October 5, 2014 | By ਸਿੱਖ ਸਿਆਸਤ ਬਿਊਰੋ
ਲੰਡਨ (4 ਅਕਤੂਬਰ, 2014): ਸਿੱਖ ਸੰਘਰਸ਼ ਦੇ ਸਿਰੜੀ ਯੋਧੇ ਅਤੇ ਅਠਾਰਾਂ ਸਾਲਾਂ ਤੋਂ ਵੀ ਵੱਧ ਸਮਾਂ ਜੇਲਾਂ ਵਿੱਚ ਗੁਜ਼ਾਰਨ ਵਾਲੇ ਭਾਈ ਦਇਆ ਸਿੰਘ ਲਾਹੌਰੀਆ ਦੀ ਸਿਹਤ ਪ੍ਰਤੀ ਚਿੰਤਾ ਜ਼ਾਹਰ ਕਰਦਿਆਂ ਬਰਤਾਨੀਆ ਦੀਆਂ ਸਿੱਖ ਜਥੇਬੰਦੀਆਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਾਈ ਸਾਹਿਬ ਦੀ ਪੈਰਵੀ ਕਰਨ ਅਤੇ ਢੁਕਵੇਂ ਇਲਾਜ ਲਈ ਯਤਨਸ਼ੀਲ ਹੋਣ ਲਈ ਆਦੇਸ਼ ਜਾਰੀ ਕਰਨ।
ਉਨ੍ਹਾਂ ਤਿਹਾੜ ਜੇਲ ਦੇ ਪ੍ਰਸ਼ਾਸ਼ਨ ਦੀ ਨਿਖੇਧੀ ਕਰਦਿਆਂ ਕਿਹ ਕਿ ਭਾਈ ਲਾਹੌਰੀਆ ਦੇ ਢਿੱਡ ਵਿੱਚ ਪੱਥਰੀਆਂ ਹਨ, ਜਿਨ੍ਹਾਂ ਦਾ ਜੇਲ ਪ੍ਰਸ਼ਾਸ਼ਨ ਨੇ ਸਮੇਂ ਸਿਰ ਇਲਾਜ਼ ਨਹੀਂ ਕਰਵਾਇਆਂ ਜਿਸ ਕਰਕੇ ਪੇਟ ਵਿੱਚ ਇਨਢੈਸ਼ਂ ਬਹੁਤ ਜ਼ਿਆਦਾ ਵੱਧ ਗਈ ਹੈ। ਇਸ ਸਮੇਂ ਭਾਈਮ ਸਾਹਿਬ ਦਾ ਦਿੱਲੀ ਦੇ ਦੀਨ ਦਿਆਲ ਹਸਪਤਾਲ ਵਿਚ ਦਾਖ਼ਲ ਹਨ ਜਿੱਥੇ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ।
ਬਰਤਾਨੀਆਂ ਤੋਂ ਅਖੰਡ ਕੀਰਤਨੀ ਜਥਾ ਯੂ. ਕੇ. ਦੇ ਸਿਆਸੀ ਵਿੰਗ ਦੇ ਜਨਰਲ ਸਕੱਤਰ ਜਥੇਦਾਰ ਜੋਗਾ ਸਿੰਘ ਅਤੇ ਯੂਨਾਈਟਿਡ ਖਾਲਸਾ ਯੂ. ਕੇ. ਦੇ ਜਨਰਲ ਸਕੱਤਰ ਸ: ਲਵਸ਼ਿੰਦਰ ਸਿੰਘ ਡੱਲੇਵਾਲ ਵੱਲੋਂ ਇਸੇ ਦੌਰਾਨ ਹੀ ਸਿੱਖ ਜਥੇਬੰਦੀਆਂ ਵੱਲੋਂ ਸਮੂਹ ਸਿੱਖ ਜਗਤ ਨੂੰ ਅਪੀਲ ਕੀਤੀ ਗਈ ਹੈ ਕਿ ਭਾਈ ਸਾਹਿਬ ਦੀ ਸਿਹਤਯਾਬੀ ਲਈ ਗੁਰਬਾਣੀ ਦੇ ਪਾਠ ਕੀਤੇ ਜਾਣ ਅਤੇ 9 ਅਕਤੂਬਰ ਨੂੰ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹੀਦੀ ਦਿਹਾੜੇ ‘ਤੇ ਹਰ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿਚ ਭਾਈ ਦਇਆ ਸਿੰਘ ਦੀ ਸਿਹਤਯਾਬੀ, ਚੜ੍ਹਦੀ ਕਲਾ ਅਤੇ ਬੰਦ ਖਲਾਸੀ ਲਈ ਅਰਦਾਸ ਕੀਤੀ ਜਾਵੇ।
Related Topics: Akal Takhat Sahib, Akhand Kirtani Jatha International, Sikhs in Jails, United Khalsa Dal U.K