January 25, 2015 | By ਸਿੱਖ ਸਿਆਸਤ ਬਿਊਰੋ
ਵਾਸ਼ਿੰਗਟਨ (24 ਜਨਵਰੀ,2015): ਭਾਰਤ ਦੇ ਗਣਤੰਤਰ ਦਿਵਸ ਦੇ ਸਮਾਗਮਾ ਵਿੱਚ 26 ਜਨਵਰੀ ਨੂੰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਆ ਰਹੇ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਨੂੰ ਭਾਰਤ ਵਿੱਚ ਘੱਟਗਿਣਤੀਆਂ ਦੀ ਮਾੜੀ ਦਸ਼ਾ ਦਾ ਮੁੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਉਠਾਉਣ ਦੀ ਅਪੀਲ ਮਨੁੱਖੀ ਅਧਿਕਾਰਾਂ ਲਈ ਕੰਮ ਕਰਦੇ ਭਾਰਤੀ ਅਮਰੀਕੀ ਮੁਸਲਮਾਨਾਂ ਦੇ ਇਕ ਐਡਵੋਕੇਸੀ ਗਰੁੱਪ ਨੇ ਕੀਤੀ ਹੈ।
ਭਾਰਤੀ ਅਮਰੀਕੀ ਮੁਸਲਮਾਨਾਂ ਦੇ ਇਕ ਐਡਵੋਕੇਸੀ ਗਰੁੱਪ ਨੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਇੰਡੀਅਨ ਅਮੈਰਿਕਨ ਮੁਸਲਿਮ ਕੌਂਸਲ (ਆਈਏਐਮਸੀ) ਨੇ ਭੇਜੇ ਪੱਤਰ ਵਿੱਚ ਲਿਖਿਆ, ”ਪ੍ਰਧਾਨ ਮੰਤਰੀ ਮੋਦੀ ਅਤੇ ਹੋਰਨਾਂ ਭਾਰਤੀ ਅਹਿਲਕਾਰਾਂ ਨਾਲ ਤੁਹਾਡੀ ਗੱਲਬਾਤ ਦੌਰਾਨ ਤੁਹਾਨੂੰ ਭਾਰਤ ਵਿੱਚ ਈਸਾਈਆਂ, ਸਿੱਖਾਂ, ਮੁਸਲਮਾਨਾਂ ਅਤੇ ਹੋਰਨਾਂ ਘੱਟਗਿਣਤੀਆਂ ਦੀ ਨਿਘਰਦੀ ਜਾ ਰਹੀ ਸਥਿਤੀ ‘ਤੇ ਚਿੰਤਾ ਸਾਂਝੀ ਕਰਨੀ ਚਾਹੀਦੀ ਹੈ।
ਮਨੁੱਖੀ ਅਧਿਕਾਰ ਗਰੁੱਪ ਨੇ ਕਿਹਾ ਕਿ ਉਬਾਮਾ ਦੇ ਭਾਸ਼ਣ ਘੱਟ ਗਿਣਤੀਆਂ ਦੀ ਦਸ਼ਾ ਦਾ ਹਵਾਲਾ ਭਾਰਤ ਵਿੱਚ ਜ਼ਮੀਨੀ ਹਕੀਕਤਾਂ ਪ੍ਰਤੀ ਕੌਮਾਂਤਰੀ ਭਾਈਚਾਰੇ ਦਾ ਬਿਆਨ ਦਿਵਾਉਣ ਲਈ ਮੀਲ ਪੱਥਰ ਦਾ ਕੰਮ ਦੇਵੇਗਾ।
22 ਜਨਵਰੀ ਨੂੰ ਲਿਖਿਆ ਇਹ ਪੱਤਰ ਅਖ਼ਬਾਰਾਂ ਦੇ ਨਾਂ ਕੱਲ੍ਹ ਜਾਰੀ ਕੀਤਾ ਗਿਆ। ਆਈਏਐਮਸੀ ਨੇ ਦੋਸ਼ ਲਾਇਆ ਕਿ ਭਾਰਤ ਵਿੱਚ ਜਦੋਂ ਤੋਂ ਨਵੀਂ ਸਰਕਾਰ ਬਣੀ ਹੈ, ਇਕੱਲੇ ਉੱਤਰ ਪ੍ਰਦੇਸ਼ ਵਿੱਚ ਹੀ ਘੱਟਗਿਣਤੀਆਂ ਖ਼ਿਲਾਫ਼ ਧਾਰਮਿਕ ਹਿੰਸਾ ਦੀਆਂ 600 ਤੋਂ ਵੱਧ ਵਾਰਦਾਤਾਂ ਵਾਪਰ ਚੁੱਕੀਆ ਹਨ।
ਗਰੁੱਪ ਨੇ ਆਖਿਆ, ”ਪਿਛਲੇ ਸਾਲ ਦੇ ਮੁਕਾਬਲੇ ਇਸ ਰੁਝਾਨ ਵਿੱਚ ਇਕਦਮ ਤੇਜ਼ੀ ਆਈ ਹੈ ਅਤੇ ਇਸ ਤੋਂ ਸਾਫ਼ ਪਤਾ ਚਲਦਾ ਹੈ ਕਿ ਕੱਟੜ ਹਿੰਦੂ ਜਥੇਬੰਦੀਆਂ ਨੇ ਧਾਰਮਿਕ ਘੱਟਗਿਣਤੀਆਂ ਦੀ ਧਾਰਮਿਕ ਅਤੇ ਸਭਿਆਚਾਰਕ ਪਛਾਣ ਖ਼ਿਲਾਫ਼ ਮੁਹਾਜ਼ ਖੋਲ੍ਹ ਦਿੱਤਾ ਹੈ।”
ਇਸ ਪੱਤਰ ਵਿੱਚ ਸ੍ਰੀ ਓਬਾਮਾ ਨੂੰ ਭਾਰਤੀ ਪ੍ਰਸ਼ਾਸਨ ਨੂੰ ਭਾਰਤ ਦੇ ਧਰਮ-ਨਿਰਪੱਖ ਸੰਵਿਧਾਨ ਅਤੇ ਬਹੁਵਾਦ ਦੀ ਲੰਮੇਰੀ ਰਵਾਇਤ ਮੁਤਾਬਕ ਸਮਾਨਤਾਵਾਦੀ ਨੀਤੀਆਂ ‘ਤੇ ਚੱਲਣ ਦੀ ਅਪੀਲ ਕੀਤੀ ਜਾਵੇ।
Related Topics: Barack Obama, Minorties in India, Narendra Modi