December 14, 2023 | By ਸਿੱਖ ਸਿਆਸਤ ਬਿਊਰੋ
ਬਠਿੰਡਾ, 14 ਦਸੰਬਰ – ਨਜ਼ਦੀਕੀ ਕੋਟਫੱਤਾ ’ਚ ਮਾਸੂਮ ਦਲਿਤ ਭੈਣ ਭਰਾ ਬਲੀ ਕਾਂਡ ਇਕ ਵਾਰ ਫਿਰ ਚਰਚਾ ’ਚ ਆ ਗਿਆ ਜਦੋਂ ਇਸ ਦੂਹਰੇ ਕਤਲ ਕਾਂਡ ਦਾ ਸਜਾ ਜਾਫਤਾ ਉਮਰ ਕੈਦੀ ਮੁਖ ਮੁਲਜ਼ਮ ਤਾਂਤਰਿਕ ਲਖਵਿੰਦਰ ਸਿੰਘ ਲੱਖੀ ਪੁਲਿਸ ਪ੍ਰਸ਼ਾਸਨ ਤੇ ਨਾਸਕ ਪ੍ਰਬੰਧ ਕਾਰਣ ਫਰਾਰ ਹੋਣ ਵਿਚ ਸਫ਼ਲ ਹੋ ਗਿਆ। ਐਕਸਨ ਕਮੇਟੀ ਦੇ ਆਗੂਆਂ ਭਾਈ ਪਰਨਜੀਤ ਸਿੰਘ ਜੱਗੀ ਕੋਟਫ਼ੱਤਾ ਤੇ ਬਲਜਿੰਦਰ ਸਿੰਘ ਕੋਟਭਾਰਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪੁਲਿਸ ਦੀ ਨਖਿਧ ਭੂਮਿਕਾ ਨੇ ਨਾ ਕੇਵਲ ਉਹਨਾਂ ਦੀ ਛੇ ਸਾਲਾਂ ਦੀ ਮਿਹਨਤ ਨੂੰ ਮਿੰਟਾਂ ’ਚ ਮਿੱਟੀ ਕਰ ਦਿੱਤਾ ਸਗੋਂ ਉਹਨਾਂ ਦੇ ਕਿਸੇ ਵੀ ਨੁਕਸਾਨ ਲਈ ਸਜਾ ਜਾਫਤਾ ਦੋਸੀ ਮੁਖ ਮੁਲਜ਼ਮ ਲੱਖੀ ਤੇ ਪੁਲਿਸ ਪ੍ਰਸ਼ਾਸਨ ਜਿੰਮੇਵਾਰ ਹੋਣਗੇ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾ ਵੀ ਉਹਨਾਂ ਨੂੰ ਜਾਨੋ ਮਾਰਨ ਦੀਆਂ ਡਾਕ ਰਾਹੀ ਲਿਖਤੀ ਧਮਕੀਆਂ ਆਈਆਂ, ਜਿਸ ਬਾਰੇ ਥਾਣਾ ਕੋਟ ਫ਼ੱਤਾ ਪੁਲਿਸ ਨੂੰ ਸੂਚਿਤ ਕਰਨ ਦੇ ਬਾਵਜੂਦ ਵੀ ਪੁਲਿਸ ਨੇ ਗੰਭੀਰਤਾ ਨਾਲ ਨਹੀਂ ਲਿਆ।
ਉਹਨਾਂ ਦਸਤਾਵੇਜ ਪ੍ਰੈਸ ਅੱਗੇ ਪੇਸ਼ ਕਰਦਿਆ ਦੱਸਿਆ ਕਿ ਉਹਨਾਂ ਵੱਲੋਂ ਲਗਾਤਾਰ 6 ਕਾਨੂੰਨੀ ਤੇ ਸੰਘਰਸ਼ ਕਾਰਣ ਸਾਰੇ ਮੁਲਜ਼ਮਾਂ ਨੂੰ ਉਮਰ ਕੈਦਾਂ ਹੋਈਆਂ ਪਰ ਮੁਖ ਮੁਲਜਮ ਲੱਖੀ ਤਾਂਤਰਿਕ ਵੱਲੋਂ ਆਪਣੀ ਤੰਦਰੁਸਤ ਮਾਂ ਬਲਜੀਤ ਕੌਰ ਨੂੰ ਕੈਂਸਰ ਹੋਣ ਦੇ ਅਪਰੈਸਨ ਦਾ ਮਿਤੀ 19 ਜੂਨ 2023 ਨੂੰ ਮਹਾਰਾਜਾ ਅਗਰਸੈਨ ਮੈਡੀਕਲ ਕਾਲਜ, ਹਿਸਾਰ ਤੋਂ ਇਕ ਜਾਅਲੀ ਮੈਡੀਕਲ ਰਿਪੋਰਟ ਬਣਾ ਕੇ ਅੰਤਰਿਮ ਜਮਾਨਤ ਲਈ ਅਦਾਲਤ ’ਚ ਪੇਸ ਕੀਤਾ ਪਰ ਐਨਾ ਸੰਵੇਦਨਸ਼ੀਲ ਵਾਕਾ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਜਾਅਲੀ ਦਸਤਾਵੇਜਾ ਦੀ ਪੜ੍ਹਤਾਲ ਨਹੀਂ ਕੀਤੀ ਜਿਸ ਕਾਰਣ ਉਮਰ ਕੈਦੀ ਦੋਸ਼ੀ ਲੱਖੀ ਜੇਲ੍ਹ ਵਿਚੋਂ ਅੰਤਰਿਮ ਜਮਾਨਤ ’ਤੇ ਬਾਹਰ ਆ ਗਿਆ ਤੇ ਮੁੜ ਪੇਸ਼ ਨਹੀਂ ਹੋਇਆ। ਉਹਨਾਂ ਤਸਵੀਰਾਂ ਦਿਖਾਉਂਦਿਆ ਕਿਹਾ ਕਿ ਉਹਨਾਂ ਦਿਨਾਂ ਵਿਚ ਦੋਸ਼ੀ ਦੀ ਮਾਂ ਬਲਜੀਤ ਕੌਰ ਤੰਦਰੁਸਤ ਕੰਮ ਕਰ ਰਹੀ ਸੀ, ਜਿਸ ਦੀਆਂ ਉਹਨਾਂ ਕੋਲ ਵੀਡੀਓਜ਼ ਵੀ ਹਨ।
ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਅਦਾਲਤ ਵੱਲੋਂ ਕੱਢੇ ਵਾਰੰਟੀਆਂ ਦੀਆਂ ਕਾਪੀਆਂ ਦਿਖਾਉਦਿਆ ਕਿਹਾ ਕਿ ਬਹੁਤ ਹੀ ਭਰੋਸੇਯੋਗ ਲੋਕਾਂ ਤੋਂ ਪਤਾ ਲੱਗਿਆ ਹੈ ਕਿ ਦੋਸੀ ਲੱਖੀ ਜਾਅਲੀ ਪਾਸਪੋਰਟ ਬਣਾ ਕੇ ਵਿਦੇਸ਼ ਭੱਜਣ ਦੀ ਤਾਕ ਵਿਚ ਹੈ। ਉਹਨਾਂ ਇਸ ਸਬੰਧੀ ਪੁਲਿਸ ਦੀ ਭੂਮਿਕਾ ਨੂੰ ਆੜੀ ਹੱਥੀ ਲੈਂਦਿਆ ਕਿਹਾ ਕਿ ਥਾਣਾ ਕੋਟਫ਼ੱਤਾ ਤੋਂ ਲੈ ਕੇ ਪੁਲਿਸ ਦੇ ਆਲਾ ਅਫ਼ਸਰਸਾਹੀ ਬਲੀ ਕਾਂਡ ਹੋਣ ਵੇਲੇ ਹੀ ਉਸ ਵਿਰੁੱਧ ਐਫ.ਆਈ.ਆਰ. ਰੱਦ ਕਰਵਾ ਕੇ ਅਦਾਲਤ ’ਚ ਉਸ ਦੇ ਹੱਕ ਵਿਚ ਬਿਆਨ ਵੀ ਦਰਜ ਕਰਵਾਏ ਸਨ, ਪਰ ਉਹਨਾਂ ਪੁਲਿਸ ਅਫ਼ਸਰਾਂ ਵਿਰੁੱਧ ਸਿਕਾਇਤਾਂ ਹੋਣ ਦੇ ਬਾਵਜੂਦ ਵੀ ਮਹਿਕਮੇ ਨੇ ਕੋਈ ਕਾਰਵਾਈ ਕਰਨ ਦੀ ਬਜਾਏ ਪੁਲਿਸ ਵਾਲਿਆਂ ਦਾ ਬਚਾਅ ਕੀਤਾ, ਸਗੋਂ ਭਾਈ ਪਰਨਜੀਤ ਸਿੰਘ ਜੱਗੀ ਬਾਬਾ ਦੀ ਗਵਾਹੀ ਵੇਲੇ ਪੁਲਿਸ ਧਮਕੀਆਂ ਦਿੰਦੀ ਰਹੀ, ਕੁਝ ਗੈਰ ਸਮਾਜੀ ਬੰਦਿਆਂ ਨੇ ਉਹਨਾਂ ਨੂੰ ਘੇਰ ਕੇ ਜਾਨੀ ਨੁਕਸਾਨ ਪਹੁੰਚਾਣ ਦੀ ਕੋਸ਼ਿਸ ਵੀ ਕੀਤੀ ਜਿਸ ਦੀ ਸੂਚਨਾ ਪੁਲਿਸ ਨੂੰ ਦੇਣ ਦੇ ਬਾਵਜੂਦ ਵੀ ਦੋਸੀਆਂ ਦੀ ਪੜ੍ਹਤਾਲ ਕਰਕੇੇ ਉਹਨਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ।
ਉਹਨਾਂ ਕਿਹਾ ਕਿ ਇਹ ਪੁਲਿਸ ਪ੍ਰਸ਼ਾਸਨ ਦੀ ਨਲਾਇਕੀ ਦੀ ਹੱਦ ਹੈ ਕਿ ਬਲੀ ਕਾਂਡ ਵਰਗੇ ਸੰਵੇਦਨਸੀਲ ਮਾਮਲੇ ’ਚ ਮੁਖੀ ਦੋਸੀ ਉਮਰ ਕੈਦ ਦੀ ਸਜਾ ਜਾਫ਼ਤਾ ਲਖਵਿੰਦਰ ਲੱਖੀ ਵਾਸੀ ਕਾਲਿਆਂਵਾਲੀ ਫਰਾਰ ਹੋ ਗਿਆ। ਇਸ ਮੌਕੇ ਉਹਨਾਂ ਨਾਲ ਨੌਜਵਾਨ ਆਗੂ ਭਾਈ ਪਰਦੀਪ ਸਿੰਘ ਭਾਂਗੀਵਾਦਰ ਤੇ ਦੀਦਾਰ ਸਿੰਘ ਭਾਗੀਵਾਦਰ ਵੀ ਹਾਜ਼ਰ ਸਨ।
Related Topics: Punjab Police