November 8, 2016 | By ਸਿੱਖ ਸਿਆਸਤ ਬਿਊਰੋ
ਫ਼ਤਿਹਗੜ੍ਹ ਸਾਹਿਬ: ਪੰਜਾਬ ਸਰਕਾਰ ਵਲੋਂ 10 ਨਵੰਬਰ ਦੇ ਹੋਣ ਜਾ ਰਹੇ ਪੰਥਕ ਇਕੱਠ ਦੇ ਰਾਹ ਵਿਚ ਅੜਿੱਕੇ ਢਾਹੁਣ ਅਤੇ ਪੰਜਾਬ ਪੁਲਿਸ ਵਲੋਂ ਆਗੂਆਂ ਅਤੇ ਸਿੱਖ ਕਾਰਜਕਰਤਾਵਾਂ ਦੇ ਪਰਿਵਾਰਾਂ ਨੂੰ ਪ੍ਰੇਸ਼ਾਨ ਕਰਨ ਦੇ ਰੋਸ ਵਜੋਂ ਪਟਿਆਲਾ ਦੇ ਤਿੰਨ ਨੌਜਵਾਨ ਹਰਦੀਪ ਸਿੰਘ ਅਸਮਾਨਪੁਰ, ਰਵਿੰਦਰ ਸਿੰਘ ਧਨੇਠਾ ਅਤੇ ਸਰਬਜੀਤ ਸਿੰਘ ਵੜੈਚਾਂ ਟਾਵਰ ‘ਤੇ ਚੜ੍ਹ ਗਏ ਹਨ।
ਇਸੇ ਤਰ੍ਹਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਜੋਧਪੁਰ ਵਿਖੇ ਸੂਰਤ ਸਿੰਘ ਮਮਦੋਟ, ਜਗਜੀਤ ਸਿੰਘ ਜੋਧਪੁਰ ਸਿੱਖ ਆਗੂਆਂ ਅਤੇ ਹੋਰ ਸਿੰਘਾਂ ਦੀ ਗ੍ਰਿਫ਼ਤਾਰੀ ਦੇ ਰੋਸ ਵਜੋਂ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਏ ਹਨ, ਇਹ ਦੋਵੇਂ ਸਿੰਘ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਹਨ। ਇਹਨਾਂ ਆਗੂਆਂ ਦਾ ਕਹਿਣਾ ਹੈ ਕਿ ਜੇ ਸਾਨੂੰ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸਦੇ ਜ਼ਿੰਮੇਵਾਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਪੰਜਾਬ ਪੁਲਿਸ ਹੋਵੇਗੀ।
Related Topics: Arrests of sikh youth in punjab, Sarbat Khalsa 2016