April 4, 2015 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ (3 ਅਪ੍ਰੈਲ, 2015): ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਹੁੰਝਾਂ ਪੈਰ ਜਿੱਤ ਪ੍ਰਾਪਤ ਕਰਕੇ ਦਿੱਲੀ ਸਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਸ਼ੁਰੂ ਹੋਇਆ ਅੰਦਰੂਨੀ ਤੂਫਾਨ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ, ਸਗੋਂ ਦਿਨ ਬ ਦਿਨ ਵੱਧਦਾ ਹੀ ਜਾ ਰਿਹਾ ਹੈ।
ਆਮ ਆਦਮੀ ਦੇ ਸਾਰੇ ਪ੍ਰਮੁੱਖ ਅਹੁਦਿਆਂ ਤੋਂ ਹਟਾਏ ਗਏ ਪਾਰਟੀ ਦੇ ਸੰਸਥਾਪਕ ਮੈਂਬਰ ਪ੍ਰਸ਼ਾਂਤ ਭੂਸ਼ਣ ਨੇ ਅਰਵਿੰਦ ਕੇਜਰੀਵਾਲ ਨੂੰ ਇਕ ਖੁੱਲ੍ਹਾ ਖੱਤ ਲਿਖਿਆ ਹੈ ਜਿਸ ‘ਚ ਉਨ੍ਹਾਂ ਨੇ ਪਾਰਟੀ ਤੋਂ ਅਸਤੀਫ਼ਾ ਦੇਣ ਦੇ ਸੰਕੇਤ ਦਿੱਤੇ ਹਨ ।
ਪ੍ਰਸ਼ਾਂਤ ਭੂਸ਼ਣ ਨੇ ਚਿੱਠੀ ‘ਚ ਲਿਖਿਆ ਹੈ ਕਿ ਹਾਂ ‘ਚ ਹਾਂ ਮਿਲਾਉਣ ਵਾਲੇ ਲੋਕਾਂ ਨਾਲ ਤੁਸੀਂ ਬਹੁਤ ਦੂਰ ਨਹੀਂ ਜਾ ਸਕੋਗੇ । ਸਾਡੀ ਪਾਰਟੀ ਬਹੁਤ ਅਦਾਰਸ਼ਾਂ ਨੂੰ ਲੈ ਕੇ ਬਣਾਈ ਗਈ ਸੀ । ਤੁਸੀਂ ਅਤੇ ਤੁਹਾਡੀ ਮੰਡਲੀ ਨੇ ਇਨ੍ਹਾਂ ਸਾਰੇ ਆਦਰਸ਼ਾਂ ਨੂੰ ਧੋਖਾ ਦਿੱਤਾ ਹੈ ।
‘ਆਪ’ ‘ਚ ਹੁਣ ਸੁਪਰੀਮੋ ਅਤੇ ਹਾਈ ਕਮਾਂਡ ਦੀ ਸੰਸਕਿ੍ਤੀ ਆ ਚੁੱਕੀ ਹੈ । ਉਨ੍ਹਾਂ ਕਿਹਾ ਕਿ ਜੇਕਰ ਕੇਜਰੀਵਾਲ ਦਾ ਅਜਿਹਾ ਹੀ ਰਵਿਆ ਰਿਹਾ ਤਾਂ ਜਿਹੜਾ ਸੁਪਨਾ ਵੇਖਿਆ ਸੀ ਉਹ ਅਧੂਰਾ ਰਹਿ ਜਾਵੇਗਾ ।
Related Topics: Aam Aadmi Party, Arvind Kejriwal, Parshant Bhushan