January 23, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ: ਰਾਜਸਥਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਕ ਬੈਠਕ ਗੁਰਦੁਆਰਾ ਸਿੰਘ ਸਭਾ ਗੰਗਾਨਗਰ ਵਿਖੇ ਹੋਈ ਇਸ ਬੈਠਕ ਵਿਚ ਰਾਜਸਥਾਨ ਵਿਚ ਪੰਜਾਬੀ ਭਾਸ਼ਾ ਨਾਲ ਹੋ ਰਹੇ ਵਿਤਕਰੇ , ਪੰਜਾਬੀ ਭਾਸ਼ਾ ਦੇ ਗਠਨ ਅਤੇ ਰਾਜਸਥਾਨ ਵਿਚ ਗੁਰੂਦਵਾਰਿਆਂ ਦੇ ਸਰਕਾਰੀਕਰਨ ਕਰਨ ਤੇ ਚਰਚਾ ਕੀਤੀ ਗਈ।
ਇਸ ਮੀਟਿੰਗ ਵਿਚ ਪੰਜਾਬੀ ਭਾਸ਼ਾ ਨਾਲ ਸਰਕਾਰੀ ਵਿਤਕਰੇ ਦੀ ਨਿਖੇਦੀ ਕਰਦਿਆਂ ਸਿੱਖ ਨੁਮਾਇੰਦਿਆ ਦੇ ਰੋਲ ਨੂੰ ਮੰਦਭਾਗਾ ਦੱਸਿਆ।ਇਸ ਦੇ ਪੰਜਾਬੀ ਭਾਸ਼ਾ ਪ੍ਰਚਾਰ ਸਭਾ ਦੇ ਪੰਜਾਬੀ ਭਾਸ਼ਾ ਬਚਾਉ ਮਾਰਚ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਗਿਆ ਤੇ ਮੁਖਮੰਤਰੀ ਨਾਲ ਗੱਲਬਾਤ ਕਰਨ ਦਾ ਫੈਸਲਾ ਕੀਤਾ ਗਿਆ।ਰਾਜਸਥਾਨ ਦੇ ਗੁਰਦੁਆਰਿਆਂ ਨੂੰ ਦੇਵ ਸਥਾਨ ਮਹਿਕਮੇ ਤੋਂ ਬਾਹਰ ਕੱਢਣ ਦੀ ਮੰਗ ਕੀਤੀ ਜਿਸ ਨਾਲ ਸਿੱਖਾਂ ਦੇ ਧਾਰਮਿਕ ਥਾਵਾਂ ਤੇ ਸਰਕਾਰੀ ਹਸਤਖੇਪ ਬੰਦ ਹੋ ਸਕੇ।
ਰਾਜਸਥਾਨ ਵਿਚ ਅੰਨਦ ਮੈਰਿਜ ਐਕਟ ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ। ਕੈਨੇਡਾ ,ਅਮਰੀਕਾ ਅਤੇ ਯੂ ਕੇ ਦੇ ਗੁਰਦੁਆਰਿਆਂ ਕਮੇਟੀਆ ਵਲੋਂ ਉਹਨਾਂ ਅਨਸਰਾਂ ਦੇ ਦਾਖਿਲੇ ਬੰਦ ਕਰਨ ਤੇ ਖੁਸ਼ੀ ਪ੍ਰਗਟ ਕੀਤੀ ਗਈ ਜੋ ਕਿ ਗੁਰਮਤਿ ਦੇ ਉਲਟ ਅਤੇ ਸਿੱਖਾਂ ਵਿਚ ਆਪਸੀ ਟਕਰਾਵ ਦਾ ਕਾਰਨ ਬਣ ਰਹੇ ਸਨ । ਗੰਗਾਨਗਰ ਵਿਚ ਬਣ ਰਹੇ ਮੈਡੀਕਲ ਕਾਲਜ ਦਾ ਸਮਰਥਨ ਕੀਤਾ ਗਿਆ। ਇਸ ਮੌਕੇ ਰਾਜਸਥਾਨ ਕਮੇਟੀ ਦੇ ਮੌਜੂਦਾ ਢਾਂਚਾ ਭੰਗ ਕਰਕੇ ਇਸਦੇ ਨਵੇਂ ਗਠਨ ਦੇ ਅਧਿਕਾਰ ਹਰਦੀਪ ਸਿੰਘ ਡਿਬਡਿਬਾ ਨੂੰ ਦਿਤੇ ਗਏ। ਇਸ ਮੌਕੇ ਪ੍ਰੋ ਬਲਜਿੰਦਰ ਸਿੰਘ ਮੋਰਜੰਡ, ਜਸਵੀਰ ਸਿੰਘ , ਗੁਰਜੀਤ ਸਿੰਘ ,ਇਕਬਾਲ ਸਿੰਘ ,ਦਿਆਲ ਸਿੰਘ ਹਨੂਮਾਨ ਗੜ੍ਹ , ਲਖਵਿੰਦਰ ਸਿੰਘ ਢਬਲੀ ਰਾਠਾਂ, ਰੂਪ ਸਿੰਘ ਲਾਲਗੜ , ਹਰਿਮੰਦਰ ਸਿੰਘ ਮਲੋਕਕਾ , ਟੇਕ ਸਿੰਘ ਰਿਦਮਲਸਰ ਸਮੇਤ ਸੈਂਕੜੇ ਸਿੱਖ ਆਗੂ ਹਾਜਰ ਸਨ
Related Topics: Rajasthan, Sikhs in Toronto