Site icon Sikh Siyasat News

12ਵੀਂ ਜਮਾਤ ਦੀ ਇਤਿਹਾਸ ਦੀ ਵਿਵਾਦਿਤ ਕਿਤਾਬ ਬਾਰੇ ਤੱਥ ਪੜਚੋਲ ਕਮੇਟੀ ਦੀ ਪੂਰੀ ਰਿਪੋਰਟ ਪੜ੍ਹੋ

ਸਿੱਖਿਆ ਬੋਰਡ ਵੱਲੋਂ ਛਪਾਈ ਅਧੀਨ ਇਤਿਹਾਸ ਦੀ ਪਾਠ ਪੁਸਤਕ ਦਾ ਸਰਵਰਕ।

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਵਿਚ ਕੀਤੀਆਂ ਗਈਆਂ ਤਬਦੀਲੀਆਂ ਨਾਲ ਖੜੇ ਹੋਏ ਵਿਵਾਦ ਸਬੰਧੀ ਗੁਰਗਿਆਨ ਇੰਸਟੀਚਿਊਟ ਦੇ ਪ੍ਰਧਾਨ ਡਾ. ਗੁਰਮੀਤ ਸਿੰਘ ਸਿੱਧੂ, ਮੁਖੀ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 12ਵੀਂ ਕਲਾਸ ਦੀ ਇਤਿਹਾਸ ਦੀ ਵਿਵਾਦਿਤ ਪੁਸਤਕ ਬਾਰੇ ਹੱਥ ਖੋਜ ਕਮੇਟੀ ਦਾ ਗਠਨ ਕਰਕੇ ਇੱਕ ਰਿਵਿਊ ਰਿਪੋਰਟ ਤਿਆਰ ਕਰਵਾਈ।

ਸਬੰਧਿਤ ਖ਼ਬਰ: ਮਿਥਹਾਸ ਨੂੰ ਇਤਿਹਾਸ ਅਤੇ ਇਤਿਹਾਸ ਦੇ ਤੱਥਾਂ ਦੀ ਤੋੜ-ਭੰਨ ਕਰਦੀ ਹੈ 12ਵੀਂ ਦੀ ਨਵੀਂ ਕਿਤਾਬ: ਤੱਥ ਪੜਚੋਲ ਕਮੇਟੀ

ਜਿਕਰਯੋਗ ਹੈ ਕਿ ਕਿਤਾਬ ਵਿਚ ਕੀਤੀਆਂ ਗਈਆਂ ਤਬਦੀਲੀਆਂ ਵਿਚ ਖਾਸ ਤੌਰ ‘ਤੇ ਸਿੱਖ ਇਤਿਹਾਸ ਦਾ ਵੱਡਾ ਹਿੱਸਾ ਖਤਮ ਕਰ ਦਿੱਤਾ ਗਿਆ ਹੈ ਤੇ ਜਿਹੜਾ ਥੋੜਾ ਹਿੱਸਾ ਸ਼ਾਮਿਲ ਕੀਤਾ ਗਿਆ ਹੈ ਉਸ ਵਿਚ ਸਿੱਖੀ ਦਾ ਹਿੰਦੂਕਰਨ ਕਰਨ ਦੀ ਬੋਅ ਆ ਰਹੀ ਹੈ। ਇਸ ਵਿਵਾਦਿਤ ਕਿਤਾਬ ਸਬੰਧੀ ਜਾਰੀ ਕੀਤੀ ਗਈ ਰਿਪੋਰਟ ਨੂੰ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਲਈ ਹੇਠਾਂ ਸਾਂਝੀ ਕਰ ਰਹੇ ਹਾਂ:

Download (PDF, 118KB)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version