ਸਿੱਖ ਖਬਰਾਂ

ਭਾਰਤੀ ਨੀਮ ਫੌਜੀ ਦਸਤਿਆਂ ਨੇ ਪਹਿਲਗਾਮ (ਕਸ਼ਮੀਰ) ਦੇ ਗੁਰਦੁਆਰਾ ਸਾਹਿਬ ‘ਚ ਖਰੂਦ ਪਾਇਆ, ਭੰਨ-ਤੋੜ ਕੀਤੀ

August 23, 2016 | By

ਸ੍ਰੀਨਗਰ: ਐਸ਼ਮੁਕਾਮ ਦੇ ਸਾਲੀਆ ਪਿੰਡ ‘ਚ ਸੋਮਵਾਰ 22 ਅਗਸਤ ਨੂੰ ਉਦੋਂ ਰੋਸ ਭੜਕ ਗਿਆ ਜਦੋਂ ਜੰਮੂ ਕਸ਼ਮੀਰ ਪੁਲਿਸ ਅਤੇ ਭਾਰਤੀ ਨੀਮ ਫੌਜੀ ਦਸਤਿਆਂ ਨੇ ਗੁਰਦੁਆਰਾ ਸਾਹਿਬ ‘ਚ ਖਰੂਦ ਪਾਇਆ, ਭੰਨ-ਤੋੜ ਕੀਤੀ। ਨੀਮ ਫੌਜੀ ਦਸਤਿਆਂ ਨੇ ਘਰਾਂ ਅਤੇ ਗੁਰਦੁਆਰਾ ਸਾਹਿਬ ਦੀਆਂ ਖਿੜਕੀਆਂ ਤੋੜ ਦਿੱਤੀਆਂ।

ਸਿੱਖਾਂ ਅਤੇ ਮੁਸਲਮਾਨਾਂ ਵਲੋਂ ਸਾਂਝੇ ਤੌਰ ‘ਤੇ ਰੋਸ ਪ੍ਰਦਰਸ਼ਨ ਕੀਤਾ ਅਤੇ ਪੁਲਿਸ ਅਤੇ ਨੀਮ ਫੌਜੀ ਦਸਤਿਆਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ।

ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੁਰੇਂਦਰ ਸਿੰਘ ਨੇ ਕਿਹਾ ਕਿ ਪੁਲਿਸ ਅਤੇ ਨੀਮ ਫੌਜੀ ਦਸਤਿਆਂ ਨੇ ਪਿੰਡ ਵਾਸੀਆਂ ‘ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਅਤੇ ਗੁਰਦੁਆਰਾ ਸਾਹਿਬ ਦੀਆਂ ਖਿੜਕੀਆਂ ਤੋੜ ਦਿੱਤੀਆਂ।

ਇਸਤੋਂ ਪਹਿਲਾਂ ਪੁਲਿਸ ਅਤੇ ਨੀਮ ਫੌਜੀ ਦਸਤਿਆਂ ਨੇ ਉਸ ਥਾਂ ‘ਤੇ ਤੋੜ ਭੰਨ੍ਹ ਕੀਤੀ ਜਿੱਥੇ ਮੁਸਲਮਾਨਾਂ ਅਤੇ ਸਿੱਖਾਂ ਵਲੋਂ ਏਕਤਾ ਕਾਨਫਰੰਸ ਕਰਨੀ ਸੀ।

ਹਾਲਾਂਕਿ ਲੋਕ ਵੱਖ-ਵੱਖ ਥਾਂ ‘ਤੇ ਦੁਬਾਰਾ ਇਕੱਠੇ ਹੋ ਕੇ ਏਕਤਾ ਕਾਨਫਰੰਸ ਵੱਲ ਤੁਰ ਪਏ।

ਸਰੋਤ: ਗ੍ਰੇਟਰ ਕਸ਼ਮੀਰ  ..

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,