ਸਿਆਸੀ ਖਬਰਾਂ

ਮਾਈਨਿੰਗ ਮਾਫੀਆ ਨੂੰ ਉਤਾਸ਼ਹਿਤ ਕਰਨ ਦੀ ਯੋਜਨਾ ਹੈ ਪੰਜਾਬ ਸਰਕਾਰ ਦੀ ਮਾਇਨਿੰਗ ਸਬੰਧੀ ਬੋਲੀ: ਆਪ

July 7, 2017 | By

ਚੰਡੀਗੜ੍ਹ: ਬੀਤੇ ਦਿਨ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਵਲੋਂ ਆਪਣੇ ਸਮੇਂ ਦੀ ਮਾਈਨਿੰਗ ਦੀ ਦੂਜੀ ਬੋਲੀ ਕੀਤੀ ਹੈ, ਪਰ ਪਹਿਲੀ ਬੋਲੀ ਵਾਂਗ ਇਹ ਦੂਜੀ ਬੋਲੀ ਵੀ ਸਿੱਧੇ ਤੌਰ ‘ਤੇ ਸੂਬੇ ਵਿਚ ਨਾਜਾਇਜ਼ ਮਾਈਨਿੰਗ ਮਾਫੀਆ ਨੂੰ ਕਾਬਜ਼ ਕਰਵਾਉਣ ਦੀ ਯੋਜਨਾ ਹੈ ਅਤੇ ਸਰਕਾਰ ਨੇ ਪਹਿਲੀ ਬੋਲੀ ਵਿਚ ਮਾਫੀਏ ਦੇ ਹੋਏ ਕਬਜ਼ੇ ਤੋਂ ਸਬਕ ਲੈ ਕੇ ਦੂਜੇ ਬੋਲੀ ਲਈ ਕੋਈ ਵੀ ਸੁਧਾਰ ਨਹੀਂ ਕੀਤਾ ਹੈ।

ਇਕ ਪ੍ਰੈਸ ਨੋਟ ਜਾਰੀ ਕਰਦਿਆਂ ਆਮ ਆਦਮੀ ਪਾਰਟੀ ਦੇ ਆਗੂ ਅਤੇ ਆਰਟੀਆਈ ਕਾਰਜਕਰਤਾ ਐਡਵੋਕੇਟ ਦਿਨੇਸ਼ ਚੱਢਾ ਨੇ ਦੱਸਿਆ ਕਿ ਬੀਤੇ ਦਿਨ ਸਰਕਾਰ ਨੇ 43 ਖੱਡਾਂ ਦੀ ਬੋਲੀ ਕੀਤੀ ਹੈ ਜਿਨ੍ਹਾਂ ਵਿਚੋਂ ਕੁੱਲ 29 ਲੱਖ ਟਨ ਰੇਤਾ-ਬਜਰੀ ਨਿਕਲਣਾ ਹੈ। ਇਹ 29 ਲੱਖ ਟਨ ਰੇਤਾ ਬਜਰੀ ਸਰਕਾਰ ਨੇ 206 ਕਰੋੜ ਰੁਪਏ ਵਿਚ ਵੇਚਿਆ ਹੈ। ਇਸ ਤਰ੍ਹਾਂ ਸਰਕਾਰ ਨੇ 710 ਰੁਪਏ ਪ੍ਰਤੀ ਟਨ ਰੇਤਾ ਬਜਰੀ ਵੇਚਿਆ ਹੈ। ਜਿਸਦੇ ਉਪਰ 20 ਰੁਪਏ ਪ੍ਰਤੀ ਟਨ ਡਿਸਟ੍ਰੀਕ ਮੀਨਰਲ ਫਾਉਡੇਸ਼ਨ ਫੰਡ, 60 ਰੁਪਏ ਪ੍ਰਤੀ ਟਨ ਰੋਅਲੀਟੀ ਅਤੇ 6 ਰੁਪਏ ਪ੍ਰਤੀ ਟਨ ਐਨਵਾਇਰਮੈਂਟ ਮੈਨੇਜਮੈਂਟ ਫੰਡ ਠੇਕੇਦਾਰ ਨੇ ਅਲਗ ਤੋਂ ਅਦਾ ਕਰਨਾ ਹੈ। ਜਦਕਿ ਕਚੇ ਮਾਲ ਤੋਂ ਕਰੈਸ਼ਰ ਰਾਹੀਂ ਰੇਤਾ ਬਜਰੀ ਤਿਆਰ ਕਰਨ ਦਾ ਖਰਚ ਲਗਭਗ 125 ਰੁਪਏ ਪ੍ਰਤੀ ਟਨ ਆਉਂਦਾ ਹੈ। ਇਸ ਤਰ੍ਹਾਂ ਕੁੱਲ ਮਿਲਾ ਕੇ ਠੇਕੇਦਾਰ ਨੂੰ ਇਹ ਰੇਤਾ ਬਜਰੀ 921 ਰੁਪਏ ਪ੍ਰਤੀ ਟਨ ਪਵੇਗਾ।

ਖੱਡਾਂ ਵਿੱਚੋਂ ਰੇਤਾ ਚੁੱਕੇ ਜਾਣ ਦੀ ਪੁਰਾਣੀ ਤਸਵੀਰ

ਖੱਡਾਂ ਵਿੱਚੋਂ ਰੇਤਾ ਚੁੱਕੇ ਜਾਣ ਦੀ ਪੁਰਾਣੀ ਤਸਵੀਰ

ਰੇਤਾ ਬਜਰੀ ਲੈ ਕੇ ਜਾਣ ਵਾਲੇ ਇਕ ਟਿਪਰ ਵਿਚ 30 ਟਨ ਮਟੀਰੀਅਲ ਆਉਂਦਾ ਹੈ, ਇਸ ਤਰ੍ਹਾਂ 30 ਟਨ ਵਾਲਾ ਇਹ ਟਿਪਰ ਠੇਕੇਦਾਰ ਨੂੰ 27 ਹਜ਼ਾਰ 630 ਰੁਪਏ ਵਿਚ ਪਵੇਗਾ ਜਦੋਂਕਿ ਟਿਪਰ ਦਾ ਕਰੈਸ਼ਰਾਂ ਤੋਂ ਨਜਦੀਕੀ ਸ਼ਹਿਰਾਂ ਤੱਕ ਦਾ ਕਿਰਾਇਆ ਲੱਗਭੱਗ 10-12 ਹਜ਼ਾਰ ਰੁਪਏ ਹੈ। ਇਸ ਤਰ੍ਹਾਂ ਇਸ ਰੇਤਾ ਬਜਰੀ ਦੇ ਟਿਪਰ ਦੀ ਕੀਮਤ ਲੱਗਭੱਗ 40 ਹਜ਼ਰ ਰੁਪਏ ਬਣ ਜਾਂਦੀ ਹੈ। ਇਹ ਕੀਮਤ 29 ਲੱਖ ਟਨ ਦੀ ਔਸਤਨ ਕੀਮਤ ਦੇ ਹਿਸਾਬ ਨਾਲ ਬਣਦੀ ਹੈ, ਜਦਕਿ ਕੁਝ ਖੱਡਾਂ ਵਿਚੋਂ ਰੇਤਾ ਬਜਰੀ ਦੇ ਟਿਪਰ ਦੀ ਕੀਮਤ ਬਹੁਤ ਹੀ ਹੈਰਾਨੀਜਨਕ ਬਣਦੀ ਹੈ। ਜ਼ਿਲ੍ਹਾ ਪਠਾਨਕੋਟ ਦੀ ਗਜੂਜਗੀਰ ਖੱਡ ਜਿਸ ਵਿਚ 11 ਹਜ਼ਾਰ ਟਨ ਮਟੀਰੀਅਲ ਹੈ, ਇਸ ਦੀ ਬੋਲੀ ਪ੍ਰੋ-ਨਿੳਟ੍ਰੀਸ਼ਅਨ ਫਰਮ ਨੇ 9,08,46,000 ਰੁਪਏ ਵਿਚ ਲਈ ਹੈ। ਇਸ ਤਰ੍ਹਾਂ ਇਸ ਠੇਕੇਦਾਰ ਨੂੰ 60 ਰੁਪਏ ਪ੍ਰਤੀ ਟਨ ਰੋਅਲੀਟੀ, 20 ਰੁਪਏ ਪ੍ਰਤੀ ਟਨ ਡਿਸਟ੍ਰੀਕ ਮੀਨਰਲ ਫਾਉਡੇਸ਼ਨ ਫੰਡ, 6 ਰੁਪਏ ਪ੍ਰਤੀ ਟਨ ਐਨਵਾਇਰਮੈਂਟ ਮੈਨੇਜਮੈਂਟ ਫੰਡ ਅਤੇ 125 ਰੁਪਏ ਪ੍ਰਤੀ ਟਨ ਪ੍ਰੋਸੈਸਿੰਗ ਦਾ ਖਰਚਾ ਪਾ ਕੇ ਪ੍ਰਤੀ ਟਨ ਰੇਤਾ ਬਜਰੀ ਲਗਭਗ 8469 ਰੁਪਏ ਦਾ ਪਵੇਗਾ।

ਮਤਲਬ ਠੇਕੇਦਾਰ ਨੂੰ ਖੁਦ ਨੂੰ ਰੇਤਾ ਬਜਰੀ ਦਾ ਟਿਪਰ ਟਰਾਂਪੋਰਟ ਦੇ ਖਰਚ ਪਾ ਕੇ 2,64,091 ਰੁਪਏ ਦਾ ਪਵੇਗਾ। ਇਸ ਤਰ੍ਹਾਂ ਹੀ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੀ ਚਾਹਰਪੁਰ ਖੱਡ ਦੀ ਬੋਲੀ ਰਜੀਵ ਭਗਤ ਦੇ ਨਾਮ ਉਤੇ 8,41,51,398 ਰੁਪਏ ਵਿਚ ਹੋਈ ਹੈ। ਜਿਸ ਵਿਚ 44,493 ਟਨ ਮਟੀਰੀਅਲ ਹੈ ਇਸ ਤਰ੍ਹਾਂ ਠੇਕੇਦਾਰ ਨੂੰ ਸ਼ਹਿਰ ਤੱਕ ਪਹੁੰਚ ਕਰਕੇ ਇਕ ਟਿਪਰ 73060 ਰੁਪਏ ਦਾ ਪਵੇਗਾ, ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੀ 25,896 ਟਨ ਮਟੀਰੀਅਲ ਵਾਲੀ ਬਰਵਾਲਾ ਖੱਡ ਦੀ ਬੋਲੀ 6,69,77,056 ਰੁਪਏ ਵਿਚ ਹੋਈ ਹੈ, ਉਪਰੋਕਤ ਖਰਚੇ ਪਾ ਕੇ ਇਸ ਖੱਡ ਦੇ ਠੇਕੇਦਾਰ ਰਾਜੀਵ ਭਗਤ ਨੂੰ ਇਕ ਟਿਪਰ 92,500 ਰੁਪਏ ਦਾ ਪਵੇਗਾ।

ਸਬੰਧਤ ਖ਼ਬਰ:

ਮਾਇਨਿੰਗ ਦੀ ਨਵੀਂ ਬੋਲੀ ਲੋਕ ਵਿਰੋਧੀ ਤੇ ਕੁਦਰਤ ਲਈ ਵਿਨਾਸ਼ਕਾਰੀ: ਆਮ ਆਦਮੀ ਪਾਰਟੀ …

ਜ਼ਿਲ੍ਹਾ ਫਿਰੋਜ਼ਪੁਰ ਦੀ 20,200 ਟਨ ਮਟੀਰੀਅਲ ਵਾਲੀ ਗੱਟਾ ਬਾਦਸ਼ਾਹ ਖੱਡ ਦੀ ਬੋਲੀ 3,95,12,200 ਰੁਪਏ ਵਿਚ ਹੋਈ ਹੈ। ਇਸ ਠੇਕੇਦਾਰ ਨੂੰ ਉਪਰੋਕਤ ਸਾਰੇ ਖਰਚੇ ਪਾ ਕੇ ਇਕ ਟਿਪਰ ਰੇਤਾ ਬਜਰੀ 75,010 ਰੁਪਏ ਦਾ ਪਵੇਗਾ। ਜ਼ਿਲ੍ਹਾ ਫਿਰੋਜਪੁਰ ਦੀ 7400 ਟਨ ਵਾਲੀ ਕਾਮਲਵਾਲਾ ਖੱਡਾ ਦੀ ਬੋਲੀ 3,65,11,400 ਰੁਪਏ ਵਿਚ ਹੋਈ ਹੈ, ਇਸ ਤਰ੍ਹਾਂ ਇਸ ਖੱਡ ਦੇ ਠੇਕੇਦਾਰ ਸਤਿਆ ਪਾਲ ਸ਼ਰਮਾ ਨੂੰ ਇਕ ਟਿਪਰ ਰੇਤਾ ਬਜਰੀ ਉਪਰੋਕਤ ਸਾਰੇ ਖਰਚੇ ਪਾ ਕੇ 1,64,349 ਰੁਪਏ ਵਿਚ ਪਵੇਗਾ। ਜ਼ਿਲ੍ਹਾ ਜਲੰਧਰ ਦੀ 30,000 ਟਨ ਮਟੀਰੀਅਲ ਵਾਲੀ ਸਲਕਿਆਣਾ ਖੱਡ ਦੀ ਬੋਲੀ ਜਸਵੀਰ ਕੁਮਾਰ ਨੇ 7,16,30,000 ਰੁਪਏ ਵਿਚ ਲਈ ਹੈ। ਇਸ ਤਰ੍ਹਾਂ ਇਸ ਠੇਕੇਦਾਰ ਨੂੰ ਉਪਰੋਕਤ ਸਾਰੇ ਖਰਚੇ ਪਾ ਕੇ ਇਕ ਟਿਪਰ ਰੇਤਾ ਬਜਰੀ 87,940 ਰੁਪਏ ਵਿਚ ਪਵੇਗਾ। ਜ਼ਿਲ੍ਹਾ ਪਠਾਨਕੋਟ ਦੀ 18,500 ਟਨ ਮਟੀਰੀਅਲ ਵਾਲੀ ਅਦਾਲਤਗੜ੍ਹ ਖੱਡ ਅਮੀਤ ਮਹਾਜਨ ਨੇ 9,10,91,000 ਰੁਪਏ ਵਿਚ ਲਈ ਹੈ। ਇਸ ਤਰ੍ਹਾਂ ਇਸ ਠੇਕੇਦਾਰ ਨੂੰ ਉਪਰੋਕਤ ਸਾਰੇ ਖਰਚ ਪਾ ਕੇ ਇਕ ਟਿਪਰ ਰੇਤਾ ਬਜਰੀ 1,64,020 ਰੁਪਏ ਵਿਚ ਪਵੇਗਾ।

ਇਸ ਤੋਂ ਇਹ ਸਾਬਿਤ ਹੈ ਕਿ ਇਸ ਬੋਲੀ ਵਿਚ ਰੇਤਾ ਬਜਰੀ ਦੇ ਇਕ ਟਿਪਰ ਦੀ ਔਸਤਨ ਕੀਮਤ 40 ਹਜਾਰ ਰੁਪਏ ਤੋਂ ਲੈ ਕੇ ਸਭ ਤੋਂ ਮਹਿੰਗੀ ਖੱਡ ਦੇ ਰੇਤਾ ਬਜਰੀ ਦੀ ਕੀਮਤ 2,64,000 ਰੁਪਏ ਤੱਕ ਹੈ। ਜਦਕਿ ਇਸ ਰੇਟ ‘ਤੇ ਰੇਤਾ ਬਜਰੀ ਵਿਕਣਾ ਸੰਭਵ ਨਹੀਂ ਹੈ। ਸੋ ਆਪਣੇ ਪੈਸੇ ਪੂਰੇ ਕਰਨ ਲਈ ਅਤੇ ਮੁਨਾਫਾ ਕਮਾਉਣ ਲਈ ਠੇਕੇਦਾਰਾਂ ਵਲੋਂ ਹਜ਼ਾਰਾਂ ਏਕੜਾਂ ਦੀ ਨਾਜਾਇਜ਼ ਮਾਈਨਿੰਗ ਸਮੇਤ ਪਹਾੜਾਂ ਦੀ ਕਟਾਈ, ਗੈਰ ਵਿਗਿਆਨਿਕ ਅਤਿ ਡੂੰਘੀ ਮਾਈਨਿੰਗ ਦਾ ਰਸਤਾ ਅਪਣਾਇਆ ਜਾਵੇਗਾ। ਸੂਬੇ ਵਿਚ ਪਹਿਲਾਂ ਹੀ ਨਾਜਾਇਜ਼ ਮਾਈਨਿੰਗ ਕਾਰਨ ਪਾਣੀ ਦਾ ਪੱਧਰ ਡੂੰਘਾ ਹੁੰਦਾ ਜਾ ਰਿਹਾ ਹੈ, ਪਾਣੀ ਦਾ ਵਾਹ ਬਦਲ ਰਿਹਾ ਅਤੇ ਹਰੇ-ਭਰੇ ਪਹਾੜ ਖਤਰੇ ਵਿਚ ਹਨ ਅਤੇ ਹੁਣ ਸੂਬਾ ਸਰਕਾਰ ਨੇ ਅਜਿਹੀ ਬੋਲੀ ਕਰਕੇ ਕੁਦਰਤੀ ਆਫਤਾਂ ਨੂੰ ਸੱਦਾ ਦਿੱਤਾ ਹੈ। ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਲੋਕ ਵਿਰੋਧੀ ਅਤੇ ਕੁਦਰਤ ਵਿਰੋਧੀ ਬੋਲੀ ਨੂੰ ਤੁਰੰਤ ਰੱਦ ਕਰਕੇ ਲੋਕ ਪੱਖੀ ਅਤੇ ਕੁਦਰਤ ਪੱਖੀ ਨਵੀਂ ਨੀਤੀ ਬਣਾ ਕੇ ਰੇਤਾ ਬਜਰੀ ਵੇਚੇ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਇਹਨਾਂ ਅੰਕੜਿਆਂ ਦੇ ਆਧਾਰ ‘ਤੇ ਦਖਲ ਦੇ ਕੇ ਇਸ ਬੋਲੀ ਨੂੰ ਰੱਦ ਕਰਨਾ ਚਾਹੀਦਾ ਹੈ।

ਸਬੰਧਤ ਖ਼ਬਰ:

ਰੇਤੇ ਦੀ ਬੋਲੀ ‘ਚ ਹੋਏ ਭ੍ਰਿਸ਼ਟਾਚਾਰ ਦੇ ਸਬੰਧ ‘ਚ ‘ਆਪ’ ਵਿਧਾਇਕ ਅਤੇ ਬੈਂਸ ਭਰਾ ਗਵਰਨਰ ਨੂੰ ਮਿਲੇ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,