ਆਮ ਖਬਰਾਂ

ਬੁਰਹਾਨ ਵਾਨੀ ਦੀ ਥਾਂ ‘ਤੇ ਬਣੇ ਹਿਜ਼ਬੁਲ ਕਮਾਂਡਰ ਸਬਜ਼ਾਰ ਅਹਿਮਦ ਬੱਟ ਦੀ ਮੁਕਾਬਲੇ ‘ਚ ਮੌਤ

May 27, 2017 | By

ਸ੍ਰੀਨਗਰ: ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਤ੍ਰਾਲ ‘ਚ ਭਾਰਤੀ ਫੌਜੀ ਦਸਤਿਆਂ ਦੇ ਨਾਲ ਹੋਏ ਮੁਕਾਬਲੇ ‘ਚ ਹਿਜ਼ਬੁਲ ਕਮਾਂਡਰ ਸਬਜ਼ਾਰ ਅਹਿਮਦ ਬੱਟ ਅਤੇ ਦੋ ਹੋਰ ਅਜ਼ਾਦੀ ਪਸੰਦ ਕਸ਼ਮੀਰੀ ਮਾਰੇ ਗਏ।

ਸਬਜ਼ਾਰ ਹਿਜ਼ਬੁਲ ਮੁਜਾਹਦੀਨ ਦਾ ਸੀਨੀਅਰ ਕਮਾਂਡਰ ਸੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਸਬਜ਼ਾਰ ਤੋਂ ਅਲਾਵਾ ਬਾਕੀ ਦੋ ਮੁਜਾਹਦੀਨਾਂ ਦੀ ਪਛਾਣ ਫੈਜ਼ਾਨ ਅਤੇ ਆਦਿਲ ਵਜੋਂ ਹੋਈ ਹੈ। ਇਹ ਤਿੰਨੋ ਦੱਖਣੀ ਕਸ਼ਮੀਰ ਦੇ ਰਹਿਣ ਵਾਲੇ ਸੀ। ਸਬਜ਼ਾਰ ਨੇ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਉਸਦੀ ਥਾਂ ਲਈ ਸੀ। ਉਹ ਬੁਰਹਾਨ ਵਾਨੀ ਦਾ ਬਹੁਤ ਨੇੜਲਾ ਸਾਥੀ ਮੰਨਿਆ ਜਾਂਦਾ ਸੀ।

ਸਬਜ਼ਾਰ ਅਹਿਮਦ ਬੱਟ (ਫੋਟੋਆਂ: ਸਰੋਤ ਬੀਬੀਸੀ)

ਸਬਜ਼ਾਰ ਅਹਿਮਦ ਬੱਟ (ਫੋਟੋਆਂ: ਸਰੋਤ ਬੀਬੀਸੀ)

ਸਬਜ਼ਾਰ ਤ੍ਰਾਲ ਦੇ ਰਥਸੁਨਾ ਇਲਾਕੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਸੀ। ਉਹ ਆਰਥਕ ਪੱਖੋਂ ਇਕ ਦਰਮਿਆਨੇ ਪਰਿਵਾਰ ਵਿਚੋਂ ਸੀ। ਉਸਨੇ ਜ਼ਿਆਦਾ ਪੜ੍ਹਾਈ ਵੀ ਨਹੀਂ ਕੀਤੀ ਸੀ। ਸਬਜ਼ਾਰ 6 ਸਾਲ ਪਹਿਲਾਂ ਹਿਜ਼ਬੁਲ ਮੁਜਾਹਦੀਨ ਨਾਲ ਜੁੜਿਆ ਸੀ। ਬੁਰਹਾਨ ਦੀ ਮੌਤ ਤੋਂ ਬਾਅਦ ਉਸਦਾ ਕੱਦ ਵਧ ਗਿਆ ਸੀ ਅਤੇ ਭਾਰਤੀ ਫੌਜੀ/ ਨੀਮ ਫੌਜੀ ਦਸਤਿਆਂ ਅਤੇ ਏਜੰਸੀਆਂ ਲਈ ਉਹ ਹਿਜ਼ਬੁਲ ਦਾ ਸਭ ਤੋਂ ਲੁੜੀਂਦਾ ਕਮਾਂਡਰ ਬਣ ਗਿਆ ਸੀ।

ਖ਼ਬਰਾਂ ਦੇ ਮੁਤਾਬਕ, 6 ਸਾਲ ਪਹਿਲਾਂ ਸਬਜ਼ਾਰ ਨੇ ਤ੍ਰਾਲ ‘ਚ ਸੀ.ਆਰ.ਪੀ.ਐਫ. ਦੇ ਸਿਪਾਹੀ ਕੋਲੋਂ ਰਾਈਫਲ ਖੋਹ ਲਈ ਸੀ, ਉਸਤੋਂ ਬਾਅਦ ਉਹ ਹਥਿਆਰਬੰਦ ਜਥੇਬੰਦੀ ਨਾਲ ਜੁੜ ਗਿਆ।

2015 ‘ਚ ਬੁਰਹਾਨ ਵਾਨੀ ਦਾ ਆਪਣੇ ਸਾਥੀਆਂ ਨਾਲ ਜਿਹੜਾ ਵੀਡੀਓ ਵਾਇਰਲ ਹੋਇਆ ਸੀ ਉਸ ‘ਚ ਸਬਜ਼ਾਰ ਵੀ ਦਿਖਾਈ ਦੇ ਰਿਹਾ ਸੀ।

ਸਬਜ਼ਾਰ ਦੀ ਮੌਤ ਦੀ ਖ਼ਬਰ ਆਉਣ ਤੋਂ ਬਾਅਦ ਪੂਰੇ ਕਸ਼ਮੀਰ ‘ਚ ਤਣਾਅ ਪਸਰ ਗਿਆ। ਵਿਰੋਧ ਪ੍ਰਦਰਸ਼ਨਾਂ ਦੇ ਸ਼ੱਕ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ।

ਸਬਜ਼ਾਰ ਅਹਿਮਦ ਬੱਟ, ਬੁਰਹਾਨ ਵਾਨੀ (ਫੋਟੋਆਂ: ਸਰੋਤ ਬੀਬੀਸੀ)

ਸਬਜ਼ਾਰ ਅਹਿਮਦ ਬੱਟ, ਬੁਰਹਾਨ ਵਾਨੀ (ਫੋਟੋਆਂ: ਸਰੋਤ ਬੀਬੀਸੀ)

ਚਸ਼ਮਦੀਦਾਂ ਦਾ ਕਹਿਣਾ ਹੈ ਕਿ ਵੱਡੀ ਗਿਣਤੀ ‘ਚ ਲੋਕ ਮੁਕਾਬਲੇ ਵਾਲੀ ਥਾਂ ‘ਤੇ ਪਹੁੰਚ ਗਏ ਹਨ।

ਪਿਛਲੇ ਸਾਲ 8 ਜੁਲਾਈ ਨੂੰ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਕਸ਼ਮੀਰ ‘ਚ ਕਈ ਮਹੀਨਿਆਂ ਤਕ ਹੜਤਾਲ ਅਤੇ ਬੰਦ ਰਿਹਾ। ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਮਹੀਨਿਆਂ ‘ਚ 100 ਤੋਂ ਵੱਧ ਨੌਜਵਾਨ ਹਥਿਆਰਬੰਦ ਜਥੇਬੰਦੀਆਂ ਨਾਲ ਜੁੜੇ ਹਨ।

ਹਿਜ਼ਬੁਲ ਕਮਾਂਡਰ ਸਬਜ਼ਾਰ ਨਾਲ ਹੋਏ ਮੁਕਾਬਲੇ ਵਾਲੀ ਥਾਂ

ਹਿਜ਼ਬੁਲ ਕਮਾਂਡਰ ਸਬਜ਼ਾਰ ਨਾਲ ਹੋਏ ਮੁਕਾਬਲੇ ਵਾਲੀ ਥਾਂ

ਕਸ਼ਮੀਰ ਦੇ ਜਾਣਕਾਰਾਂ ਦੇ ਹਵਾਲੇ ਨਾਲ ਮੀਡੀਆ ਨੇ ਦੱਸਿਆ ਕਿ ਦੱਖਣੀ ਕਸ਼ਮੀਰ ‘ਚ ਹਿਜ਼ਬੁਲ ਕਾਫੀ ਸਰਗਰਮ ਹੈ। ਇਸ ਇਲਾਕੇ ‘ਚ ਜ਼ਾਕਿਰ ਮੂਸਾ ਬੱਟ ਦੇ ਹੱਥਾਂ ‘ਚ ਹਿਜ਼ਬੁਲ ਦੀ ਕਮਾਂਡ ਹੈ। ਜ਼ਾਰਿਕ ਇੰਜੀਨੀਅਰਿੰਗ ਗ੍ਰੇਜੂਏਟ ਅਤੇ ਆਰਥਕ ਰੂਪ ‘ਚ ਚੰਗੇ ਘਰੋਂ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Sabzar Bhat Who Succeeded Burhan Wani Gunned Down In Tral By Indian Security Forces …

ਬੀਬੀਸੀ ਪੱਤਰਕਾਰ ਜਸਟਿਨ ਰਾਲੇਟ ਦੇ ਮੁਤਾਬਕ ਸਬਜ਼ਾਰ ਦੀ ਮੌਤ ਤੋਂ ਬਾਅਦ ਵੀ ਪ੍ਰਦਰਸ਼ਨਕਾਰੀਆਂ ਦੇ ਸੜਕਾਂ ‘ਤੇ ਆਉਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਹਜ਼ਾਰਾਂ ਲੋਕ ਸਬਜ਼ਾਰ ਦੇ ਜਨਾਜ਼ੇ ‘ਚ ਸ਼ਾਮਲ ਹੋਣ ਲਈ ਉਸਦੇ ਪਿੰਡ ਜਾ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,