ਸਿੱਖ ਖਬਰਾਂ

ਬਰਤਾਨੀਆਂ ਵਿਖੇ ਵਿਸ਼ਵ ਸਿੱਖ ਸੰਮੇਲਨ ਸਿਰਫ ਐਫ.ਐਸ.ਓ ਵੱਲੋਂ ਕਰਵਾਇਆ ਜਾ ਰਿਹਾ ਹੈ

November 1, 2015 | By

ਲੰਡਨ (31 ਅਕਤੂਬਰ, 2015): ਬਰਤਾਨੀਆਂ ਦੇ ਸ਼ਹਿਰ ਸਮੈਦਿਕ ਵਿਖੇ ਹੋਣ ਵਾਲੇ ਦੋ ਦਿਨਾਂ ਵਿਸ਼ਵ ਸਿੱਖ ਸੰਮੇਲਨ ਫੈਡਰੇਸ਼ਨ ਆਫ ਸਿੱਖਸ ਆਰਗੇਨਾਈਜੇਸ਼ਨ (ਐਫ.ਐਸ.ਓ.) ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਪਿਛੇ ਕਿਸੇ ਹੋਰ ਜਥੇਬੰਦੀ ਜਾਂ ਨਿੱਜੀ ਵਿਅਕਤੀ ਦਾ ਕੋਈ ਸਬੰਧ ਨਹੀਂ ਹੈ।

ਇਹ ਸਪੱਸ਼ਟੀਕਰਨ ਦਿੰਦਿਆਂ ਐਫ.ਐਸ.ਓ. ਦੇ ਬੁਲਾਰੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਕੁਲਦੀਪ ਸਿੰਘ ਚਹੇੜੂ ਅਤੇ ਭਾਈ ਜੋਗਾ ਸਿੰਘ ਨੇ ਕਿਹਾ ਕਿ ਕੁਝ ਲੋਕਾਂ ਵੱਲੋਂ ਵਿਸ਼ਵ ਸਿੱਖ ਸੰਮੇਲਨ ਵਿਰੁੱਧ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ।

ਭਾਈ ਜੋਗਾ ਸਿੰਘ, ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਭਾਈ ਕੁਲਦੀਪ ਸਿੰਘ ਚਹੇੜੂ,

ਭਾਈ ਜੋਗਾ ਸਿੰਘ, ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਭਾਈ ਕੁਲਦੀਪ ਸਿੰਘ ਚਹੇੜੂ,

ਉਨ੍ਹਾਂ ਕਿਹਾ ਕਿ ਸਿੱਖਾਂ ਨਾਲ ਪੰਜਾਬ ਵਿਚ ਵਾਪਰੀਆਂ ਘਟਨਾਵਾਂ ਨੇ ਸਿੱਖਾਂ ਨੂੰ ਸਵੈ-ਪੜਚੋਲ ਲਈ ਮਜ਼ਬੂਰ ਕਰ ਦਿੱਤਾ ਹੈ, ਜਿਸ ਕਰਕੇ ਸਿੱਖ ਮਾਮਲਿਆਂ ਨੂੰ ਗੰਭੀਰਤਾ ਨਾਲ ਵਿਚਾਰਨ ਲਈ ਵਿਸ਼ਵ ਸਿੱਖ ਸੰਮੇਲਨ ਬੁਲਾਇਆ ਗਿਆ ਹੈ ਤਾਂ ਕਿ ਇਸ ਮੌਕੇ ਜੋ ਵੀ ਨਤੀਜਾ ਸਾਹਮਣੇ ਆਵੇਗਾ ਜਾਂ ਵਿਦੇਸ਼ਾਂ ਸਿੱਖਾਂ ਦੀ ਸੋਚ, ਉਨ੍ਹਾਂ ਦੀਆਂ ਵਿਚਾਰਾਂ ਅਤੇ ਸਰਬੱਤ ਖਾਲਸਾ ਸਮੇਲਨ ਹੋਵੇ ਜਾਂ ਨਾ ਹੋਵੇ ਸਬੰਧੀ ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਜਾਣੂ ਕਰਵਾਇਆ ਜਾ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,