April 3, 2017 | By ਸਿੱਖ ਸਿਆਸਤ ਬਿਊਰੋ
ਸੈਂਟ ਪੀਟਰਸਬਰਗ: ਰੂਸੀ ਸ਼ਹਿਰ ਸੈਂਟ ਪੀਟਰਸਬਰਗ ‘ਚ ਇਕ ਮੈਟਰੋ ‘ਚ ਹੋਏ ਧਮਾਕੇ ‘ਚ 10 ਲੋਕਾਂ ਦੀ ਮੌਤ ਹੋ ਗਈ ਹੈ। ਰੂਸੀ ਪ੍ਰਧਾਨ ਮੰਤਰੀ ਦਿਮਿਤਰੀ ਮੇਦਵੇਦੇਵ ਨੇ ਇਸ ਨੂੰ ‘ਦਹਿਸ਼ਤੀ’ ਹਮਲਾ ਦੱਸਿਆ ਹੈ।
ਇਹ ਧਮਾਕਾ ਸੇਨਾਇਆ ਪਲੁਚੈਡ ਮੈਟਰੋ ਸਟੇਸ਼ਨ ਅਤੇ ਇੰਸਟੀਚਿਊਟ ਆਫ ਟੈਨਕਾਲੌਜੀ ਦੇ ਵਿਚਕਾਰ ਹੋਇਆ। ਧਮਾਕਾ ਟ੍ਰੇਨ ਦੇ ਡੱਬੇ ‘ਚ ਹੋਇਆ। ਹਾਲਾਂਕਿ ਪਹਿਲਾਂ ਇਸ ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਸੀ ਕਿ ਧਮਾਕਾ ਦੋ ਥਾਵਾਂ ‘ਤੇ ਹੋਇਆ।
ਪਰ ਰੂਸੀ ਅਧਿਕਾਰੀਆਂ ਮੁਤਾਬਕ ਧਮਾਕਾ ਇਕ ਹੀ ਥਾਂ ‘ਤੇ ਹੋਇਆ ਹੈ। ਇਨ੍ਹਾਂ ਅਧਿਕਾਰੀਆਂ ਨੇ ਧਮਾਕੇ ‘ਚ 10 ਲੋਕਾਂ ਦੇ ਮਾਰੇ ਜਾਣ ਦੀ ਤਸਦੀਕ ਕੀਤੀ ਹੈ।
ਰੂਸੀ ਸਿਹਤ ਮੰਤਰੀ ਮੁਤਾਬਕ 47 ਹੋਰ ਲੋਕ ਜ਼ਖਮੀ ਹੋਏ ਹਨ ਅਤੇ ਸਾਰਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।
ਇਸ ਮੈਟਰੋ ਨੈਟਵਰਕ ਦੇ ਸਾਰੇ ਸਟੇਸ਼ਨਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਬੰਦ ਕਰ ਦਿੱਤਾ ਗਿਆ ਹੈ।
ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਲਿਸ ਵੀ ਅੱਜਕੱਲ੍ਹ ਸੈਂਟ ਪੀਟਰਸਬਰਡ ‘ਚ ਰੁਕੇ ਹੋਏ ਹਨ।
ਧਮਾਕੇ ਦੀ ਖ਼ਬਰ ਤੋਂ ਬਾਅਦ ਪੁਤਿਨ ਨੇ ਕਿਹਾ ਕਿ ਇਸ ਧਮਾਕੇ ਦੀ ‘ਦਹਿਸ਼ਤੀ’ ਸਮੇਤ ਹੋਰ ਪੱਖਾਂ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ।
Related Topics: Islamic State, Russia, St. Petersburg Blast