Site icon Sikh Siyasat News

ਲੋਗਨ ਰਾਮੁ ਖਿਲਾਉਨਾ ਜਾਨਾਂ।। (ਕਵਿਤਾ ਭਾਗ-2)

poem by bhai malkeet singh bhawanigarh
https://heritageproductions.in/ssnextra/podcast/poem_by_bhai_malkeet_singh_bhawanigarh_Part_2.mp3?_=1

ਅਵਰ ਉਪਦੇਸ ਤੇ ਆਪ ਨਾ ਕਰਨਾ
ਗੁਰੂ ਆਖੇ ਓਹਨੇ ਜੰਮਣਾ ਮਰਨਾ
ਜਿਸਦੇ ਅੰਦਰ ਨਿਰੰਕਾਰ ਹੈ ਵਸਦਾ
ਸੀਖ ਉਹਦੀ ਸਭ ਤਰਨ ਲੱਗੇ ਨੇ
ਭਰਮ ਟੋਕਰੀ ਸਿਰ ’ਤੇ ਰੱਖ ਕੇ
ਬਿਨ ਪਾਣੀ ਤੋਂ ਤਰਨ ਲੱਗੇ ਨੇ।

ਸਿਨਮੇ ਵਿੱਚ ਇਤਿਹਾਸ ਹੈ ਦੱਸਣਾ
ਸਾਖੀ ਨਾਲੋਂ ਖਾਸ ਹੈ ਦੱਸਣਾ
ਕਹਿ ਕੇ ਪੁੰਨ ਕਮਾਵਣ ਫਲੀਆਂ
ਉੱਲੂ ਸਿੱਧਾ ਕਰਨ ਲੱਗੇ ਨੇ
ਭਰਮ ਟੋਕਰੀ ਸਿਰ ’ਤੇ ਰੱਖ ਕੇ
ਬਿਨ ਪਾਣੀ ਤੋਂ ਤਰਨ ਲੱਗੇ ਨੇ।

ਹੌਲੇ ਬੰਦੇ ਮਗਰੇ ਲਾ ਲਏ
ਥੋੜ੍ਹੇ ਦੁਬਿਧਾ ਵਿਚ ਫਸਾ ਲਏ
ਹਰਿਆ ਬੂਟੁ ਰਹਿ ਗਏ ਜਿਹੜੇ
ਉਹ ਕਿੱਥੇ ਫਿਰ ਜਰਨ ਲੱਗੇ ਨੇ
ਭਰਮ ਟੋਕਰੀ ਸਿਰ ’ਤੇ ਰੱਖ ਕੇ
ਬਿਨ ਪਾਣੀ ਤੋਂ ਤਰਨ ਲੱਗੇ ਨੇ।

ਆਪਸ ਵਿਚ ਉਲਝਾਉਣਾ ਚਾਹੁੰਦੇ
ਤਮਾਸ਼ਬੀਨ ਬਣਾਉਣਾ ਚਾਹੁੰਦੇ
ਅੱਗ ਲਗਾ ਕੇ ਵੇਖ ਵਪਾਰੀ
ਡੱਬੂ ਕੰਧ ‘ਤੇ ਧਰਨ ਲੱਗੇ ਨੇ
ਭਰਮ ਟੋਕਰੀ ਸਿਰ ’ਤੇ ਰੱਖ ਕੇ
ਬਿਨ ਪਾਣੀ ਤੋਂ ਤਰਨ ਲੱਗੇ ਨੇ।


ਲੋਗਨ ਰਾਮੁ ਖਿਲਾਉਨਾ ਜਾਨਾਂ।। (ਕਵਿਤਾ ਭਾਗ-1)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version