November 7, 2017 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਅੱਜ (7 ਨਵੰਬਰ, 2017) ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ, ਸਪੋਕਸਮੈਨ ਸਤਵਿੰਦਰ ਸਿੰਘ ਪਲਾਸੋਰ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਸਰਪ੍ਰਸਤ ਰਿਟਾਇਰਡ ਜਸਟਿਸ ਅਜੀਤ ਸਿੰਘ ਬੈਂਸ, ਖਾਲੜਾ ਮਿਸ਼ਨ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਪ੍ਰਧਾਨ ਬਾਬਾ ਦਰਸ਼ਨ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਗੈਂਗਸਟਰਾਂ ਨੂੰ ਕੁਚਲਣ ਦੇ ਬਹਾਨੇ ਪੰਜਾਬ ਅੰਦਰ ਪਕੋਕਾ ਕਾਨੂੰਨ ਲਿਆ ਕੇ ਪੰਜਾਬ ਨੂੰ ਪੁਲਿਸ ਰਾਜ ਵਿੱਚ ਬਦਲਣਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੇ ਵੋਟਾਂ ਪਕੋਕਾ ਲਿਆਉਣ, ਕੇ.ਪੀ.ਐਸ. ਗਿੱਲ ਦੇ ਭੋਗ ‘ਤੇ ਜਾਣ ਅਤੇ ਕਿਸਾਨ ਗਰੀਬ ਨਾਲ ਧੋਖਾ ਕਰਨ ਲਈ ਨਹੀਂ ਸਨ ਪਾਈਆਂ ਸਗੋਂ ਇਸ ਕਰਕੇ ਭੁਲੇਖਾ ਖਾਦਾ ਸੀ ਕਿ ਕੈਪਟਨ ਅਮਰਿੰਦਰ, ਪ੍ਰਕਾਸ਼ ਸਿੰਘ ਬਾਦਲ ਨਾਲੋਂ ਵਧੀਆ ਸਿੱਖ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਝੂਠੇ ਮੁਕਾਬਲੇ ਅਤੇ ਝੂਠੇ ਪਰਚੇ ਨਹੀਂ ਭੁੱਲੇ ਅਤੇ ਪਕੋਕਾ ਲਿਆ ਕੇ ਸਰਕਾਰ ਫਿਰ ਪੁਲਿਸ ਰਾਜ ਕਾਇਮ ਕਰਨਾ ਚਾਹੁੰਦੀ ਹੈ। ਮਹਾਰਾਸ਼ਟਰ ਵਰਗੇ ਸੂਬੇ ਵਿੱਚ ਜਿੱਥੇ ਮਕੋਕਾ ਲਿਆਂਦਾਂ ਗਿਆ ਉੱਥੇ ਅਜੇ ਵੀ 1999 ਤੋਂ ਲੈ ਕੇ ਜੰਗਲ ਰਾਜ ਚੱਲ ਰਿਹਾ ਹੈ।
ਸਬੰਧਤ ਖ਼ਬਰ:
‘ਪਕੋਕਾ’ ਵਰਗੇ ਤਾਨਾਸ਼ਾਹੀ ਕਾਨੂੰਨ ਦਾ ਵਿਧਾਨ ਸਭਾ ‘ਚ ਵਿਰੋਧ ਕਰਾਂਗੇ: ਸੁਖਪਾਲ ਖਹਿਰਾ …
2015 ਵਾਲੇ ਸਾਲ ਵਿੱਚ ਹੀ 2.50 ਲੱਖ ਤੋਂ ਉੱਪਰ ਮੁਕੱਦਮੇ ਗੁੰਡਾਗਰਦੀ ਅਤੇ ਕਤਲੋ ਗਾਰਦ ਦੇ ਦਰਜ ਹੋਏ। ਉਨ੍ਹਾਂ ਕਿਹਾ ਕਿ ਸਾਰੇ ਕਾਲੇ ਕਾਨੂੰਨ ਘੱਟਗਿਣਤੀਆਂ ਦਲਿਤਾਂ ਅਤੇ ਗਰੀਬ ਲੋਕਾਂ ਨੂੰ ਕੁਚਲਣ ਲਈ ਹੀ ਸਰਕਾਰਾਂ ਲੈ ਕੇ ਆਉਂਦੀਆਂ ਹਨ। ਇਸੇ ਦੌਰਾਨ ਜੱਥੇਬੰਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵੰਬਰ 1984 ਦੌਰਾਨ ਹੋਏ ਸਿੱਖਾਂ ਕਤਲੇਆਮ ਨੂੰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਤਸਵੀਰਾਂ ਰਾਹੀਂ ਦਰਸਾਉਣ ਦੀ ਕੋਸ਼ਿਸ਼ਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਬਾਦਲਕਿਆਂ ਦੀ ਜਕੜ ਵਿੱਚੋਂ ਬਾਹਰ ਆਉਣਾ ਚਾਹੀਦਾ ਹੈ ਅਤੇ ਪੰਜਾਬ ਅੰਦਰ ਝੂਠੇ ਮੁਕਾਬਲਿਆਂ ਰਾਹੀਂ ਹੋਈ ਸਿੱਖਾਂ ਦੀ ਨਸਲਕੁਸ਼ੀ ਨੂੰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸਥਾਪਿਤ ਕਰਨਾ ਚਾਹੀਦਾ ਹੈ।
ਸਬੰਧਤ ਖ਼ਬਰ:
ਬੁੱਚੜ ਗਿੱਲ ਨੂੰ ਸ਼ਰਧਾਂਜਲੀ ਦੇ ਕੇ ਕਾਂਗਰਸ, ਭਾਜਪਾ ਅਤੇ ਆਪ ਨੇ ਸਿੱਖ ਭਾਵਨਾਵਾਂ ਦਾ ਅਪਮਾਨ ਕੀਤਾ …
ਜੱਥੇਬੰਦੀਆਂ ਨੇ ਕਿਹਾ ਕਿ ਦਰਬਾਰ ਸਾਹਿਬ ਉੱਪਰ ਹੋਏ ਹਮਲੇ ਸਮੇਂ ਸ਼ਹੀਦ ਹੋਏ ਸਿੱਖਾਂ ਦੀਆਂ ਤਸਵੀਰਾਂ ਅਕਾਲ ਤਖਤ ਸਾਹਿਬ ਹੇਠ ਬਣੀ ਸ਼ਹੀਦੀ ਗੈਲਰੀ ਵਿੱਚ ਸੁਸ਼ੋਭਿਤ ਕਰਨੀਆਂ ਚਾਹੀਦੀਆ ਹਨ ਅਤੇ ਫੌਜੀ ਹਮਲੇ ਦੇ ਯੋਜਨਾਕਾਰ ਵੀ (ਕਾਂਗਰਸ, ਭਾਜਪਾ, ਆਰ.ਐਸ.ਐਸ, ਬਾਦਲਕੇ) ਵੀ ਇਸ ਇਤਿਹਾਸ ਦਾ ਹਿੱਸਾ ਬਣਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦਰਬਾਰ ਨਾਲ “ਗੁਪਤ ਮੀਟਿੰਗਾਂ” ਕਰਨ ਵਾਲੇ ਅਤੇ “ਗੁਪਤ ਚਿੱਠੀਆਂ” ਲਿੱਖਣ ਵਾਲਿਆਂ ਦੀ ਕਰੂਤਤਾਂ ਵੀ ਸਿੱਖ ਇਤਿਹਾਸ ਦਾ ਹਿੱਸਾ ਬਣਨੀਆਂ ਚਾਹੀਦੀਆਂ ਹਨ।
ਸਬੰਧਤ ਖ਼ਬਰ:
ਕੈਪਟਨ ਸਰਕਾਰ: ‘ਹਰ ਘਰ ਇਕ ਨੌਕਰੀ’ ਦੀ ਸ਼ੁਰੂਆਤ ਸਾਬਕਾ ਮੁੱਖ ਮੰਤਰੀ ਬੇਅੰਤ ਦੇ ਪੋਤੇ ਗੁਰਇਕਬਾਲ ਤੋਂ ਹੋਈ …
ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਦੇ ਨਿਸ਼ਾਨ ਕਿਉਂ ਮਿਟਾਏ ਗਏ, ਬਾਰੇ ਵੀ ਆਉਣ ਵਾਲੀਆਂ ਪੀੜੀਆ ਜਾਣੂ ਹੋਣਾ ਚਾਹੁੰਦੀਆਂ ਹਨ। ਸਿੱਖ ਜਗਤ ਇਹ ਵੀ ਜਾਣਨਾ ਚਾਹੁੰਦਾ ਹੈ ਕਿ ਕੇ.ਪੀ.ਐਸ. ਗਿੱਲ ਨਾਲ ਗੁਪਤ ਮੀਟਿੰਗਾਂ ਕਰਨ ਵਾਲੇ ਅਤੇ 15 ਸਾਲ ਰਾਜ ਕਰਕੇ ਝੂਠੇ ਮੁਕਾਬਲਿਆਂ ‘ਤੇ ਪਰਦਾ ਪਾਉੇਣ ਵਾਲੇ ਕੋਣ ਲੋਕ ਸਨ? ਆਖਿਰ ਵਿੱਚ ਉਨ੍ਹਾਂ ਕਿਹਾ ਕਿ ਪੁਲਿਸ ਜ਼ੁਲਮਾਂ ਦਾ ਸ਼ਿਕਾਰ ਬੀਬੀ ਮਹਿੰਦਰ ਕੌਰ ਪੰਜਵੜ, ਬੀਬੀ ਗੁਰਮੇਜ ਕੌਰ ਮਾਣੋਚਾਹਲ, ਬੀਬੀ ਸੁਰਿੰਦਰ ਕੌਰ ਤਰਨ ਤਾਰਨ ਸਮੇਤ ਸੈਂਕੜੇ ਬੀਬੀਆਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈਆਂ ਜਾਣ ਅਤੇ ਉਨ੍ਹਾਂ ਪਾਪੀਆਂ ਦੇ ਨਾਮ ਵੀ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਿਖੇ ਜਾਣ ਜਿਨ੍ਹਾਂ ਨੇ ਪੰਜਾਬ ਦੇ ਚੱਪੇ-ਚੱਪੇ ‘ਤੇ ਝੂਠੇ ਮੁਕਾਬਲੇ ਕਰਵਾਏ।
Related Topics: Badal Dal, Captain Amrinder Singh Government, Human Rights Organizations, KMO, Law and Order, Law and Order in Punjab, PACOCA, Parkash Singh Badal, Punjab Police