October 10, 2018 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ/ਅਨੰਦਪੁਰ ਸਾਹਿਬ: (9 ਅਕਤੂਬਰ -ਨਰਿੰਦਰ ਪਾਲ ਸਿੰਘ): ਮੂਲ ਨਿਵਾਸੀ ਭਾਰਤੀਆਂ ਨੂੰ ਬ੍ਰਾਹਮਣਵਾਦੀ ਤਾਕਤਾਂ ਦੀ ਸਮਾਜ ਵੰਡ ਘਾੜਤ ਮਨੁ ਸਮ੍ਰਿਤੀ ਦੇ ਜਾਲਮ ਫੰਦੇ ਚੋਂ ਅਜਾਦ ਕਰਾਉਣ ਲਈ ਅੱਜ ਖਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਦੀ ਪਾਵਨ ਧਰਤ ਪ੍ਰੀਵਰਤਣ ਯਾਤਰਾ ਦੀ ਸ਼ੁਰੂਆਤ ਹੋਈ।
ਮੂਲ ਨਿਵਾਸੀ ਭਾਰਤੀਆਂ ਦੀ ਸੰਸਥਾ ਬਾਮਸੇਫ ਦੇ ਅੰਤਰਰਾਸ਼ਟਰੀ ਕਨਵੀਨਰ ਸ੍ਰੀ ਵਾਮਨ ਮੇਸ਼ਰਾਮ,ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸ੍ਰ: ਸਿਮਰਨਜੀਤ ਸਿੰਘ ਮਾਨ, ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ, ਯੂਨਾਈਟਡ ਅਕਾਲੀ ਦਲ ਦੇ ਗੁਰਦੀਪ ਸਿੰਘ ਬਠਿੰਡਾ, ਬਾਬਾ ਹਰਦੀਪ ਸਿੰਘ ਚਾਂਦਪੁਰਾ, ਬਹੁਜਨ ਮੁਕਤੀ ਮੋਰਚਾ ਦੇ ਕੁਲਦੀਪ ਸਿੰਘ ਈਸਾਪੁਰ ਦੇ ਅਗਵਾਈ ਵਿੱਚ ਸੈਂਕੜੇ ਪਾਰਟੀ ਵਰਕਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਪੁਜੇ ।
ਅਰਦਾਸ ਬੇਨਤੀ ਉਪਰੰਤ ਜੈਕਾਰਿਆਂ ਦੀ ਗੂੰਜ ਦਰਮਿਆਨ ਇਹ ਪ੍ਰੀਵਰਤਣ ਯਾਤਰਾ ਆਰੰਭ ਹੋਈ । ਗਲਬਾਤ ਕਰਦਿਆਂ ਸ੍ਰੀ ਵਾਮਨ ਮੇਸ਼ਰਾਮ ਨੇ ਦੱਸਿਆ ਕਿ ਬਾਮਸੇਫ ਵਲੋਂ ਹਮਖਿਆਲੀ ਪਾਰਟੀਆਂ ਤੇ ਸੰਸਥਾਵਾਂ ਦੇ ਸਹਿਯੋਗ ਨਾਲ ਸਮੁਚੇ ਭਾਰਤ ਵਿੱਚ ਅਜੇਹੀਆਂ ਯਾਤਰਾ ਕੱਢੀਆਂ ਜਾ ਰਹੀਆਂ ਹਨ । ਉਨ੍ਹਾਂ ਕਿਹਾ ਕਿ ਸਾਲ 2015 ਵਿੱਚ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਦੀਆਂ ਵਾਪਰੀਆਂ ਘਟਨਾਵਾਂ ਅਸਿਹ ਹਨ ਤੇ ਇਸ ਸਿੱਧੇ ਤੌਰ ਤੇ ਦੇਸ਼ ਅੰਦਰ ਵਿਚਰ ਰਹੀਆਂ ਘੱਟ ਗਿਣਤੀਆਂ ਅਤੇ ਮਜਲੂਮਾਂ ੳੇੁਪਰ ਜੁਲਮ ਹੈ ।
ਸ੍ਰੀ ਮੇਸ਼ਰਾਮ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਹੀ ਸੰਸਾਰ ਦੇ ਇੱਕ ਅਜੇਹੇ ਸਤਿਕਾਰਤ ਧਰਮ ਗ੍ਰੰਥ ਹਨ ਜਿਥੇ ਬ੍ਰਾਹਮਣਵਾਦੀ ਤਾਕਤਾਂ ਦੁਆਰਾ ਲਿਤਾੜੇ ਹੋਏ ਸਮਾਜ ਦੇ ਮਹਾਂਪੁਰਖਾਂ ਦੀ ਬਾਣੀ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਅਤੇ ਪੁਲਿਸ ਦੀ ਗੋਲੀ ਨਾਲ ਸਿੱਖਾਂ ਦੇ ਕੀਤੇ ਕਤਲ ਦਾ ਇਨਸਾਫ ਲੈਣਾ ਪ੍ਰੀਵਰਤਣ ਯਾਤਰਾ ਦਾ ਮਕਸਦ ਹੈ ।ਸਿੱਖ ਕੌਮ ,ਇੱਕ ਅਜਾਦ ਕੌਮ ਹੈ ਜਿਸਦਾ ਆਪਣਾ ਅਲੱਗ ਨਿਸ਼ਾਨ,ਧਰਮ ਗ੍ਰੰਥ,ਜਨਮ ਤੋਂ ਮਰਨ ਤੀਕ ਦੇ ਵਿਲੱਖਣ ਸੰਸਕਾਰ ਹਨ ,ਪ੍ਰੰਤੂ ਬ੍ਰਾਹਮਣਵਾਦੀ ਤਾਕਤਾਂ ਸਿੱਖਾਂ ਨੂੰ ਹਿੰਦੂਆਂ ਦਾ ਅੰਗ ਦਸ ਰਹੀਆਂ ਹਨ। ਬਾਮਸੇਫ ਸਿੱਖ ਕੌਮ ਨੂੰ ਇੱਕ ਅਜਾਦ ਤੇ ਵਿੱਲਖਣ ਕੌਮ ਦਾ ਦਰਜਾ ਦਿਵਾਉਣ ਲਈ ਵਚਨਬਧ ਹੈ ਤੇ ਜੇ ਲੋੜ ਪਈ ਤਾਂ ਜੇਲ੍ਹ ਭਰੋ ਅੰਦੋਲਨ ਚਲਾਉਣ ਤੋਂ ਵੀ ਗੁਰੇਜ ਨਹੀ ਕੀਤਾ ਜਾਵੇਗਾ।
ਆਪਣੀ ਗਲ ਜਾਰੀ ਰੱਖਦਿਆਂ ਵਾਮਨ ਮੇਸ਼ਰਾਮ ਨੇ ਕਿਹਾ ਭਾਰਤੀ ਫੌਜਾਂ ਵਲੋਂ ਜੂਨ 1984 ਦੇ ਹਮਲੇ ਉਪਰੰਤ ਪੰਜਾਬ ਵਿੱਚ ਕੀਤੇ ਅਪਰੇਸ਼ਨ ਵੱੇਡ ਰੋਜ ਤਹਿਤ ਡੇਢ ਲੱਖ ਸਿੱਖ ਨੌਜੁਆਨ ਮਾਰੇ ਗਏ ਸਨ, ਜਬਰੀ ਚੱੁਕਕੇ ਤੇ ਲਾਵਾਰਿਸ ਕਰਾਰ ਦੇਕੇ 25 ਹਜਾਰ ਸਿੱਖ ਮਾਰੇ ਜਾਣ ਦੇ ਅੰਕੜੇ ਸਾਡੇ ਸਾਹਮਣੇ ਹਨ । ਇਨ੍ਹਾਂ ਪੀੜਤ ਪ੍ਰੀਵਾਰਾਂ ਨੂੰ ਇਨਸਾਫ ਤੇ ਦੋਸ਼ੀਆਂ ਨੂੰ ਸਜਾਵਾਂ ਜਰੂਰ ਦਿਵਾਈਆਂ ਜਾਣਗੀਆਂ।
ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸ੍ਰ:ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅਨੰਦਪੁਰ ਸਾਹਿਬ ਦੀ ਧਰਤੀ ਉਹ ਪਾਵਨ ਧਰਤ ਹੈ ਜਿਥੇ 1699 ਵਿੱਚ ਦਸ਼ਮੇਸ਼ ਪਿਤਾ ਨੇ ਅਜੇਹੀ ਸਮਾਜਿਕ ਕਰਾਂਤੀ ਲਿਆਂਦੀ ਕਿ ਸਮਾਜ ਦੇ ਦਲਿਤ ਹਿੱਸੇ ਨੂੰ ਪੰਜ ਪਿਆਰਿਆਂ ਦੇ ਰੂਪ ਵਿੱਚ ਗੁਰੂ ਦਾ ਦਰਜਾ ਮਿਿਲਆ ਤੇ ਬਚਨ ਵੀ ਹੋਇਆ ਕਿ ‘ਇਨ ਗਰੀਬ ਸਿਖਨ ਕੋ ਦੂੰ ਪਾਤਸ਼ਾਹੀ’।
ਉਨ੍ਹਾਂ ਕਿਹਾ ਅੱਜ ਜਦੋ ਬਾਮਸੇਫ ਵਰਗੀ ਸਮਾਜਿਕ ਤੋਰ ਤੇ ਜਾਗਰੂਕ ਸੰਸਥਾ ਇਹ ਐਲਾਨ ਕਰ ਰਹੀ ਹੈ ਕਿ ਉਹ ਸਿੱਖ ਕੌਮ ਦੀ ਅਜਾਦ ਹੋਂਦ ਹਸਤੀ ਨੂੰ ਪ੍ਰਵਾਨ ਕਰਦੀ ਹੈ ਤੇ ਇਸ ਪਹਿਚਾਣ ਨੂੰ ਉਜਾਗਰ ਕਰਨ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹੈ ਤਾਂ ਸ਼੍ਰੋਮਣੀ ਅਕਾਲੀ ਦਲ (ਅ) ਵੀ ਸਮਾਜ ਦੇ ਲਿਤਾੜੇ ਵਰਗ ਦੇ ਲੋਕਾਂ ਨੂੰ ਇਨਸਾਫ ਦਿਵਾਉਣ ਦਾ ਅਹਿਦ ਦੁਹਰਾਉਂਦਾ ਹੈ।ਇਸ ਮੌਕੇ ਵੱਖ ਵੱਖ ਗਤਕਾ ਟੀਮਾਂ ਨੇ ਖਾਲਸੇ ਦੀ ਜੰਗਜ਼ੂ ਖੇਡ ਗਤਕਾ ਦੇ ਜੌਹਰ ਵਿਖਾਏ ਤੇ ਯਾਤਰਾ ਅਗਲੇ ਪੜਾਅ,ਰੋਪੜ ਨੇੜਲੇ ਪਿੰਡ ਖਵਾਸਪੁਰ ਵੱਲ ਵੱਧ ਗਈ ਜੋਕਿ ਦਲਿਤਾਂ ਦੇ ਮਸੀਹਾ ਬਾਊ ਕਾਸ਼ੀ ਰਾਮ ਦੀ ਜਨਮਭੂਮੀ ਹੈ ਤੇ ਅੱਜ ਉਨ੍ਹਾਂ ਦਾ ਜਨਮ ਦਿਨ ਵੀ ਹੈ ।ਇਸ ਮੌਕੇ ਪ੍ਰੋ:ਮਹਿੰਦਰ ਪਾਲ ਸਿੰਘ,ਜਸਕਰਨ ਸਿੰਘ ਕਾਹਨ ਸਿੰਘ ਵਾਲਾ,ਅਮਰੀਕ ਸਿੰਘ ਬਲੋਵਾਲ,ਨਵਦੀਪ ਸਿੰਘ ਬਾਜਵਾ,ਕੁਲਦੀਪ ਸਿੰਘ ਭਾਗੋਵਾਲੀਆ,ਨਵਦੀਪ ਸਿੰਘ ,ਪ੍ਰਿਤਪਾਲ ਸਿੰਘ,ਗੁਰਜੰਟ ਸਿੰਘ ਕੱਟੂ,ਜਸਬੀਰ ਸਿੰਘ ਖੰਡੂਰ,ਕੰਵਰਪਾਲ ਸਿੰਘ ਬਿੱਟੂ,ਹਰਭਜਨ ਸਿੰਘ ਕਸ਼ਮੀਰੀ, ਲਵਲੀ ਲੁਧਿਆਣਾ, ਨਰਿੰਦਰ ਕੌਰ ਪੁਰੇਵਾਲ ਅਤੇ ਬਾਬਾ ਹਰਬੰਸ ਸਿੰਘ ਜੈਨਪੁਰ ਪ੍ਰਮੁਖਤਾ ਨਾਲ ਹਾਜਰ ਸਨ ।ਇਹ ਯਾਤਰਾਪੰਜਾਬ ਦੇ ਵੱਖ ਵੱਖ ਜਿਿਲਆਂ ਵਿੱਚੋਂ ਹੁੰਦੀ ਹੋਈ 4 ਨਵੰਬਰ ਨੂੰ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਮਾਪਤ ਹੋਵੇਗੀ।
Related Topics: BAMCEF, Bhai Harpal Singh Cheema (Dal Khalsa), Dal Khalsa International, Shiromani Akali Dal Amritsar (Mann), Sri Anandpur Sahib