ਆਮ ਖਬਰਾਂ » ਸਿੱਖ ਖਬਰਾਂ

ਜੰਗ ਛੇੜਨ ਦੇ ਮਾਮਲੇ ਚ 3 ਸਿੱਖ ਨੌਜਵਾਨਾਂ ਨੂੰ ਉਮਰ ਕੈਦ ਬਾਰੇ ਪੰਜਾਬ ਯੂਨੀਵਰਸਿਟੀ ਚ ਚਰਚਾ ਅੱਜ

February 12, 2019 | By

ਚੰਡੀਗੜ੍ਹ: ਸਾਕਾ 1978 ਦੇ ਸ਼ਹੀਦਾਂ ਦੀਆਂ ਤਸਵੀਰਾਂ, ਸਿੱਖ ਸੰਘਰਸ਼ ਬਾਰੇ ਛਪੀਆਂ ਹੋਈਆਂ ਕਿਤਾਬਾਂ ਅਤੇ ਕੁਝ ਇਸ਼ਤਿਹਾਰਾਂ ਦੀ ਬਰਾਮਦਗੀ ਵਾਲੇ ਮਾਮਲੇ ਚ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੀ ਇਕ ਅਦਾਲਤ ਵਲੋਂ ਤਿੰਨ ਸਿੱਖ ਨੌਜਵਾਨਾਂ ਨੂੰ ਉਮਰਕੈਦ ਜਿਹੀ ਸਖਤ ਸਜਾ ਸੁਣਾਏ ਜਾਣ ਦੇ ਮਾਮਲੇ ਤੇ ਜਨਤਕ ਸਰਗਰਮੀ ਨਜ਼ਰ ਆ ਰਹੀ ਹੈ। ਦਲ ਖਾਲਸਾ ਵਲੋਂ ਇਸ ਮਾਮਲੇ ਉੱਤੇ 13 ਫਰਵਰੀ ਨੂੰ ਨਵਾਂਸ਼ਹਿਰ ਵਿਖੇ ਮੁਜਾਹਿਰਾ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸੇ ਤਰ੍ਹਾਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮਹਿਤਾ ਧੜੇ ਵਲੋਂ ਫਰੀਦਕੋਟ ਵਿਚ ਇਸ ਮਾਮਲੇ ਉੱਤੇ 15 ਫਰਵਰੀ ਨੂੰ ਰੋਸ ਵਿਖਾਵਾ ਕੀਤਾ ਜਾ ਰਿਹਾ ਹੈ।

ਪੰਜਾਬ ਯੂਨੀਵਰਸਿਟੀ ਵਿਚ ਸਰਗਰਮ ਵਿਿਦਆਰਥੀ ਦਲਾਂ ਚੋਂ ਸੱਥ ਨੇ ਇਸ ਮਾਮਲੇ ਉੱਤੇ ਚਰਚਾ ਕਰਵਾਉਣ ਦਾ ਐਲਾਨ ਕੀਤਾ ਹੈ। ਇਹ ਚਰਚਾ 12 ਫਰਵਰੀ (ਮੰਗਲਵਾਰ) ਨੂੰ ਪੰਜਾਬ ਯੂਨੀਵਰਸਿਟੀ ਦੇ ਕਿਤਾਬ ਘਰ ਮੈਦਾਨ ਵਿਚ ਹੋਵੇਗੀ। ਸ਼ਾਮ ਨੂੰ 4 ਵਜੇ ਹੋਣ ਵਾਲੀ ਇਸ ਚਰਚਾ ਚ ਉੱਘੇ ਵਕੀਲ ਰਾਜਵਿੰਦਰ ਸਿੰਘ ਬੈਂਸ ਸ਼ਮੂਲੀਅਤ ਕਰਨਗੇ।

ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਅਰਵਿੰਦਰ ਸਿੰਘ, ਸੁਰਜੀਤ ਸਿੰਘ ਅਤੇ ਰਣਜੀਤ ਸਿੰਘ ਨਾਮੀ ਸਿੱਖ ਨੌਜਵਾਨਾਂ ਨੂੰ 31 ਜਨਵਰੀ, 2019 ਨੂੰ ਉਮਰ ਕੈਦ ਦੀ ਸਜਾ ਸੁਣਾਈ ਸੀ। ਇਹ ਸਜਾ “ਸਰਕਾਰ ਵਿਰੁਧ ਜੰਗ ਛੇੜਨ” (ਧਾਰਾ 121) ਤਹਿਤ ਸੁਣਾਈ ਗਈ ਸੀ। ਕਾਨੂੰਨੀ ਮਾਹਿਰ ਦੱਸਦੇ ਹਨ ਪੰਜਾਬ ਵਿਚ ਇਹ ਪਹਿਲਾ ਮਾਮਲਾ ਹੈ ਜਿਸ ਵਿੱਚ ਕਿ ਧਾਰਾ 121 ਤਹਿਤ ਸਜਾ ਹੋਈ ਹੈ ਕਿਉਂਕਿ ਹਥਿਆਰਬੰਦ ਸਿੱਖ ਸੰਗਰਸ਼ ਦੇ ਵੱਡੇ ਮਾਮਲਿਆ, ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸੋਧਣ ਦੇ ਮਾਮਲੇ ਸਮੇਤ, ਕਿਸੇ ਵੀ ਮਾਮਲੇ ਵਿਚ ਇਸ ਧਾਰਾ ਤਹਿਤ ਸਜਾ ਨਹੀਂ ਸੀ ਸੁਣਾਈ ਗਈ। ਮੌਜੂਦਾ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੇ ਹਥਿਆਰ ਵਗੈਰਾ ਦੀ ਬਰਾਮਦਗੀ ਨਹੀਂ ਸੀ ਤੇ ਸਿਰਫ ਸਾਹਿਤ ਤੇ ਤਸਵੀਰਾਂ ਮਿਲਣ ਉੱਤੇ ਵੀ ਉਮਰ ਕੈਦ ਦੀ ਸਜਾ ਸੁਣਾਈ ਗਈ ਹੈ।

ਬਲਾਚੌਰ ਪੁਲਿਸ ਨੇ ਅਰਵਿੰਦਰ ਸਿੰਘ ਤੇ ਨਵਾਂ ਮਾਮਲਾ ਦਰਜ਼ ਕੀਤਾ

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ 31 ਜਨਵਰੀ ਨੂੰ ਅਦਾਲਤ ਦੇ ਉਕਤ ਫੈਸਲੇ ਤੋਂ ਬਾਅਦ 7 ਫਰਵਰੀ ਨੂੰ ਬਲਾਚੌਰ ਪੁਲਿਸ ਨੇ ਅਰਵਿੰਦਰ ਸਿੰਘ ਖਿਲਾਫ ਕਿਸੇ ਹੋਰ ਨੂੰ ਹਥਿਆਰ ਮੁਹੱਈਆ ਕਰਵਾੲਉਣ ਦਾ ਇਕ ਨਵਾਂ ਮਾਮਲਾ ਜਰੂਰ ਦਰਜ਼ ਕਰ ਦਿੱਤਾ ਹੈ। ਇਸ ਨਵੇਂ ਮਾਮਲੇ ਦੀ ਤਫਸੀਲ ਸਿੱਖ ਸਿਆਸਤ ਦੇ ਅੰਗਰੇਜ਼ੀ ਖਬਰਾਂ ਵਾਲੇ ਪੰਨੇ ਉੱਤੇ ਪੜ੍ਹੀ ਜਾ ਸਕਦੀ ਹੈ – (ਵਧੇਰੇ ਪੜ੍ਹਨ ਲਈ ਇਹ ਤੰਦ ਛੂਹੋ)।


⊕ ਇਸ ਮਾਮਲੇ ਤੇ ਸਿੱਖ ਸਿਆਸਤ ਵਲੋਂ ਵਕੀਲ ਰਾਜਵਿੰਦਰ ਸਿੰਘ ਬੈਂਸ ਨਾਲ ਕੀਤੀ ਗਈ ਖਾਸ ਗੱਲਬਾਤ ਸੁਣੋ

ਇਸ ਮਾਮਲੇ ਤੇ ਸਿੱਖ ਸਿਆਸਤ ਵਲੋਂ ਵਕੀਲ ਰਾਜਵਿੰਦਰ ਸਿੰਘ ਬੈਂਸ ਨਾਲ ਕੀਤੀ ਗਈ ਖਾਸ ਗੱਲਬਾਤ ਸੁਣੋ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,