January 29, 2019 | By ਸਿੱਖ ਸਿਆਸਤ ਬਿਊਰੋ
ਨਿਊਯਾਰਕ: ਫਰਵਰੀ 1986 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਇਕੱਠੇ ਹੋਏ ਨੌਜਵਾਨਾਂ ਉੱਤੇ ਪੰਜਾਬ ਦੀ ਪੁਲਸ ਵਲੋਂ ਗੋਲੀਬਾਰੀ ਕਰਕੇ ਚਾਰ ਸਿੰਘ ਨਕੋਦਰ ਵਿਖੇ ਸ਼ਹੀਦ ਕਰ ਦਿੱਤੇ ਗਏ ਸਨ। ਨਕੋਦਰ ਸਾਕੇ ਦੇ ਇਹਨਾਂ ਚਾਰੇ ਸ਼ਹੀਦਾਂ –
ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ,
ਭਾਈ ਝਿਲਮਣ ਸਿੰਘ ਗੋਰਸੀਆਂ,
ਭਾਈ ਬਲਧੀਰ ਸਿੰਘ ਰਾਮਗੜ੍ਹ ਅਤੇ
ਭਾਈ ਹਰਮਿੰਦਰ ਸਿੰਘ
ਦੀ ਯਾਦ ਵਿਚ ਗੁਰਦੁਆਰਾ ਸਾਹਿਬ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਸਾਕਾ ਨਕੋਦਰ ਦੇ ਸ਼ਹੀਦਾਂ ਦੀ 33 ਵੀਂ ਵਰ੍ਹੇਗੰਢ ਮੌਕੇ ਮਹਾਨ ਸ਼ਹੀਦੀ ਸਮਾਗਮ ਕਰਵਾਏ ਰਹੇ ਹਨ।
ਦੁਆਬਾ ਸਿੱਖ ਐਸੋਸੀਏਸ਼ਨ ਅਤੇ ਹੋਰ ਪੰਥਕ ਜਥੇਬੰਦੀਆਂ ਦੇ ਸਾਂਝੇ ਉੱਦਮ ਸਦਕਾ ਕਰਵਾਏ ਜਾ ਰਹੇ ਇਹ ਸਮਾਗਮ ਫਰਵਰੀ 1,2 ਅਤੇ 3 ਤਰੀਕ ਨੂੰ ਹੋਣਗੇ।
Related Topics: Baldev Singh Littran, Doaba Sikh Association Newyork, Richmad Hill, Saka Nakodar (4 February 1986), Sikh Diaspora, Sikhs in America, Sikhs of Newyork