June 9, 2017 | By ਸਿੱਖ ਸਿਆਸਤ ਬਿਊਰੋ
ਲੰਡਨ: ਵੀਰਵਾਰ ਨੂੰ ਹੋਈਆਂ ਬਰਤਾਨੀਆ ਦੀਆਂ ਆਮ ਚੋਣਾਂ ‘ਚ ਲੇਬਰ ਪਾਰਟੀ ਦੀ ਉਮੀਦਵਾਰ ਪ੍ਰੀਤ ਕੌਰ ਗਿੱਲ ਚੋਣਾਂ ਜਿੱਤ ਕੇ ਬਰਤਾਨਵੀ ਸੰਸਦ ‘ਚ ਪਹੁੰਚਣ ਵਾਲੀ ਪਹਿਲੀ ਸਿੱਖ ਬੀਬੀ ਬਣ ਗਈ ਹੈ।
ਸਿੱਖ ਫੈਡਰੇਸ਼ਨ ਯੂ.ਕੇ. ਦੇ ਭਾਈ ਅਮਰੀਕ ਸਿੰਘ ਨੇ ਕਿਹਾ, “ਬਰਮਿੰਘਮ, ਏਜਬੈਸਟਨ ਤੋਂ ਪ੍ਰੀਤ ਕੌਰ ਗਿੱਲ ਦੇ ਜਿੱਤਣ ਨਾਲ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ, ਉਹ ਇਕ ਵਧੀਆ ਸੰਸਦ ਮੈਂਬਰ ਸਾਬਤ ਹੋਣਗੇ ਅਤੇ ਇਹ ਸਿੱਖ ਕੌਮ ਮਾਣ ਵਾਲੀ ਗੱਲ ਹੈ।”
ਉਨ੍ਹਾਂ ਕਿਹਾ, “ਅਸੀਂ ਉਮੀਦ ਕਰਦੇ ਹਾਂ ਕਿ ਤਨਮਨਜੀਤ ਸਿੰਘ ਢੇਸੀ ਸਲੋਹ ਤੋਂ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਜਿੱਤੇ ਹਨ, ਇਸ ਨਾਲ ਆਉਣ ਵਾਲੇ ਸਮੇਂ ਵਿਚ ਸਿੱਖਾਂ ਦੀ ਪਛਾਣ ਕਾਇਮ ਹੋਏਗੀ।”
ਉਨ੍ਹਾਂ ਕਿਹਾ, “ਅਸੀਂ ਟੈਲਫੋਰਡ ਤੋਂ ਇਕ ਹੋਰ ਦਸਤਾਰਧਾਰੀ ਸਿੱਖ ਦੀ ਜਿੱਤ ਦੇਖ ਸਕਦੇ ਹਾਂ, ਉਥੇ ਕਰੜਾ ਮੁਕਾਬਲਾ ਚੱਲ ਰਿਹਾ ਹੈ।”
ਸਿੱਖ ਫੈਡਰੇਸ਼ਨ ਯੂ.ਕੇ. ਦੇ ਮੁਖੀ ਨੇ ਕਿਹਾ, “ਸਿੱਖ ਉਮੀਦਵਾਰਾਂ ਦੀ ਜਿੱਤ ਦਾ ਸਿਹਰਾ ਲੇਬਰ ਪਾਰਟੀ ਨੂੰ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਜਿੱਤ ਦੀਆਂ ਸੰਭਾਵਨਾਵਾਂ ਵਾਲੀਆਂ ਸੀਟਾਂ ‘ਤੇ ਸਿੱਖ ਉਮੀਦਵਾਰਾਂ ਨੂੰ ਟਿਕਟ ਦਿੱਤੀ।”
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Preet Kaur Gill Elected as First Sikh Woman MP in British Parliament …
Related Topics: Sikh Federation UK, Sikh News UK, Sikhs in United Kingdom, UK General Elections 2017