ਸਿਆਸੀ ਖਬਰਾਂ

ਸੰਘਰਸ਼ਸੀਲ ਸਿੱਖਾਂ ਦੀ ਮੁਖਬਰੀ ਨਾਲ ਪ੍ਰਧਾਨ ਮੰਤਰੀ ਦਾ ਸਿੱਖ ਵਿਰੋਧੀ ਚਿਹਰਾ ਨੰਗਾ ਹੋਇਆ-ਡੱਲੇਵਾਲ

April 19, 2010 | By

ਲੰਡਨ (19 ਅਪ੍ਰੈਲ, 2010):  ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਵਲੋਂ  ਕੈਨੇਡਾ ਸਰਕਾਰ ਕੋਲ ਸੰਘਰਸ਼ ਦੇ ਹਿਮਾਇਤੀ ਸਿੱਖਾਂ ਦੀ ਸਿ਼ਕਾਇਤ ਕਰਨ ਨਾਲ ਉਸ ਦਾ ਸਿੱਖ ਵਿਰੋਧੀ ਚਿਹਰਾ ਪੂਰੀ ਤਰਾਂ ਨੰਗਾ ਹੋ ਗਿਆ ਹੈ। ਯੂਨਾਈਟਿਡ ਖਾਲਸਾ ਦਲ (ਯੂ.ਕੇ) ਵੱਲੋਂ ‘ਈ-ਮੇਲ’ ਰਾਹੀਂ ਭੇਜੇ ਬਿਆਨ ਵਿੱਚ ਦਲ ਦੇ ਜਨਰਲ ਸਕੱਤਰ ਸ੍ਰ. ਲਵਸਿ਼ੰਦਰ ਸਿੰਘ ਡੱਲੇਵਾਲ ਨੇ ਪ੍ਰਧਾਨ ਮੰਤਰੀ ਦੀ ਸਖਤ ਅਲੋਚਨਾ ਕਰਦਿਆਂ, ਖਾਲਿਸਤਾਨ ਦੇ ਨਿਸ਼ਾਨੇ ਦੀ ਪੂਰਤੀ ਲਈ ਯਤਨ ਕਰਨ ਨੂੰ ਹਰੇਕ ਸਿੱਖ ਦਾ ਮੁੱਢਲਾ ਹੱਕ ਆਖਿਆ ਹੈ। ਜਦੋਂ ਦੁਨੀਆ ਭਰ ਦੀਆਂ ਤਮਾਮ ਕੌਮਾਂ ਕੋਲ ਆਪਣੇ ਦੇਸ਼ ਹਨ ਤਾਂ ਸਿੱਖਾਂ ਨੂੰ ਆਪਣੇ ਅਜਾਦ ਦੇਸ਼ ਦੇ ਮਾਲਕ ਬਣਨ ਤੋਂ ਦੁਨੀਆਂ ਦੀ ਕੋਈ ਤਾਕਤ ਰੋਕ ਨਹੀਂ ਸਕੇਗੀ । ਅਜਾਦੀ ਹਰ ਇਨਸਾਨ ਦਾ ਜਨਮ ਸਿੱਧ ਅਧਿਕਾਰ ਹੈ।
ਅੱਜ ਸਿੱਖਾਂ ਨੂੰ ਸੋਚਣ ਦੀ ਲੋੜ ਹੈ ਕਿ ਇੱਕ ਦਸਤਾਰਧਾਰੀ ਵਿਆਕਤੀ ਜਿਸ ਦਾ ਰਿਮੋਟ ਕੰਟਰੋਲ ਸਿੱਖ ਦੁਸ਼ਮਣ ਜਮਾਤ ਦੇ ਹੱਥ ਹੈ , ਉਸ ਦੇ ਪ੍ਰਧਾਨ ਮੰਤਰੀ ਬਣਨ ਨਾਲ ਕੌਮੀ ਤੌਰ ਤੇ ਕੀ ਫਾਇਦਾ ਹੋਇਆ ਹੈ । ਇਹੋ ਜਿਹੇ ਸਰਕਾਰੀ ਅਤੇ ਹਿੰਦੂਤਵੀ ਸੋਚ ਦੇ  ਗੁੱਡੇ( ਗੁਲਾਮ ) ਸਦਾ ਹੀ ਹਿੰਦੂਤਵੀ ਤਾਕਤਾਂ ਨੂੰ ਖੁਸ਼ ਕਰਨ ਵਿੱਚ ਲੱਗੇ ਰਹਿੰਦੇ ਹਨ। ਦਸਤਾਰਧਾਰੀ ਅਤੇ ਇੰਦਰਾ ਦਾ ਝਾੜੂ ਬਰਦਾਰ ਜੈਲ ਸਿੰਹੁ ਹਿੰਦੋਸਤਾਨ ਦਾ ਰਾਸ਼ਟਰਪਤੀ ਬਣਿਆ ਤਾਂ  ਸ੍ਰੀ ਦਰਬਾਰ ਸਾਹਿਬ ਤੇ ਟੈਂਕਾਂ ਅਤੇ ਤੋਪਾਂ ਨਾਲ ਲੈਸ ਫੌਜ ਭੇਜਣ ਲਈ ਇੰਦਰਾ ਨਾਲ ਸਹਿਮਤੀ ਪ੍ਰਗਟਾ ਦਿੱਤੀ। ਹੁਣ ਮਨਮੋਹਣ ਸਿੰਹੁ ਦੀ ਕੈਨੇਡਾ ਸਰਕਾਰ ਕੋਲ ਕੀਤੀ ਗਈ ਉਕਤ ਮੁਖਬਰੀ ਕਿ ਖਾਲਿਸਤਾਨੀਆਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖੀ ਜਾਵੇ ਜੈਲ ਸਿੰਹੁ ਦੀ ਸਿੱਖ ਕੌਮ ਨਾਲ ਕੀਤੀ ਗੱਦਾਰੀ ਦਾ ਨਵਾਂ ਰੂਪ ਅਖਵਾਏਗੀ । ਹਰ ਸਿੱਖ ਨੂੰ ਸਮਝਣ ਅਤੇ ਅਮਲ ਵਿੱਚ ਲਿਆਉਣ ਦੀ ਜਰੂਰਤ ਹੈ ਕਿ  ਖਾਲਸਈ ਫਲਸਫੇ ਦਾ ਧਾਰਨੀ  ਹਰ ਵਿਆਕਤੀ ਖਾਲਿਸਤਾਨ ਦਾ ਅਵੱਸ਼ ਹਾਮੀ ਹੋਵੇਗਾ, ਕਿਉਂ ਕਿ ਸਿੱਖ ਕੌਮ ਦਾ ਰਾਜਨੀਤਕ ਨਿਸ਼ਾਨਾ ਅਜਾਦ ਸਿੱਖ ਰਾਜ ਖਾਲਿਸਤਾਨ ਹੈ।

ਲੰਡਨ (19 ਅਪ੍ਰੈਲ, 2010):  ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਵਲੋਂ  ਕੈਨੇਡਾ ਸਰਕਾਰ ਕੋਲ ਸੰਘਰਸ਼ ਦੇ ਹਿਮਾਇਤੀ ਸਿੱਖਾਂ ਦੀ ਸਿ਼ਕਾਇਤ ਕਰਨ ਨਾਲ ਉਸ ਦਾ ਸਿੱਖ ਵਿਰੋਧੀ ਚਿਹਰਾ ਪੂਰੀ ਤਰਾਂ ਨੰਗਾ ਹੋ ਗਿਆ ਹੈ। ਯੂਨਾਈਟਿਡ ਖਾਲਸਾ ਦਲ (ਯੂ.ਕੇ) ਵੱਲੋਂ ‘ਈ-ਮੇਲ’ ਰਾਹੀਂ ਭੇਜੇ ਬਿਆਨ ਵਿੱਚ ਦਲ ਦੇ ਜਨਰਲ ਸਕੱਤਰ ਸ੍ਰ. ਲਵਸ਼ਿੰਦਰ ਸਿੰਘ ਡੱਲੇਵਾਲ ਨੇ ਪ੍ਰਧਾਨ ਮੰਤਰੀ ਦੀ ਸਖਤ ਅਲੋਚਨਾ ਕਰਦਿਆਂ, ਖਾਲਿਸਤਾਨ ਦੇ ਨਿਸ਼ਾਨੇ ਦੀ ਪੂਰਤੀ ਲਈ ਯਤਨ ਕਰਨ ਨੂੰ ਹਰੇਕ ਸਿੱਖ ਦਾ ਮੁੱਢਲਾ ਹੱਕ ਆਖਿਆ ਹੈ। ਜਦੋਂ ਦੁਨੀਆ ਭਰ ਦੀਆਂ ਤਮਾਮ ਕੌਮਾਂ ਕੋਲ ਆਪਣੇ ਦੇਸ਼ ਹਨ ਤਾਂ ਸਿੱਖਾਂ ਨੂੰ ਆਪਣੇ ਅਜਾਦ ਦੇਸ਼ ਦੇ ਮਾਲਕ ਬਣਨ ਤੋਂ ਦੁਨੀਆਂ ਦੀ ਕੋਈ ਤਾਕਤ ਰੋਕ ਨਹੀਂ ਸਕੇਗੀ । ਅਜਾਦੀ ਹਰ ਇਨਸਾਨ ਦਾ ਜਨਮ ਸਿੱਧ ਅਧਿਕਾਰ ਹੈ।

ਅੱਜ ਸਿੱਖਾਂ ਨੂੰ ਸੋਚਣ ਦੀ ਲੋੜ ਹੈ ਕਿ ਇੱਕ ਦਸਤਾਰਧਾਰੀ ਵਿਆਕਤੀ ਜਿਸ ਦਾ ਰਿਮੋਟ ਕੰਟਰੋਲ ਸਿੱਖ ਦੁਸ਼ਮਣ ਜਮਾਤ ਦੇ ਹੱਥ ਹੈ , ਉਸ ਦੇ ਪ੍ਰਧਾਨ ਮੰਤਰੀ ਬਣਨ ਨਾਲ ਕੌਮੀ ਤੌਰ ਤੇ ਕੀ ਫਾਇਦਾ ਹੋਇਆ ਹੈ । ਇਹੋ ਜਿਹੇ ਸਰਕਾਰੀ ਅਤੇ ਹਿੰਦੂਤਵੀ ਸੋਚ ਦੇ  ਗੁੱਡੇ( ਗੁਲਾਮ ) ਸਦਾ ਹੀ ਹਿੰਦੂਤਵੀ ਤਾਕਤਾਂ ਨੂੰ ਖੁਸ਼ ਕਰਨ ਵਿੱਚ ਲੱਗੇ ਰਹਿੰਦੇ ਹਨ। ਦਸਤਾਰਧਾਰੀ ਅਤੇ ਇੰਦਰਾ ਦਾ ਝਾੜੂ ਬਰਦਾਰ ਜੈਲ ਸਿੰਹੁ ਹਿੰਦੋਸਤਾਨ ਦਾ ਰਾਸ਼ਟਰਪਤੀ ਬਣਿਆ ਤਾਂ  ਸ੍ਰੀ ਦਰਬਾਰ ਸਾਹਿਬ ਤੇ ਟੈਂਕਾਂ ਅਤੇ ਤੋਪਾਂ ਨਾਲ ਲੈਸ ਫੌਜ ਭੇਜਣ ਲਈ ਇੰਦਰਾ ਨਾਲ ਸਹਿਮਤੀ ਪ੍ਰਗਟਾ ਦਿੱਤੀ। ਹੁਣ ਮਨਮੋਹਣ ਸਿੰਹੁ ਦੀ ਕੈਨੇਡਾ ਸਰਕਾਰ ਕੋਲ ਕੀਤੀ ਗਈ ਉਕਤ ਮੁਖਬਰੀ ਕਿ ਖਾਲਿਸਤਾਨੀਆਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖੀ ਜਾਵੇ ਜੈਲ ਸਿੰਹੁ ਦੀ ਸਿੱਖ ਕੌਮ ਨਾਲ ਕੀਤੀ ਗੱਦਾਰੀ ਦਾ ਨਵਾਂ ਰੂਪ ਅਖਵਾਏਗੀ । ਹਰ ਸਿੱਖ ਨੂੰ ਸਮਝਣ ਅਤੇ ਅਮਲ ਵਿੱਚ ਲਿਆਉਣ ਦੀ ਜਰੂਰਤ ਹੈ ਕਿ  ਖਾਲਸਈ ਫਲਸਫੇ ਦਾ ਧਾਰਨੀ  ਹਰ ਵਿਆਕਤੀ ਖਾਲਿਸਤਾਨ ਦਾ ਅਵੱਸ਼ ਹਾਮੀ ਹੋਵੇਗਾ, ਕਿਉਂ ਕਿ ਸਿੱਖ ਕੌਮ ਦਾ ਰਾਜਨੀਤਕ ਨਿਸ਼ਾਨਾ ਅਜਾਦ ਸਿੱਖ ਰਾਜ ਖਾਲਿਸਤਾਨ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: