August 1, 2015 | By ਸਿੱਖ ਸਿਆਸਤ ਬਿਊਰੋ
ਲੁਧਿਆਣਾ (31 ਜੁਲਾਈ, 2015): ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ’ਤੇ ਚੱਲ ਰਹੇ ਬਾਪੂ ਸੂਰਤ ਸਿੰਘ ਖਾਲਸਾ ਨੂੰ ਡੀਐਮਸੀ ਹਸਪਤਾਲ ਵਿੱਚ ਅੱਜ ਮਿਲਣ ਦੇ ਲਈ ਸਿੱਖ ਪ੍ਰਚਾਰਕ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਆਪਣੇ ਜਥੇ ਦੇ ਨਾਲ ਪਹੁੰਚੇ ।ਵਾਰ ਵਾਰ ਕਹਿਣ ਦੇ ਬਾਵਜੂਦ ਪੁਲੀਸ ਪ੍ਰਸ਼ਾਸਨ ਨੇ ਬਾਬਾ ਰਣਜੀਤ ਸਿੰਘ ਨੂੰ ਖਾਲਸਾ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ।
ਬਾਬਾ ਢੱਡਰੀਆਂ ਵਾਲੇ ਨੂੰ ਪੁਲੀਸ ਨੇ ਪਹਿਲਾਂ ਮੇਨ ਗੇਟ ’ਤੇ ਹੀ ਰੋਕ ਲਿਆ, ਜਦੋਂ ਜੱਥੇ ਦੇ ਸਿੰਘਾਂ ਨੇ ਜੈਕਾਰੇ ਲਗਾਏ ਤਾਂ ਪੁਲੀਸ ਨੇ ਉਚ ਅਧਿਕਾਰੀਆਂ ਨਾਲ ਗੱਲ ਕਰਕੇ ਸ੍ਰੀ ਖਾਲਸਾ ਦੇ ਪੁੱਤਰ ਨੂੰ ਬਾਹਰ ਹੀ ਹਸਪਤਾਲ ਦੇ ਮੇਨ ਗੇਟ ’ਤੇ ਬੁਲਾ ਲਿਆ ਅਤੇ ਉਥੋਂ ਹੀ ਉਨ੍ਹਾਂ ਨੂੰ ਖਾਲਸਾ ਦਾ ਹਾਲ ਚਾਲ ਲੈਕੇ ਵਾਪਸ ਭੇਜ ਦਿੱਤਾ ਗਿਆ।
Related Topics: Bapu Surat Singh Khalsa, Bhai Ranjit Singh Dhadrianwale, Political Sikh Prisoners, Punjab Police