Site icon Sikh Siyasat News

ਪੰਜਾਬ ਸਰਕਾਰ ਵਲੋਂ ਰੋਡਵੇਜ਼ ਦੇ ਕਿਰਾਏ ‘ਚ ਵਾਧਾ, ਵਧੀਆਂ ਦਰਾਂ ਅੱਜ ਤੋਂ ਲਾਗੂ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਬੱਸ ਕਿਰਾਇਆਂ ‘ਚ ਤਿੰਨ ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਹੈ। ਸਾਧਾਰਨ ਬੱਸਾਂ ਦਾ ਕਿਰਾਇਆ 99 ਪੈਸੇ ਤੋਂ ਇੱਕ ਰੁਪਏ ਦੋ ਪੈਸੇ ਪ੍ਰਤੀ ਕਿਲੋਮੀਟਰ ਵਧ ਗਿਆ ਹੈ, ਜੋ ਅੱਜ ਲਾਗੂ ਹੋ ਗਿਆ। ਇਸ ਨਾਲ ਪੀਆਰਟੀਸੀ ਦੀ ਆਮਦਨ ‘ਚ 2.40 ਲੱਖ ਰੋਜ਼ਾਨਾ ਤੇ 72 ਲੱਖ ਰੁਪਏ ਮਹੀਨੇ ਦਾ ਇਜ਼ਾਫਾ ਹੋਇਆ ਹੈ। ਪਟਿਆਲਾ ਸਥਿਤ ਪੀਆਰਟੀਸੀ ਦੇ ਮੁੱਖ ਦਫ਼ਤਰ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਕਾਰਪੋਰੇਸ਼ਨ ਦੀਆਂ 1043 ਬੱਸਾਂ ਰੋਜ਼ਾਨਾ ਸਮੀਖਿਆ ਦੌਰਾਨ ਕਿਰਾਏ ਬਾਰੇ ਫੈਸਲਾ ਲਿਆ ਜਾਂਦਾ ਹੈ।

ਪੰਜਾਬ ਰੋਡਵੇਜ਼ ਦੀ ਬੱਸ: ਪ੍ਰਤੀਕਾਤਮਕ ਤਸਵੀਰ

ਕਿਰਾਏ ਵਿੱਚ ਕੀਤਾ ਤਾਜ਼ਾ ਵਾਧਾ ਇਸੇ ਕਮੇਟੀ ਵੱਲੋਂ 1 ਜਨਵਰੀ ਤੋਂ 31 ਮਾਰਚ ਤੱਕ ਦੀ ਕੀਤੀ ਸਮੀਖਿਆ ‘ਤੇ ਆਧਾਰਿਤ ਹੈ। ਇਸ ਤੋਂ ਪਹਿਲਾਂ ਇੱਕ ਜਨਵਰੀ 2017 ਨੂੰ ਬੱਸ ਕਿਰਾਇਆਂ ਵਿੱਚ 97 ਤੋਂ 99 ਪੈਸੇ ਕਿਲੋਮੀਟਰ ਦਾ ਕੀਤਾ ਗਿਆ ਸੀ। ਉਂਜ ਇਹ ਸਧਾਰਨ ਬੱਸਾਂ ਦਾ ਕਿਰਾਇਆ ਹੈ। ਨਿਰਧਾਰਤ ਨਿਯਮਾਂ ਤਹਿਤ ਸੁਪਰ ਇੰਟੈਗਰਿਲ ਕੋਚਿਜ਼ ਬੱਸਾਂ ਦੇ ਕਿਰਾਏ ‘ਚ ਸਧਾਰਨ ਬੱਸ ਕਿਰਾਏ ਤੋਂ ਦੁੱਗਣਾ ਵਾਧਾ ਹੁੰਦਾ ਹੈ ਤੇ ਇਹ ਕਿਰਾਇਆ 2.04 ਰੁਪਏ ਕਿਲੋਮੀਟਰ ਹੋ ਗਿਆ ਹੈਙ ਪੀਆਰਟੀਸੀ ਦੇ ਮੈਨੇਜਿੰਗ ਡਾਇਰੈਕਟਰ ਮਨਜੀਤ ਸਿੰਘ ਨਾਰੰਗ (ਆਈ.ਏ.ਐਸ) ਨੇ ਮੀਡੀਆ ਨੂੰ ਦੱਸਿਆ ਕਿ ਕਿਰਾਏ ਦੀਆਂ ਨਵੀਆਂ ਦਰਾਂ ਅੱਜ ਤੋਂ ਲਾਗੂ ਹੋ ਗਈਆਂ ਹਨ।

ਸਬੰਧਤ ਖ਼ਬਰ:

ਸਿੱਧੂ ਅਤੇ ਮਨਪ੍ਰੀਤ ਬਾਦਲ ਵਲੋਂ ਦਾਅਵਾ; ਗ਼ੈਰਕਾਨੂੰਨੀ ਬੱਸਾਂ ਹਰ ਹਾਲ ‘ਚ ਬੰਦ ਕੀਤੀਆਂ ਜਾਣਗੀਆਂ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version