July 27, 2014 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ(27 ਜੁਲਾਈ 2014): ਸ਼ੋਮਣੀ ਅਕਾਲੀ ਦਲ ਅਤੇ ਵੱਖਰੀ ਹਰਿਆਣਾ ਕਮੇਟੀ ਨੂੰ ਉਨ੍ਹਾਂ ਵੱਲੋਂ ਕੀਤੇ ਜਾ ਰਹੀਆਂ ਸਿੱਖ ਕਾਨਫਰੰਸਾਂ ਨੂੰ ਰੱਦ ਕਰਨ ਦੇ ਦਿੱਤੇ ਹੁਕਮਾਂ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੇ ਨਵ ਨਿਰਮਤ ਗੁਰਦੁਆਰਾ ਕਮੇਟੀ ਨੂੰ ਕਮੇਟੀ ਸਬੰਧੀ ਕੋਈ ਵੀ ਕੰਮ ਕਰਨ ਤੋਂ ਵਰਜਿਆ ਹੈ।
41 ਮੈਬਰੀ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਸਬੰਧੀ ਬਿੱਲ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਨੇ ਕੁੱਝ ਦਿਨ ਹੀ ਪਹਿਲਾਂ ਬਿੱਲ ਪਾਸ ਕੀਤਾ ਸੀ।ਇਸ ਤੋਂ ਬਅਦ ਐੱਡਹਾਕ ਕਮੇਟੀ ਨੇ ਮੀਟਿੰਗ ਕਰਕੇ ਜਗਦੀਸ਼ ਸਿੰਘ ਝੀਂਡਾ ਨੂੰ ਪ੍ਰਧਾਨ ਅਤੇ ਦੀਦਾਰ ਸਿੰਘ ਨਲਵੀ ਨੂੰ ਮੀਤ ਪ੍ਰਧਾਨ ਚੁਣਿਆ ਸੀ।
ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਂਨੀ ਗੁਰਬਚਨ ਸਿੰਘ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਦੇ 25 ਵੱਡੇ ਗੁਰਦੁਆਰਾ ਸਹਿਬਾਨ ਦਾ ਰੋਜ ਮਰਾ ਦਾ ਪ੍ਰਬੰਧ ਦੇਖੇਗੀ। ਉਨ੍ਹਾਂ ਨੇ ਸਾਰਿਆਂ ਗਰੁੱਪਾ ਨੂੰ ਕਿਹਾ ਕਿ ਕੋਈ ਵੀ ਧੜਾ ਜਿਨ੍ਹਾਂ ਚਿਰ ਇਸ ਮਸਲਾ ਦਾ ਕੋਈ ਹੱਲ ਨਹੀਂ ਨਿਕਲਦਾ, ਮੀਡੀਆ ਸਹਮਣੇ ਬਿਆਨਬਾਜ਼ੀ ਨਾ ਕਰੇ।
ਬਾਦਲ ਪਰਿਵਾਰ ਗੁਰਦੁਵਾਰਾ ਸਹਿਬਾਨਾਂ ਦੀਆਂ ਗੋਲਕਾਂ ਦੀ ਆਪਣੇ ਨਿੱਜ਼ੀ ਹਿਤਾਂ ਲਈ ਵਰਤੋਂ ਕਰਨ ਵਿੱਚ ਮਸ਼ਹੂਰ ਹੈਅਤੇ ਹੁਣ ਅਕਾਲ ਤਖਤ ਸਾਹਿਬ ਨੂੰ ਆਪਣੇ ਰਾਜਸੀ ਹਿੱਤਾਂ ਲਈ ਵਰਤੋ ਕਰਨ ਦਾ ਦੋਸ਼ੀ ਹੈ।
ਇਸ ਖ਼ਬਰ ਨੂੰ ਪੂਰੀ ਅਤੇ ਅੰਗਰੇਜ਼ੀ ਵਿੱਚ ਪੜ੍ਹਨ ਲਈ ਸਾਡੀ ਅੰਗਰੇਜ਼ੀ ਦੀਆਂ ਖ਼ਬਰਾਂ ਵਾਲੀ ਵੈੱਬ ਸਾਈਟ ਤੇ ਜਾਓੁ, ਵੇਖੋ:
Now Akal Takhat Jathedar restrains HSGPC (ad hoc) from assuming functioning
Related Topics: Akal Takhat Sahib, Giani Gurbachan Singh, HSGPC