ਕੌਮਾਂਤਰੀ ਖਬਰਾਂ

‘ਵਰ ਬੈਲਟ ਵਨ ਰੋਡ’ ‘ਤੇ ਚੀਨ ਨੇ ਕਿਹਾ; ਪੈਸੇ ਅਸੀਂ ਖਰਚਾਂਗੇ ਫਾਇਦਾ ਸਭ ਦਾ ਹੋਏਗਾ; ਭਾਰਤ ਗ਼ੈਰ-ਹਾਜ਼ਰ

May 15, 2017 | By

ਪੇਈਚਿੰਗ: ਬੈਲਟ ਅਤੇ ਰੋਡ ਫੋਰਮ (ਬੀਆਰਐਫ) ਦੇ ਉਦਘਾਟਨੀ ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਚੀਨ ਦੇ ਰਾਸ਼ਟਰਪੀ ਸ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਦੀ ਨਵੀਂ ਸਿਲਕ ਰੋਡ ਯੋਜਨਾ ਸਦੀ ਦਾ ਪ੍ਰਾਜੈਕਟ ਹੈ ਤੇ ਏਸ਼ੀਆ, ਯੂਰਪ ਅਤੇ ਅਫਰੀਕਾ ਨੂੰ ਜੋੜਨ ਵਾਲੇ ਚੀਨ-ਪਾਕਿਸਤਾਨ ਆਰਥਿਕ ਲਾਂਘਾ ਪ੍ਰਾਜੈਕਟ ’ਤੇ 124 ਅਰਬ ਅਮਰੀਕੀ ਡਾਲਰ ਖਰਚ ਹੋਣਗੇ। ਉਨ੍ਹਾਂ ਕਿਹਾ ਕਿ ਉਹ ਇਕ ਖੁੱਲ੍ਹੇ ਸਹਿਯੋਗੀ ਮੰਚ ਅਤੇ ਖੁੱਲ੍ਹੇ ਦੁਨਿਆਵੀ ਅਰਥਚਾਰੇ ਨੂੰ ਵਿਕਸਿਤ ਕਰ ਰਹੇ ਹਨ। ਸ਼ੀ ਨੇ ਕਿਹਾ ਕਿ ਸ਼ਾਂਤੀ ਦੇ ਦੌਰ ਵਿੱਚ ਪ੍ਰਾਚੀਨ ਰੇਸ਼ਮ ਮਾਰਗ ਵਿਕਸਿਤ ਹੁੰਦੇ ਰਹੇ ਹਨ ਪਰ ਜੰਗ ਦੌਰਾਨ ਉਨ੍ਹਾਂ ਦਾ ਅਕਸ ਖਰਾਬ ਹੋਇਆ ਹੈ। ਬੈਲਟ ਅਤੇ ਰੋਡ ਫੋਰਮ ਲਈ ਸ਼ਾਤੀਪੂਰਨ ਅਤੇ ਸਥਿਰ ਮਾਹੌਲ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਨਵੇਂ ਕੌਮਾਂਤਰੀ ਸਬੰਧ ਬਣਾਉਣੇ ਪੈਣਗੇ ਜੋ ਸਭਨਾਂ ਲਈ ਸਹਿਯੋਗੀ ਹੋਣ। ਚੀਨ ਇਸ ਯੋਜਨਾ ਵਿੱਚ ਹਿੱਸਾ ਲੈਣ ਵਾਲੇ ਮੁਲਕਾਂ ਨਾਲ ਮਿਲ ਕੇ 50 ਸਾਂਝੀਆਂ ਲੈਬਾਰਟਰੀਆਂ ਵੀ ਉਸਾਰੇਗਾ।

Putin and Xi jinping

ਬੈਲਟ ਅਤੇ ਰੋਡ ਫੋਰਮ (ਬੀਆਰਐਫ) ਦੇ ਉਦਘਾਟਨੀ ਪ੍ਰੋਗਰਾਮ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਅਤੇ ਰੂਸ ਦੇ ਰਾਸ਼ਟਪਤੀ ਪੁਤਿਨ

ਦੂਜੇ ਪਾਸੇ ਭਾਰਤ ਨੇ ਬੈਲਟ ਅਤੇ ਰੋਡ ਫੋਰਮ (ਬੀਆਰਐਫ) ਦੇ ਉਦਘਾਟਨਪ ਸਮਾਗਮ ਵਿੱਚ ਹਿੱਸਾ ਨਹੀਂ ਲਿਆ। ਇਸ ਸਬੰਧੀ ਪੁੱਛੇ ਜਾਣ ’ਤੇ ਭਾਰਤੀ ਰਾਜਦੂਤਾਂ ਨੇ ਬੀਤੀ ਰਾਤ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੋਪਾਲ ਬਾਗਲੇ ਵੱਲੋਂ ਜਾਰੀ ਬਿਆਨ ਦਾ ਹਵਾਲਾ ਦਿੱਤਾ। ਬਾਗਲੇ ਨੇ ਕਿਹਾ ਸੀ ਕਿ ਕੋਈ ਵੀ ਦੇਸ਼ ਅਜਿਹੀ ਯੋਜਨਾ ਨੂੰ ਮਨਜ਼ੂਰੀ ਨਹੀਂ ਦੇ ਸਕਦਾ ਜਿਸ ਵਿੱਚ ਉਸ ਦੀ ਪ੍ਰਭੁਸੱਤਾ ਅਤੇ ਸਰਹੱਦੀ ਏਕਤਾ ਸਬੰਧੀ ਚਿੰਤਾਵਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੋਵੇ। ਮੀਟਿੰਗ ਵਿੱਚ ਕੁਝ ਭਾਰਤੀ ਸਕਾਲਰਾਂ ਨੇ ਹਿੱਸਾ ਲਿਆ, ਜਦੋਂ ਕਿ ਮੀਡੀਆ ਨੂੰ ਕਾਨਫਰੰਸ ਹਾਲ ਵਿੱਚ ਨਹੀਂ ਜਾਣ ਦਿੱਤਾ ਗਿਆ। ਬੈਲਟ ਅਤੇ ਰੋਡ ਫੋਰਮ (ਬੀਆਰਐਫ) ਵਿੱਚ 29 ਮੁਲਕਾਂ ਦੇ ਮੁਖੀਆਂ ਅਤੇ ਸਰਕਾਰਾਂ ਦੇ ਪ੍ਰਤੀਨਿਧਾਂ ਜਿਨ੍ਹਾਂ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਸ੍ਰੀਲੰਕਾ ਦੇ ਉਨ੍ਹਾਂ ਦੇ ਹਮਰੁਤਬਾ ਰਨਿਲ ਵਿਕਰਮਸਿੰਘ ਅਤੇ ਦੱਖਣੀ ਏਸ਼ੀਆਈ ਮੁਲਕਾਂ ਦੇ ਪ੍ਰਤੀਨਿੱਧ ਸ਼ਾਮਲ ਸਨ ਨੇ ਹਿੱਸਾ ਲਿਆ। ਮੀਟਿੰਗ ਵਿੱਚ ਰੂਸ, ਅਮਰੀਕਾ, ਜਾਪਾਨ, ਬਰਤਾਨੀਆ, ਜਰਮਨੀ ਅਤੇ ਫਰਾਂਸ ਦੇ ਨੇਤਾਵਾਂ ਅਤੇ ਅਧਿਕਾਰੀਆਂ ਨੇ ਵੀ ਹਿੱਸਾ ਲਿਆ।

ਸਬੰਧਤ ਖ਼ਬਰ:

ਭਾਰਤੀ ਮੀਡੀਆ: ਚੀਨ ਦੇ ‘ਵਨ ਬੈਲਟ ਵਨ ਰੋਡ’ ਪ੍ਰੋਗਰਾਮ ਤੋਂ ਭਾਰਤ ਚਿੰਤਤ …

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਇਸ ਮੌਕੇ ਕਿਹਾ ਕਿ ਸੀਪੀਈਸੀ ਇਕ ਆਰਥਿਕ ਪ੍ਰਾਜੈਕਟ ਹੈ ਜੋ ਖਿੱਤੇ ਦੇ ਸਭਨਾਂ ਮੁਲਕਾਂ ਲਈ ਖੁੱਲ੍ਹਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਕੋਈ ਭੂਗੌਲਿਕ ਸੀਮਾ ਨਹੀਂ ਹੈ। ਸੀਪੀਈਸੀ ਨੂੰ ਉਨ੍ਹਾਂ ਚੀਨ ਦੇ ਇਕ ਬੈਲਟ ਅਤੇ ਇਕ ਰੋਡ (ਓਬੋਰ) ਪ੍ਰਾਜੈਕਟ ਦੀ ਪ੍ਰਮੁੱਖ ਯੋਜਨਾ ਕਰਾਰ ਦਿੰਦਿਆਂ ਕਿਹਾ ਕਿ ਓਬੋਰ ਇਸ ਗੱਲ ਨੂੰ ਦਰਸ਼ਾਉਂਦਾ ਹੈ ਕਿ ਭੂ ਅਰਥ ਸ਼ਾਸਤਰ ਨੂੰ ਭੂ ਰਾਜਨੀਤੀ ’ਤੇ ਅਹਿਮੀਅਤ ਮਿਲਣੀ ਚਾਹੀਦੀ ਹੈ ਅਤੇ ਕੇਂਦਰ ਬਿੰਦੂ ਟਕਰਾਅ ਤੋਂ ਸਹਿਯੋਗ ਵੱਲ ਜਾਣਾ ਚਾਹੀਦਾ ਹੈ।

ਸਬੰਧਤ ਖ਼ਬਰ:

ਚੀਨੀ ਸਰਹੱਦੀ ਮਾਮਲਾ: ਚੀਨੀ ਰਾਸ਼ਟਰਪਤੀ ਦੇ ਭਾਰਤ ਦੌਰੇ ਤੋਂ ਬਾਅਦ ਚੀਨ ਨੇ ਦਿੱਤੀ ਸਿੱਕਮ ਵਿੱਚ ਦਸਤਕ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,