ਸਿਆਸੀ ਖਬਰਾਂ » ਸਿੱਖ ਖਬਰਾਂ

ਸਿੱਖ ਸੰਗਤਾਂ ਨਾਨਕਸ਼ਾਹੀ ਕੈਲੰਡਰ ਮੁਤਾਬਕ ਦਸਵੇਂ ਪਾਤਸ਼ਾਹ ਦਾ ਗੁਰਪੁਰਬ 5 ਜਨਵਰੀ ਨੂੰ ਮਨਾਉਣ:ਦਲ ਖਾਲਸਾ

November 13, 2017 | By

ਅੰਮ੍ਰਿਤਸਰ: ਦਲ ਖਾਲਸਾ ਨੇ ਮੂਲ ਨਾਨਕਸ਼ਾਹੀ ਕੈਲੰਡਰ (2003) ਦੇ ਹੱਕ ਵਿੱਚ ਆਪਣਾ ਸਿਧਾਂਤਕ ਪੈਂਤੜਾ ਮੁੱੜ ਦੁਹਰਾਉਂਦਿਆਂ ਕਿਹਾ ਕਿ ਉਹ ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ 5 ਜਨਵਰੀ ਨੂੰ ਹੀ ਮਨਾਉਣਗੇ।

ਦਲ ਖ਼ਾਲਸਾ ਦੇ ਆਗੂ ਕੰਵਰਪਾਲ ਸਿੰਘ (ਫਾਈਲ ਫੋਟੋ)

ਦਲ ਖ਼ਾਲਸਾ ਦੇ ਆਗੂ ਕੰਵਰਪਾਲ ਸਿੰਘ (ਫਾਈਲ ਫੋਟੋ)

ਜਥੇਬੰਦੀ ਨੇ ਤਖਤਾਂ ਦੇ ਜਥੇਦਾਰਾਂ ਵਲੋਂ ਅੱਜ (13 ਨਵੰਬਰ, 2017) ਆਪਣੀ ਮੀਟਿੰਗ ਦੌਰਾਨ ਗੁਰਪੁਰਬ ਬਿਕਰਮੀ ਕੈਲੰਡਰ ਅਨੁਸਾਰ 25 ਦਸੰਬਰ ਨੂੰ ਮਨਾਉਣ ਦੇ ਦਿੱਤੇ ਆਦੇਸ਼ ਨੂੰ ਮੂਲੋਂ ਰੱਦ ਕਰਦਿਆਂ ਕਿਹਾ ਕਿ ਰੱਦ ਕੀਤੇ ਜਥੇਦਾਰਾਂ ਦੇ ਫੈਸਲੇ ਵੀ ਰੱਦ ਹੋਣੇ ਚਾਹੀਦੇ ਹਨ।

ਸਬੰਧਤ ਖ਼ਬਰ:

ਮੂਲ ਨਾਨਕਸ਼ਾਹੀ ਕੈਲੰਡਰ (2003) ਮੁਤਾਬਕ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ …

ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਅਤੇ ਕੋਆਰਡੀਨੇਟਰ ਜਸਵੀਰ ਸਿੰਘ ਖੰਡੂਰ ਨੇ ਬਿਆਨ ਵਿੱਚ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਬਤੌਰ ਜਥੇਦਾਰ ਅਕਾਲ ਤਖਤ ਕੌਮ ਦੇ ਵੱਡੇ ਹਿੱਸੇ ਵਲੋਂ ਰੱਦ ਕੀਤੇ ਜਾ ਚੁੱਕੇ ਹਨ ਅਤੇ ਉਹਨਾਂ ਕੋਲ ਕਿਸੇ ਤਰ੍ਹਾਂ ਦਾ ਕੋਈ ਨੈਤਿਕ ਜਾਂ ਹੋਰ ਅਧਿਕਾਰ ਨਹੀਂ ਹੈ ਕਿ ਉਹ ਕੌਮ ਨਾਲ ਜੁੜੇ ਫੈਸਲੇ ਕਰਨ।

ਉਹਨਾਂ ਕਿਹਾ ਕਿ ਦਲ ਖਾਲਸਾ ਨੇ ਪਹਿਲੇ ਦਿਨ ਤੋਂ ਹੀ ਨਾਨਕਸ਼ਾਹੀ ਕੈਲੰਡਰ ਦੇ ਮੂਲ ਸਰੂਪ ਨਾਲ ਕੀਤੀ ਛੇੜ-ਛਾੜ ਅਤੇ ਫਿਰ ਇਸਨੂੰ ਮੁੜ ਬਿਕਰਮੀ ਵਿੱਚ ਤਬਦੀਲ ਕਰਨ ਦੇ ਸ਼੍ਰੋਮਣੀ ਕਮੇਟੀ ਦੇ ਫੈਸਲੇ ਨੂੰ ਨਾ-ਮਨਜ਼ੂਰ ਕਰ ਦਿੱਤਾ ਸੀ ਜੋ ਉਸਨੇ ਨਾਨਕਸਰ ਸੰਪਰਦਾ ਅਤੇ ਸੰਤ ਸਮਾਜ ਦੇ ਦਬਾਅ ਹੇਠ ਕੀਤਾ ਸੀ।

ਸਬੰਧਤ ਖ਼ਬਰ:

ਕੈਲੰਡਰ: ਸ਼੍ਰੋਮਣੀ ਕਮੇਟੀ ਨਹੀਂ ਭੇਜੇਗੀ ਜੱਥਾ, ਪਾਕਿਸਤਾਨ ‘ਚ 16 ਜੂਨ ਨੂੰ ਮਨਾਇਆ ਜਾਏਗਾ ਸ਼ਹੀਦੀ ਦਿਹਾੜਾ …

ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਗੁਰਪੁਰਬ 5 ਜਨਵਰੀ ਨੂੰ ਹੀ ਮਨਾਉਣ ਅਤੇ ਜਥੇਦਾਰਾਂ ਦੇ ਕੀਤੇ ਗੈਰ-ਸਿਧਾਂਤਕ ਫੈਸਲੇ ਨੂੰ ਅੱਖੋ-ਪਰੋਖੇ ਕਰਨ ਕਿਉਂਕਿ ਇਹ ਆਦਮੀ ਕੌਮ ਦਾ ਭਰੋਸਾ ਗੂਆ ਚੁੱਕੇ ਹਨ।

ਉਹਨਾਂ ਕਿਹਾ ਕਿ ਬਾਦਲਕੇ ਆਪਣੇ ਹੰਕਾਰ ਵਿੱਚ ਗਿਆਨੀ ਗੁਰਬਚਨ ਸਿੰਘ ਨੂੰ ਅਹੁਦੇ ਤੋਂ ਫਾਰਗ ਨਹੀਂ ਕਰ ਰਹੇ ਜਦਕਿ ਕੌਮ ਦੀ ਸਰਵਉਚ ਸੰਸਥਾ ਦੇ ਵਕਾਰ ਦੀ ਬਹਾਲੀ ਲਈ ਅਤੇ ਪੰਥਕ ਸੰਸਥਾਵਾਂ ਅੰਦਰ ਪੈਦਾ ਹੋਈ ਦਰਾਰ ਨੂੰ ਖਤਮ ਕਰਨ ਲਈ ਇਹਨਾਂ ਨੂੰ ਅਹੁਦੇ ਤੋਂ ਹੱਟਾਉਣਾ ਬੇਹੱਦ ਜ਼ਰੂਰੀ ਹੈ।

ਸਬੰਧਤ ਖ਼ਬਰ:

ਗਿਆਨੀ ਗੁਰਬਚਨ ਸਿੰਘ ਵਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ 25 ਦਸੰਬਰ ਨੂੰ ਹੀ ਮਨਾਉਣ ਦਾ ਐਲਾਨ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,