January 26, 2019 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: 1984 ਦੀ ਸਿੱਖ ਨਸਲਕੁਸ਼ੀ ਵਿਚ ਹਜ਼ਾਰਾਂ ਸਿੱਖਾਂ ਦੇ ਕੀਤੇ ਗਏ ਕਤਲੇਆਮ ਨੂੰ ਜਾਇਜ਼ ਦੱਸਣ ਵਾਲੇ ਰਾਸ਼ਟਰੀ ਸਵੈਸੇਵਕ ਸੰਘ (ਆਰ.ਐਸ.ਐਸ.) ਦੇ ਵਿਚਾਰਕ ਤੇ ਆਗੂ ਰਹੇ ਨਾਨਾ ਦੇਸ਼ਮੁਖ ਨੂੰ ਮਰਨ ਤੋਂ ਬਾਅਦ “ਭਾਰਤ ਰਤਨ” ਦਾ ਸਰਕਾਰੀ ਸਨਮਾਨ ਦੇਣ ਦਾ ਐਲਾਨ ਕੀਤਾ ਹੈ।
ਲੰਘੇ ਕੱਲ੍ਹ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਦੇ ਘਰੇਲੂ ਮਾਮਲਿਆਂ ਦੀ ਵਜ਼ਾਰਤ ਵਲੋਂ ਸਰਕਾਰੀ ਸਨਮਾਨਾਂ ਦੀ ਜਾਰੀ ਕੀਤੀ ਗਈ ਸੂਚੀ ਵਿਚ ਭਾਰਤ ਰਤਨ ਲਈ ਨਾਨਾ ਦੇਸ਼ਮੁਖ ਦਾ ਨਾਂ ਸ਼ਾਮਲ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਜਦੋਂ ਨਵੰਬਰ 1984 ਵਿਚ ਜਦੋਂ ਭਾਰਤ ਭਰ ਵਿਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਤਾਂ 8 ਨਵੰਬਰ 1984 ਨੂੰ ਨਾਨਾ ਦੇਸ਼ਮੁਖ ਵਲੋਂ ਗੁਰੂ ਨਾਨਕ ਜੀ ਦੇ ਪਰਕਾਸ਼ ਦਿਹਾੜੇ ਮੌਕੇ ਇਕ ਪਰਚਾ ਲਿਖ ਕੇ ਤੇ ਛਪਵਾ ਕੇ ਵੱਡੀ ਪੱਧਰ ਉੱਤੇ ਵੰਡਿਆ ਗਿਆ ਸੀ ਜਿਸ ਵਿਚ ਉਸ ਨੇ ਸਿੱਖਾਂ ਦੇ ਕਤਲੇਆਮ ਨੂੰ ਜਾਇਜ਼ ਠਹਿਰਾਇਆ ਸੀ।
ਨਾਨਾ ਦੇਸ਼ਮੁਖ ਦੀ ਇਹ ਲਿਖਤ ਹਿੰਦੂਤਵੀ ਧਿਰਾਂ ਦੀ ਸਿੱਖਾਂ ਦੀ ਨਸਲਕੁਸ਼ੀ ਵਿਚ ਸ਼ਮੂਲੀਅਤ ਤੇ ਇਸ ਕਤਲੇਆਮ ਦਾ ਵਿਚਾਰਧਾਰਕ ਅਧਾਰ ਮੁਹੱਇਆ ਕਰਵਾਏ ਜਾਣ ਦਾ ਅਹਿਮ ਸਬੂਤ ਹੈ।
ਭਾਵੇਂ ਕਿ ਆਰ.ਐਸ.ਐਸ. ਤੇ ਭਾਜਪਾ ਵਰਗੀਆਂ ਹਿੰਦੂਤਵੀ ਧਿਰਾਂ ਆਪਣੇ ਸਿਆਸੀ ਮੁਫਾਦਾਂ ਨੂੰ ਮੁੱਖ ਰੱਖ ਕੇ ਹੁਣ ਸਿੱਖ ਨਸਲਕੁਸ਼ੀ 1984 ਦੇ ਕਾਰੇ ਦੀ ਨਿੰਦਾ ਕਰਦੇ ਹਨ ਪਰ ਇਹ ਦਸਤਾਵੇਜ਼ ਉਹਨਾਂ ਵਲੋਂ ਉਸ ਵੇਲੇ ਨਿਭਾਈ ਗਈ ਭੂਮਿਕਾ ਦਾ ਪ੍ਰਤੱਖ ਪ੍ਰਗਟਾਵਾ ਕਰਦਾ ਹੈ।
ਇਹ ਦਸਤਾਵੇਜ਼ ਪ੍ਰਤੀਪਕਸ਼ ਨਾਂ ਦੇ ਰਾਸਾਲੇ ਵਿਚ ਛਪਿਆ ਸੀ ਜਿਸ ਦੀ ਨਕਲ ਹੇਠਾਂ ਸਾਂਝੀ ਕੀਤੀ ਜਾ ਰਹੀ ਹੈ (ਇਸ ਦਾਤਾਵੇਜ਼ ਦਾ ਅੰਗਰੇਜ਼ੀ ਤਰਜ਼ਮਾ ਤੁਸੀਂ ਸਾਡੇ ਅੰਗਰੇਜ਼ੀ ਖਬਰਾਂ ਵਾਲੇ ਪੰਨੇ ਤੇ ਪੜ੍ਹ ਸਕਦੇ ਹੋ):
Related Topics: 1984 Sikh Genocide, 1984 Yes It’s Genocide, BJP, Indian Politics, Indian State, Nana Deshmukh, Rashtriya Swayamsewak Sangh (RSS), RSS, Sikh Genocide, Sikh Genocide 1984, ਸਿੱਖ ਨਸਲਕੁਸ਼ੀ 1984 (Sikh Genocide 1984)