਤ ਮਸ਼ਹੂਰ ਹੋਈ ਸੀ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਡਦਾ ਅਸੀਂ ਦੂਣ ਸਿਵਾਏ ਹੋਏ।
3 ਨਵਂਬਰ 1753 ਨੂੰ ਮੀਰ ਮੰਨੂ ਮਰ ਗਿਆ। ਉਸਦੀ ਮੌਤ ਦੀ ਖਬਰ ਸੁਣਦਿਆਂ ਹੀ ਸਿੰਘ ਲਾਹੌਰ ‘ਤੇ ਟੁੱਟ ਕੇ ਪੈ ਗਏ। ਬਹੁਤ ਸਾਰੇ ਕੈਦੀ ਸਿੰਘਣੀਆਂ ਅਤੇ ਬੱਚੇ ਜੇਲਾਂ ਵਿੱਚ ਡੱਕੇ ਹੋਏ ਸਨ ਅਤੇ ਰੋਜ਼ਾਨਾਂ ਬੱਚਿਆਂ ਦੇ ਟੋਟੇ ਕਰਵਾਕੇ ਸਿੱਖ ਮਾਵਾਂ ਦੇ ਗਲ ਪਾਏ ਜਾਂਦੇ ਸਨ। ਪਰ ਧੰਨ ਲਮਾਈ ਧੰਨ ਸਿਦਕ ਉਨ੍ਹਾਂ ਮਾਵਾਂ ਦਾ ਜਿੰਨ੍ਹਾਂ ਜਤ ਸਤ ਕਾਇਮ ਰੱਖਿਆ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ।7 ਅਕਤੂਬਰ 1753 ਨੂੰ ਦਲ ਖਾਲਸਾ ਦੇ ਮਹਾਨ ਆਗੂ ਨਵਾਬ ਕਪੂਰ ਸਿੰਘ ਜੀ ਚੜਾਈ ਕਰ ਗਏ। ਉਨ੍ਹਾਂ ਦਾ ਸਸਕਾਰ ਬਾਬਾ ਅਟੱਲ ਰਾਏ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਕੋਲ ਕੀਤਾ ਗਿਆ।
ਅੱਜ ਸਾਡੀ ਕੌਮ ਦੇ ਆਗੂਓੁ ਸੋਚੋ ਵਿਚਾਰੋ ਕੌਮ ਕਿੱਥੇ ਖੜੀ ਹੈ? ਜਵਾਨੀ ਸਿੱਖੀ ਤੋਂ ਦੂਰ ਜਾ ਰਹੀ ਹੈ, ਅਣਖੀ ਤੇ ਗੈਰਤਮੰਦੀ ਸਿੰਘ ਜੇਲਾਂ ਵਿੱਚ ਡੱਕੀ ਬੈਠੇ ਹਨ। ਅਹੁਦਿਆਂ ਮਗਰ ਜੱਥੇਦਾਰ ਦਾ ਪੁੱਤਰ ਚੇਅਰਮੈਨੀ ਤੱਕ ਜਾ ਪਹੁੰਚਾ ਹੈ। ਸ਼ੌਮਣੀ ਕਮੇਟੀ ਮੈਂਬਰ ਬਣਕੇ ਸੰਤੁਸ਼ਟ ਨਾ ਹੋਣ ਵਾਲੇ ਐੱਮ. ਐਲ, ਏ ਬਣਕੇ ਮਾਇਆ ਇੱਕਠੀ ਕਰਨ ਲਈ ਸਿਆਸੀ ਲੀਡਰਾਂ ਅੱਗੇ ਗੋਡੇ ਟੇਕ ਦਿੰਦੇ ਹਨ। ਗੁਰੂ ਘਰਾਂ ਦੀ ਪ੍ਰਧਾਨਗੀ ਲਈ ਸਿਆਸੀ ਅਗੂਆਂ ਅੱਗੇ ਤਰਲੇ ਮਿੰਨਤਾਂ ਹੁੰਦੀਆਂ ਹਨ। ਗੁਰੁ ਘਰ ਵਿੱਚ ਕਾਹਦੀਆਂ ਪ੍ਰਧਾਨਗੀਆਂ ਉੱਥੇ ਤਾਂ ਸੇਵਾ ਕਰਨ ਵਾਲਾ ਸੇਵਾਦਾਰ ਹੀ ਪਰਵਾਨ ਹੁੰਦਾ ਹੈ।
ਸਿਰ ਦੇਕੇ ਸਰਦਾਰੀਆਂ ਲੈਣ ਵਾਲੇ ਸਰਦਾਰਾਂ ਦੀਆਂ ਜੀਵਨੀਆਂ ਅੱਜ ਦੀ ਜਵਾਨੀ ਦੇ ਸਿਲੇਬਸ ਵਿੱਚ ਲਾਗੂ ਕਰਕੇ ਕੌਮ ਦੇ ਆਗੂਓੁ ਪੜਾਓੁ ਤਾਂ ਕਿ ਕੁਰਸੀਆਂ ਖਾਤਰ ਭੱਜਣ ਵਾਲ਼ਿਆਂ ਤੋਂ ਕੌਮ ਨੂੰ ਮੁਕਤੀ ਮਿਲੇ ਅਤੇ ਸਾਡ ਿਜਵਾਨੀ ਕੇਸਾਂ ਸੰਗ ਦਸਤਾਰਾਂ ਸਿਜ਼ਾਕੇ ਸਰਦਾਰ ਕਹਾਉਣ ਵਿੱਚ ਫਖਰ ਕਰੇ ਇਹੀ ਹੈ ਦਾਸ ਦੀ ਆਸ ਤੇ ਵਿਸ਼ਵਾਸ਼ ਜੀਓ।
Related Topics: Sikh History, Sikh Panth, Sikhs