ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

‘ਆਪ’ ਦੀ ਸਰਕਾਰ ਬਨਣ ਉੱਤੇ ਹਰ ਪਿੰਡ ਵਿੱਚ ਚੰਗੇ ਸਰਕਾਰੀ ਕਲੀਨਿਕ, ਲਾਇਬਰੇਰੀ ਅਤੇ ਖੇਡ ਮੈਦਾਨ ਬਨਣਗੇ: ਕੰਵਰ ਸੰਧੂ

May 1, 2016 | By

ਚੰਡੀਗੜ੍ਹ: ਪੰਜਾਬ ਡਾਇਲਾਗ ਪ੍ਰੋਗਰਾਮ ਦੌਰਾਨ ਪੰਜਾਬ ਦੇ ਨੌਜਵਾਨ ਵਰਗ ਨੂੰ ਵਿਸ਼ਵਾਸ ਦਵਾਉਂਦਿਆਂ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ 2017 ਵਿੱਚ ‘ਆਪ’ ਦੀ ਸਰਕਾਰ ਬਨਣ ਉੱਤੇ ਹਰ ਪਿੰਡ ਵਿੱਚ ਚੰਗੇ ਸਰਕਾਰੀ ਕਲੀਨਿਕ, ਲਾਇਬਰੇਰੀ ਅਤੇ ਖੇਡ ਮੈਦਾਨ ਬਣਾਇਆ ਜਾਣਗੇ। ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਪੱਧਰ ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਅਤੇ ਔਰਤ ਸੁਰੱਖਿਆ ਲਈ ਹਰ ਸਰਕਾਰੀ ਅਤੇ ਪ੍ਰਾਈਵੇਟ ਬਸ ਵਿੱਚ ਸੀਸੀਟੀਵੀ ਕੈਮਰੇ ਲਾਜ਼ਮੀ ਕੀਤੇ ਜਾਣਗੇ।

ਪੰਜਾਬ ਡਾਇਲਾਗ ਪ੍ਰੋਗਰਾਮ ਦੌਰਾਨ ਮੰਚ 'ਤੇ ਬੈਠੇ ਅਸੀਸ ਖੇਤਨ, ਭਗਵੰਤ ਮਾਨ, ਕੰਵਰ ਸੰਧੂ, ਹਰਜੋਤ ਬੈਂਸ

ਪੰਜਾਬ ਡਾਇਲਾਗ ਪ੍ਰੋਗਰਾਮ ਦੌਰਾਨ ਮੰਚ ‘ਤੇ ਬੈਠੇ ਅਸੀਸ ਖੇਤਨ, ਭਗਵੰਤ ਮਾਨ, ਕੰਵਰ ਸੰਧੂ, ਹਰਜੋਤ ਬੈਂਸ

ਹਰ ਤਰਾਂਦੇ ਮਾਫੀਆ ਅਤੇ ਗੁੰਡਾ ਅਨਸਰਾਂ ਉੱਤੇ ਤੁਰੰਤ ਨਕੇਲ ਕੱਸੀ ਜਾਵੇਗੀ। ਸ਼ਨੀਵਾਰ ਨੂੰ ਸੰਗਰੂਰ ਵਿੱਚ ਕਰਵਾਏ ‘ਬੋਲਦਾ ਪੰਜਾਬ’ ਪ੍ਰੋਗਰਾਮ ਵਿੱਚ ਭਾਰੀ ਗਿਣਤੀ ਵਿਚ ਪਹੁੰਚੇ ਨੌਜਵਾਨ ਲੜਕੇ ਲੜਕੀਆਂ ਦੇ ਨਾਲ ਵਿਚਾਰ ਚਰਚਾ ਦੇ ਦੌਰਾਨ ਇਹ ਭਰੋਸਾ ‘ਆਪ’ ਦੀ ਪੰਜਾਬ ਡਾਇਲਾਗ ਟੀਮ ਦੇ ਮੁਖੀ ਕੰਵਰ ਸੰਧੂ ਨੇ ਦਿੱਤਾ।

ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਨੂੰ ਜਿਆਦਾ ਤੋਂ ਜਿਆਦਾ ਨੌਕਰੀ ਦੇ ਮੌਕੇ ਪ੍ਰਦਾਨ ਕਰਨ ਲਈ ਖਾਲੀ ਪਏ ਸਾਰੇ ਸਰਕਾਰੀ ਅਸਾਮੀਆਂ ਉੱਤੇ ਭਰਤੀ ਕੀਤੀ ਜਾਵੇਗੀ। ਸਕਿਲ ਡਿਵਲੇਪਮੈਂਟ ਪ੍ਰੋਗਰਾਮਾਂ ਦੇ ਰਾਹੀਂ ਨੌਜਵਾਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਅਤੇ ਨਿਜੀ ਖੇਤਰ ਵਿੱਚ ਚੰਗੀ ਨੌਕਰੀ ਦੇ ਕਾਬਿਲ ਬਣਾਇਆ ਜਾਵੇਗਾ।

ਇਸ ਮੌਕੇ ਉੱਤੇ ਉਨਾਂ ਦੇ ਨਾਲ ਦਿੱਲੀ ਡਾਇਲਾਗ ਕਮਿਸ਼ਨ ਦੇ ਉਪ-ਚੇਅਰਮੈਨ ਅਸ਼ੀਸ਼ ਖੇਤਾਨ, ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ, ਦੁਰਗੇਸ਼ ਪਾਠਕ, ਨੌਜਵਾਨ ਵਿੰਗ ਦੇ ਪ੍ਰਧਾਨ ਹਰਜੋਤ ਸਿੰਘ ਬੈਂਸ ਅਤੇ ਪੰਜਾਬ ਡਾਇਲਾਗ ਟੀਮ ਦੀ ਮੈਂਬਰ ਚੰਦਰ ਸੁਤਾ ਡੋਗਰਾ ਮੰਚ ਉੱਤੇ ਮੌਜੂਦ ਸਨ।

2017 ਦੇ ਚੋਣ ਲਈ ਚੋਣ ਘੋਸ਼ਣਾ ਪੱਤਰ ਤਿਆਰ ਕਰਨ ਦੀ ਪਰਿਕ੍ਰੀਆ ਤਹਿਤ ‘ਪੰਜਾਬ ਡਾਇਲਾਗ ਟੀਮ’ ਦਾ ਇਹ ਦੂਜਾ ਸੰਵਾਦ ਸੀ ਅਤੇ ਇਸ ਤੋਂ ਪਹਿਲਾਂ ਮੋਹਾਲੀ ਵਿੱਚ ਹੋਇਆ ਸੀ। ਨੌਜਵਾਨ ਵਰਗ ਦੇ ਸੁਝਾਵਾਂ ਦੇ ਆਧਾਰ ਉੱਤੇ ਆਮ ਆਦਮੀ ਪਾਰਟੀ ਯੋਜਨਾਬੰਦ ਪ੍ਰੋਗਰਾਮ ਤੈਅ ਕਰੇਗੀ। ਅਗਲੀ ਜੂਨ ਦੇ ਪਹਿਲੇ ਹਫ਼ਤੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੌਜਵਾਨ ਵਰਗ ਦਾ ਚੋਣ ਘੋਸ਼ਣਾ ਪੱਤਰ ਜਾਰੀ ਕਰ ਦੇਣਗੇ।

ਨੌਜਵਾਨਾਂ ਵਲੋਂ ਚੁੱਕੇ ਇੱਕ – ਇੱਕ ਮੁੱਦੇ ਉੱਤੇ ਆਪਣੀ ਪ੍ਰਤੀਕਿਰਆ ਦਿੰਦੇ ਹੋਏ ਕੰਵਰ ਸੰਧੂ ਨੇ ਕਿਹਾ ਕਿ ‘ਆਪ’ ਆਪਣਾ ਚੋਣ ਘੋਸ਼ਣਾ ਪੱਤਰ ਵਿੱਚ ਜਨਤਾ ਦੀ ਜ਼ਰੂਰਤ ਉੱਤੇ ਆਧਾਰਿਤ ਵਾਅਦੇ ਕਰੇਗੀ। ਉਹੀ ਵਾਅਦਾ ਜਨਤਾ ਨਾਲ ਕੀਤਾ ਜਾਵੇਗਾ ਜਿਸਨੂੰ ਸੱਤਾ ਵਿੱਚ ਆਉਣ ਉੱਤੇ ਪੂਰਾ ਕੀਤਾ ਜਾ ਸਕੇ।

ਪੰਜਾਬ ਡਾਇਲਾਗ ਪ੍ਰੋਗਰਾਮ ਦੌਰਾਨ ਸਵਾਲ ਜਵਾਬ ਕਰਦੇ ਨੌਜਵਾਨ

ਪੰਜਾਬ ਡਾਇਲਾਗ ਪ੍ਰੋਗਰਾਮ ਦੌਰਾਨ ਸਵਾਲ ਜਵਾਬ ਕਰਦੇ ਨੌਜਵਾਨ

ਹੋਰ ਮੁੱਦਿਆਂ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਕੰਵਰ ਸੰਧੂ ਨੇ ਕਿਹਾ ਕਿ ਸਰਕਾਰੀ ਸਕੂਲਾਂ ਅਤੇ ਕਾਲਜਾਂ ਦੇ ਸਿਲੇਬਸ ਦਾ ਪੱਧਰ ਉੱਚਾ ਚੁੱਕਣ ਲਈ ਦੋ ਵੱਖ-ਵੱਖ ਕਮਿਸ਼ਨ ਕਮੇਟੀਆਂ ਬਣਾਈਆਂ ਜਾਣਗੀਆਂ। ਨੌਜਵਾਨਾਂ ਦੀ ਸਕਿਲ ਡਿਵਲੇਪਮੈਂਟ ਲਈ ਦਿੱਲੀ ਦੀ ਤਰਜ ਉੱਤੇ ਟੈਕਨਾਲਾਜੀ ਇੰਕਿਊਵੇਟਰ ਸਥਾਪਤ ਕੀਤੇ ਜਾਣਗੇ ਅਤੇ ਉਨਾਂਨੂੰ ਨੌਕਰੀ ਲੈਣ ਵਾਲੇ ਨਹੀਂ ਸਗੋਂ ਨੌਕਰੀ ਦੇਣ ਵਾਲੇ ਬਣਾਇਆ ਜਾਣਗੇ। ਹਰ ਇੱਕ ਪੰਜ-ਸੱਤ ਪਿੰਡਾਂ ਵਿੱਚ ਇੱਕ ਮਲਟੀਪਰਪਜ ਸਟੇਡੀਅਮ ਸਥਪਿਤ ਕੀਤੇ ਜਾਣਗੇ। ਸਰਕਾਰੀ ਵਿਭਾਗਾਂ ਵਿੱਚ ਖਾਲੀ ਹੋਏ ਅਹੁਦਿਆਂ ਨੂੰ ਹਰ ਸਾਲ ਮਾਰਚ ਦੇ ਮਹੀਨੇ ਭਰਨੇ ਦੀ ਵਿਵਸਥਾ ਦੇ ਸੁਝਾਅ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ।

ਇਸ ਮੌਕੇ ਭਗਵੰਤ ਮਾਨ ਨੇ ਮੌਜੂਦਾ ਡਿਗਰੀ ਕਾਲਜਾਂ ਨੂੰ ਬੇਰੋਜਗਾਰ ਪੈਦਾ ਕਰਨ ਵਾਲੀਆਂ ਫੈਕਟਰੀਆਂ ਕਰਾਰ ਦਿੰਦੇ ਹੋਏ ਹੁਨਰ ਵਿਕਾਸ ਉੱਤੇ ਆਧਾਰਿਤ ਆਈਟੀਆਈ ਵਰਗੇ ਸੰਸਥਾਨਾਂ ਨੂੰ ਅਪਡੇਟ ਕਰਨ ਅਤੇ ਇਹਨਾਂ ਦੀ ਸੰਖਿਆ ਵਧਾਉਣ ਉੱਤੇ ਜ਼ੋਰ ਦਿੱਤਾ ਜਾਵੇ।

ਇਸ ਤੋਂ ਪਹਿਲਾਂ ਅਸ਼ੀਸ਼ ਖੇਤਾਨ ਨੇ ਕਿਹਾ ਕਿ ਪੰਜਾਬ ਦੀ ਜਨਤਾ ਪਹਿਲੀ ਵਾਰ ਆਪਣਾ ਚੋਣ ਘੋਸ਼ਣਾ ਪੱਤਰ ਆਪਣੇ ਆਪ ਤਿਆਰ ਕਰੇਗੀ ਅਤੇ ‘ਬੋਲਦਾ ਪੰਜਾਬ’ ਪ੍ਰੋਗਰਾਮ ਦਾ ਇਹੀ ਉਦੇਸ਼ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,