September 20, 2015 | By ਸਿੱਖ ਸਿਆਸਤ ਬਿਊਰੋ
ਚੰਡੀਗਡ਼੍ਹ (19 ਸਤੰਬਰ, 2015): ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹੀਦੀ ਦੁਨੀਆਂ ਵਿਚ ਹੋਈਆਂ ਸ਼ਹੀਦੀਆਂ ਵਿਚ ਇਕ ਨਿਵੇਕਲਾ ਸਥਾਨ ਰੱਖਦੀ ਹੈ। ਇਹਨਾਂ ਸ਼ਹੀਦਾਂ ਨੇ ਕੌਮੀ ਘਰ ਲਈ ਆਪ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ ਤੇ ਕੌਮ ਨੂੰ ਸਿੱਖ ਰਾਜ ਖ਼ਾਲਿਸਤਾਨ ਦੀ ਸਥਾਪਤੀ ਲਈ ਸੰਦੇਸ਼ ਦਿੱਤਾ। ਇਨ੍ਹਾਂ ਲਾਸਾਨੀ ਸ਼ਹੀਦਾਂ ਦੇ ਸ਼ਾਨਾਂਮੱਤੇ ਜੀਵਣ ‘ਤੇ ਅਧਾਰਿਤ ਪੰਜਾਬੀ ਫਿਲਮ ‘ਦਿ ਮਾਸਟਰਮਾੲੀਂਡ ਜਿੰਦਾ-ਸੁੱਖਾ’ ’ਤੇ ਪਾਬੰਦੀ ਲੱਗਣ ਤੋਂ ਬਾਅਦ ਨਿਰਮਾਤਾ ਦਰਸ਼ਨ ਸਿੰਘ ਨੇ ਪੰਜਾਬ-ਹਰਿਅਾਣਾ ਹਾੲੀ ਕੋਰਟ ਦਾ ਕੁੰਡਾ ਖਡ਼ਕਾੲਿਅਾ ਹੈ।
ਵਕੀਲ ਰੰਜਨ ਲਖਨਪਾਲ ਰਾਹੀਂ ਪਾੲੀ ਗੲੀ ਪਟੀਸ਼ਨ ’ਤੇ ਸੁਣਵਾੲੀ ਕਰਦਿਅਾਂ ਅਦਾਲਤ ਨੇ ਕੇਂਦਰ, ਪੰਜਾਬ ਅਤੇ ਹੋਰਾਂ ਨੂੰ ਨੋਟਿਸ ਜਾਰੀ ਕਰ ਦਿੱਤਾ। ਪਟੀਸ਼ਨਰ ਦਾ ਕਹਿਣਾ ਹੈ ਕਿ ਫਿਲਮ ਸੁੱਖਾ ਅਤੇ ਜਿੰਦਾ ਦੀ ਸੱਚੀ ਕਹਾਣੀ ’ਤੇ ਅਾਧਾਰਿਤ ਹੈ। ਸ੍ਰੀ ਲਖਨਪਾਲ ਨੇ ਦੱਸਿਅਾ ਕਿ ਸੁੱਖਾ ਅਤੇ ਜਿੰਦਾ ਵੱਲੋਂ ਗ੍ਰਿਫ਼ਤਾਰੀ ਸਮੇਂ ਪਰਿਵਾਰ ਨੂੰ ਲਿਖੀਅਾਂ ਗੲੀਅਾਂ ਚਿੱਠੀਅਾਂ ਦੇ ਅਾਧਾਰ ’ਤੇ ਤੱਥਾਂ ਨੂੰ ਫਿਲਮ ’ਚ ਪੇਸ਼ ਕੀਤਾ ਗਿਅਾ ਹੈ।
ੳੁਨ੍ਹਾਂ ਕਿਹਾ ਕਿ ਪਹਿਲਾਂ ਨਿਰਮਾਤਾ ਨੇ ਫਿਲਮ ਦਿਖਾੳੁਣ ਲੲੀ ਸੈਂਸਰ ਬੋਰਡ ਕੋਲ ਪਹੁੰਚ ਕੀਤੀ ਸੀ ਅਤੇ ਸੈਂਸਰ ਬੋਰਡ ਦੇ ਮੈਂਬਰਾਂ ਨੇ ੳੁਨ੍ਹਾਂ ਨੂੰ ਕੁਝ ਦ੍ਰਿਸ਼ ਕੱਟ ਕੇ ਫਿਲਮ ਦਿਖਾੳੁਣ ਦੀ ੲਿਜਾਜ਼ਤ ਵੀ ਦੇ ਦਿੱਤੀ ਸੀ ਪਰ ਫਿਰ 9 ਸਤੰਬਰ ਨੂੰ ਪਟੀਸ਼ਨਰ ਨੂੰ ਪੱਤਰ ਮਿਲਿਅਾ ਕਿ ਫਿਲਮ ਨੂੰ ਦਿਖਾੳੁਣ ਦੀ ਦਿੱਤੀ ਗੲੀ ਮਨਜ਼ੂਰੀ ਵਾਪਸ ਲੲੀ ਜਾਂਦੀ ਹੈ।
ਫਿਲਮ “ਮਾਸਟਰ ਮਾਈਂਡ ਸੁੱਖਾ ਜਿੰਦਾ” ਪਿਛਲੇ ਸਮੇਂ ਵਿੱਚ ਬਣੀਆਂ ਉਨਾਂ ਫਿਲਮਾਂ ਦੀ ਲੜੀ ਵਿੱਚੋਂ ਹੈ ਜੋ 1984 ਦੇ ਬਾਅਦ ਦੇ ਹਾਲਾਤਾਂ ‘ਤੇ ਬਣੀਆਂ ਹਨ। ਸੰਨ 2013 ਵਿੱਚ 1984 ਤੋਂ ਬਾਅਦ ਦੀਆਂ ਘਟਨਾਵਾਂ ‘ਤੇ ਅਧਾਰਿਤ ੀਫਲਮ “ਸਾਡਾ ਹੱਕ” ‘ਤੇ ਪੰਜਾਬ , ਹਰਿਆਣਾ, ਜੰਮੂ ਕਸ਼ਮੀਰ, ਹਿਮਾਚਲ ਅਤੇ ਦਿੱਲੀ ਦੀਆਂ ਸਰਕਾਰਾਂ ਨੇ ਪਾਬੰਦੀ ਲਾ ਦਿੱਤੀ ਸੀ।ਪਰ ਭਾਰਤੀ ਸੁਪਰੀਮ ਕੋਰਟ ਨੇ ਬਾਅਦ ਵਿੱਚ ਇਸ ਨੂੰ ਪ੍ਰਵਾਨਗੀ ਦੇ ਦਿੱਤੀ ਸੀ।
ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੇ ਜੀਵਨ ‘ਤੇ ਬਣੀ ਫਿਲਮ “ਕੌਮ ਦੇ ਹੀਰੇ” ,ਜਿਸ ਵਿੱਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਕਤਲ ਦੀ ਘਟਨਾ ਨੂੰ ਫਿਲਮਾਇਆ ਗਿਆ ਸੀ, ਨੂੰ ਸੈਂਸਰ ਬੋਰਡ ਨੇ ਪਾਸ ਨਹੀਂ ਕੀਤਾ ਸੀ।
Related Topics: Punjab and Haryana High Court, The Mastermind Jinda and Sukha Movie