October 26, 2013 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ/ ਪੰਜਾਬ (ਅਕਤੂਬਰ 26, 2013): ਸਾਲ 2013 ਦੀ ਬਹੁਚਰਚਤ ਪੰਜਾਬੀ ਫਿਲਮ “ਸਾਡਾ ਹੱਕ” ਸ਼ਾਇਦ ਕਦੇ ਵੀ ਭਾਰਤੀ ਟੀ. ਵੀ. ਚੈਨਲਾਂ ਉੱਪਰ ਨਾ ਚੱਲ ਸਕੇ ਕਿਉਂਕਿ ਭਾਰਤ ਦੇ ਫਿਲਮ ਸੈਂਸਰ ਬੋਰਡ ਨੇ ਇਸ ਫਿਲਮ ਨੂੰ ਲੋੜੀਂਦਾ “ਯੂ” ਜਾਂ “ਯੂ/ਅ” ਸਰਟੀਫਿਕੇਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਸਾਲ 2012 ਵਿਚ ਫਿਲਮ ਬੋਰਡ ਨੇ ਇਸ ਫਿਲਮ ਨੂੰ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਪਰ ਅਪੀਲ ਕਰਨ ਉੱਤੇ ਫਿਲਮ ਨਿਰਮਾਤਾ “ਯੂ” ਸਰਟੀਫਿਕੇਟ ਲੈਣ ਵਿਚ ਕਾਮਯਾਬ ਰਹੇ ਹਨ।
ਅਪ੍ਰੈਲ 2013 ਵਿਚ ਫਿਲਮ ਰਿਲੀਜ਼ ਹੋਣ ਮੌਕੇ ਪੰਜਾਬ ਸਮੇਤ ਚੰਡੀਗੜ੍ਹ, ਹਰਿਆਣਾ, ਜੰਮੂ ਕਸ਼ਮੀਰ ਅਤੇ ਦਿੱਲੀ ਦੀਆਂ ਸਰਕਾਰਾਂ ਨੇ ਫਿਮਲ ਉੱਤੇ ਪਾਬੰਦੀ ਲਗਾ ਦਿੱਤੀ ਸੀ। ਸਾਡਾ ਹੱਕ ਦੇ ਨਿਰਮਾਤਾ ਸੁਪਰੀਮ ਕੋਰਟ ਵਿਚ ਜਾ ਕੇ ਫਿਲਮ ਰਿਲੀਜ਼ ਕਰਵਾਉਣ ਵਿਚ ਤਾਂ ਕਾਮਯਾਬ ਹੋ ਗਏ ਸਨ ਪਰ ਇਸ ਨੂੰ “ਅ” ਸਰਟੀਫਿਕੇਟ ਹੀ ਮਿਲਿਆ ਸੀ, ਜਦਕਿ ਟੀ. ਵੀ. ਉੱਤੇ ਦਿਖਾਉਣ ਲਈ “ਯੂ” ਜਾਂ “ਯੂ/ਅ” ਸਰਟੀਫਿਕੇਟ ਦੀ ਜਰੂਰਤ ਹੁੰਦੀ ਹੈ।
ਸਾਡਾ ਹੱਕ ਦੇ ਮੁੱਖ ਅਦਾਕਾਰ ਅਤੇ ਨਿਰਮਾਤਾ ਕੁਲਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਹਣੁ ਫਿਲਮ ਦਾ ਇਕ ਸੋਧਿਆਂ ਰੂਪ ਸੈਂਸਰ ਬੋਰਡ ਕੋਲ ਪੇਸ਼ ਕੀਤਾ ਸੀ ਪਰ ਬੋਰਡ ਨੇ ਇਹ ਕਹਿੰਦਿਆਂ ਫਿਲਮ ਨੂੰ ਲੋੜੀਂਦਾ ਸਰਟੀਫਿਕੇਟ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਫਿਲਮ ਨੌਜਵਾਨ ਮਨਾਂ ਨੂੰ ਗਲਤ-ਰਾਹੇ ਪਾ ਸਕਦੀ ਹੈ।
ਕੁਲਜਿੰਦਰ ਸਿੱਧੂ ਕਿ ਕਿਹਾ ਕਿ ਇਸ ਫੈਸਲੇ ਸੰਬੰਧੀ ਅਗਲੇਰੀ ਕਾਰਵਾਈ ਬਾਰੇ ਉਨ੍ਹਾਂ ਅਜੇ ਕੋਈ ਫੈਸਲਾ ਨਹੀਂ ਲਿਆ।
ਸਾਡਾ ਹੱਕ ਫਿਲਮ 1984 ਤੋਂ ਬਾਅਦ ਅਤੇ 1990ਵਿਆਂ ਦੇ ਅੱਧ ਤੱਕ ਪੰਜਾਬ ਵਿਚ ਵਾਪਰੀਆਂ ਘਟਨਾਵਾਂ ਉੱਤੇ ਅਧਾਰਤ ਸੀ ਅਤੇ ਇਸ ਨੂੰ ਸਿੱਖ ਜਗਤ ਵੱਲੋਂ ਬਹੁਤ ਭਰਵਾਂ ਹੁੰਗਾਰਾ ਮਿਲਿਆ ਸੀ।
ਵਧੇਰੇ ਵਿਸਤਾਰ ਲਈ ਤੁਸੀਂ ਵੇਖ ਸਕਦੇ ਹੋ:
(1) Sadda Haq may never come on TV channels in India as requisite certificate was denied
Related Topics: Punjabi Movies, Sadda Haq