February 16, 2015 | By ਸਿੱਖ ਸਿਆਸਤ ਬਿਊਰੋ
ਮੇਲਬੌਰਨ, ਆਸਟਰੇਲੀਆ ( 15 ਫਰਵਰੀ, 2015): ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਸਟਰੇਲੀਆ ਦੇ ਸ਼ਹਿਰ ਮੈਲਬੌਰਨ ਵਿੱਚ ਖਾਲਸਾ ਛਾਉਣੀ, ਸਿੱਖ ਫੈਡਰੇਸ਼ਨ ਅਸਟਰੇਲੀਆ, ਆਖੰਡ ਕੀਰਤਨੀ ਜੱਥਾ ਆਸਟਰੇਲੀਆ, ਬਾਬਾ ਬਿਧੀ ਚੰਦ ਦਲ, ਦਮਦਮੀ ਟਕਸਾਲ, ਰਣਜੀਤ ਗਤਕਾ ਅਖਾੜਾ ਸਮੇਤ ਹੋਰ ਵੱਖ-ਵੱਖ ਸਿੱਖ ਜੱਥੇਬੰਦੀਆਂ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ ।
ਪ੍ਰਾਪਤ ਜਾਣਕਾਰੀ ਅਨੁਸਾਰ ਬਾਬਾ ਦਲਜੀਤ ਸਿੰਘ ਸਿੱਖ ਫੈਡਰੇਸ਼ਨ ਅਸਟਰੇਲੀਆ, ਭਾਈ ਜੋਗਾ ਸਿੰਘ ਖਾਲਸਾ ਛਾਉਣੀ, ਭਾਈ ਗੁਰਤੇਜ ਸਿੰਘ ਕੌਮੀ ਆਵਾਜ਼ ਰੇਡੀਓੁ, ਅਤੇ ਦਮਦਮੀ ਟਕਸਾਲ ਦੇ ਭਾਈ ਸ਼ਮਸ਼ੇਰ ਸਿੰਘ ਨੇ ਇਸ ਸਮੇਂ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ।
ਇਹ ਵਰਨਣਯੋਗ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ 2 ਜੂਨ 1947 ਨੂੰ ਹੋਇਆ ਸੀ ਅਤੇ ਉਨ੍ਹਾਂ ਨੇ ਦਮਦਮੀ ਟਕਸਾਲ ਦੇ 14ਵੇਂ ਮੁੱਖੀ ਵਜੋਂ ਸਿੱਖ ਕੌਮ ਦੀ ਸੇਵਾ ਕੀਤੀ।
ਸੰਤ ਭਿੰਡਰਾਂਵਾਲੇ 6 ਜੂਨ 1984 ਨੂੰ ਭਾਰਤੀ ਫੋਜ ਵੱਲੋਂ ਸ਼੍ਰੀ ਦਰਬਾਰ ਸਾਹਿਬ ‘ਤੇ ਕੀਤੇ ਹਮਲੇ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਪਵਿੱਤਰਤਾ ਦੀ ਰਾਖੀ ਕਰਦੇ ਹੋਏ ਸ਼ਹੀਦ ਹੋ ਗਏ ਸਨ।
ਜਿਸ ਤਰਾਂ ਕਿ ਦਮਦਮੀ ਟਕਸਾਲ ਨੇ ਸਾਲ 2005 ਤੱਕ ਉਨ੍ਹਾਂ ਦੀ ਸ਼ਹੀਦ ਹੋਣ ਦੇ ਤੱਥ ਨੂੰ ਨਹੀਂ ਮੰਨਿਆ ਸੀ ਤਾਂ ਸਿੱਖ ਜੱਥੇਬੰਦੀਆਂ ਨੇ ਸਿੱਖ ਕੌਮ ਦੇ ਇਸ ਮਾਹਨ ਸ਼ਹੀਦ ਨੂੰ ਯਾਦ ਕਰਨ ਲਈ ਉਨ੍ਹਾਂ ਦਾ ਜਨਮ ਦਿਹਾੜਾ 12 ਫਰਵਰੀ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਸੀ।ਉਸ ਸਮੇਂ ਤੋਂ ਸ਼ੁਰੂ ਹੋਈ ਇਸ ਪ੍ਰੰਪਰਾ ਦੇ ਅਨੁਸਾਰ ਅਕਾਲੀ ਦਲ ਅੰਮ੍ਰਿਤਸਰ ਸਮੇਤ ਕਈ ਜੱਥੇਬਮਦੀਆਂ ਅਜੇ ਵੀ ਸੰਤਾਂ ਦ ਜਨਮ ਦਿਹਾੜਾ ਮਨਾਉਦੀਆਂ ਆ ਰਹੀਆਂ ਹਨ।
Related Topics: Sikhs in Australia, Sikhs in Melbourne, ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ (Shaheed Sant Jarnail Singh Bhindranwale)