December 21, 2014 | By ਸਿੱਖ ਸਿਆਸਤ ਬਿਊਰੋ
ਲੰਡਨ (20 ਦਸੰਬਰ, 2014): ਪੰਜਾਬ ਦੇ ਜ਼ਿਲੇ ਤਰਨਤਾਰਨ ਨੇੜਲੇ ਪਿੰਡ ਜੋਧਪੁਰ ਵਿੱਚ ਆਸ਼ੂਤੋਸ਼ ਦੇ ਚੇਲਿਆਂ ਵੱਲੌਂ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਅਗਨ ਭੇਟ ਕਰਨ ਦੇ ਰੋਸ ਵਜੋਂ ਇੰਗਲੈਂਡ ਵਿੱਚ ਵੈਸਟ ਇੰਡ ਲੇਨ ਹੇਜ਼ ਸਥਿਤ ਆਸ਼ੂਤੋਸ਼ ਡੇਰੇ ਨੂੰ ਅਣਪਛਾਤੇ ਵਿਆਕਤੀਆਂ ਵਲੋਂ ਬੁਰੀ ਤਰਾਂ ਭੰਨ ਦਿੱਤਾ ਗਿਆ ਅਤੇ ਵਿਰੋਧ ਕਰਨ ਵਾਲੇ ਕੁੱਝ ਚੇਲਿਆਂ ਨੂੰ ਹਲਕੀ ਫੁਲਕੀ ਮਾਰਕੁੱਟ ਦਾ ਸਾਹਮਣਾ ਕਰਨਾ ਪਿਆ ।
ਲੰਡਨ ਪੁਲਿਸ ਨੇ ਡੇਰੇ ‘ਤੇ ਹਮਲਾ ਕਰਨ ਅਤੇ ਚੇਲਿਆਂ ਦੀ ਕੁੱਟ ਮਾਰ ਕਰਨ ਦੇ ਦੋਸ਼ ਵਿੱਚ ਸ੍ਰ, ਨਿਰਮਲ ਸਿੰਘ ਪ੍ਰਧਾਨ ਯੂਨਾਈਟਿਡ ਖਾਲਸਾ ਦਲ ਯੂ,ਕੇ ਨੂੰ ਬੁੱਧਵਾਰ ਸਵੇਰੇ ਗਿ੍ਰਫਤਾਰ ਕਰ ਲਿਆ ਜੋ ਕਿ ਘਟਨਾ ਵਾਲੇ ਦਿਨ ਉੱਥੇ ਰੋਸ ਪ੍ਰਦਰਸ਼ਨ ਕਰਨ ਲਈ ਹੋਰ ਸਿੱਖ ਆਗੂਆਂ ਵਾਂਗ ਪੁੱਜਾ ਸੀ। ਪਰਿਵਾਰਕ ਸੂਤਰਾਂ ਵਲੋਂ ਪ੍ਰਾਪਤ ਜਾਣਕਾਰੀ ਦਿੰਦਿਆਂ ਦਲ ਦੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਦੱਸਿਆ ਕਿ ਸ੍ਰ, ਨਿਰਮਲ ਸਿੰਘ ਨੂੰ ਅਕਸਬਰਿੱਜ ਪੁਲਿਸ ਸਟੇਸ਼ਨ ਵਿੱਚ ਰੱਖਿਆ ਹੋਇਆ ਹੈ ।
ਪੁਲਿਸ ਨੇ ਸ੍ਰ. ਨਿਰਮਲ ਸਿੰਘ ਦੀ ਜ਼ਮਾਨਤ ਖਿਲਾਫ ਨੇ ਅਪੀਲ ਕਰ ਦਿੱਤੀ ਹੈ । ਇਸ ਕਰਕੇ ਉਨ੍ਹਾਂ ਨੂੰ ਕੁੱਝ ਦਿਨ ਹੋਰ ਪੁਲਿਸ ਹਿਰਾਸਤ ਵਿੱਚ ਰਹਿਣਾ ਪਵੇਗਾ ਅਤੇ ਉਸਦੀ ਕਾਰ ਵੀ ਪੁਲਿਸ ਦੇ ਕਬਜ਼ੇ ਵਿੱਚ ਹੈ। ਉਸ ਨੂੰ ਪੰਜ ਜਨਵਰੀ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ । ਸ੍ਰ, ਡੱਲੇਵਾਲ ਨੇ ਨਿਰਮਲ ਸਿੰਘ ( ਸੰਧੂ) ਦੀ ਗਿ੍ਰਫਤਾਰੀ ਦੀ ਨਿਖੇਧੀ ਕਰਦਿਆਂ ਆਖਿਆ ਕਿ ਸਾਂਤਮਈ ਪ੍ਰਦਰਸ਼ਨ ਕਰਨਾ ਕੋਈ ਗੁਨਾਹ ਨਹੀਂ ਹੈ ਅਤੇ ਸਿੱਖ ਆਪਣੇ ਗੁਰੂ ਸਾਹਿਬ ਦਾ ਅਪਮਾਨ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰ ਸਕਦੇ।
7 ਦਸੰਬਰ ਵਾਲੇ ਦਿਨ ਸਿੱਖਾਂ ਵਲੋਂ ਆਸ਼ੂਤੌਸ਼ ਦੇ ਡੇਰੇ ਖਿਲਾਫ ਰੋਸ ਪ੍ਰਦਸ਼ਨ ਦਾ ਪ੍ਰੋਗਰਾਮ ਸੀ । ਮੌਜੂਦ ਸਿੱਖ ਆਗੂਆਂ ਵਲੋਂ ਰੋਸ ਪ੍ਰਦਰਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਹੀ ਕੁੱਝ ਅਣਪਛਾਤੇ ਵਿਆਕਤੀਆਂ ਵਲੋਂ ਡੇਰੇ ਦੇ ਅੰਦਰ ਵੜ ਕੇ ਡੇਰੇ ਦੇ ਸ਼ੀਸ਼ੇ ,ਖਿੜਕੀਆਂ, ਆਸੂਤੋਸ਼ ਦੀਆਂ ਫੋਟੋਆਂ ਅਤੇ ਉਸ ਦੀ ਗੱਦੀ ਨੂੰ ਤੋੜ ਦਿੱਤਾ ਗਿਆ ਅਤੇ ਫਰਾਰ ਹੋ ਗਏ । ਇਸ ਡੇਰੇ ਵਿੱਚ ਆਸੂਤੋਸ਼ ਦੇ ਚੇਲੇ ਹਰ ਦੂਜੇ ਐਤਵਾਰ ਨੂੰ ਆਪਣਾ ਪ੍ਰਚਾਰ ਕਰਦੇ ਸਨ
Related Topics: Dera noormahal ashutosh, Sikhs in United Kingdom