ਕੌਮਾਂਤਰੀ ਖਬਰਾਂ » ਖਾਸ ਖਬਰਾਂ

ਮਾਂ ਬੋਲੀ ਪੰਜਾਬੀ ਦੇ ਵਾਰਿਸ ਸੰਸਥਾ ਵੱਲੋਂ ਵਿਚਾਰ-ਚਰਚਾ ਸਮਾਗਮ ਕਰਵਾਇਆ ਗਿਆ

August 21, 2023 | By

ਚੰਡੀਗੜ੍ਹ – “ਮਾਂ ਬੋਲੀ ਪੰਜਾਬੀ ਦੇ ਵਾਰਿਸ ਸੰਸਥਾ” ਵੱਲੋਂ ਵਿਚਾਰਾਂ ਕਰਨ ਲਈ ਕੱਲ 20 ਅਗਸਤ 2023, ਦਿਨ ਐਤਵਾਰ ਨੂੰ ਸਰੀ ਦੇ ਆਰਿਆ ਬੈਂਕੁਇਟ ਹਾਲ ਵਿਖੇ ਇੱਕ ਵਿਚਾਰ-ਚਰਚਾ ਸਮਾਗਮ ਕਰਵਾਇਆ ਗਿਆ।

ਇਸ ਮੌਕੇ ਸਥਾਨਕ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ। ਬੁਲਾਰਿਆਂ ਨੇ ਬੋਲਦਿਆਂ ਆਖਿਆ ਕਿ ਅਸੀਂ ਆਮ ਪੰਜਾਬੀ ਹਾਂ, ਜੋ ਮਾਂ ਬੋਲੀ ਨੂੰ ਪਸੰਦ ਕਰਦੇ ਹਾਂ ਪਰ ਦੁੱਖ ਦੀ ਗੱਲ ਹੈ ਕਿ ਪੰਜਾਬੀ ਲੇਖਕਾਂ-ਸਾਹਿਤਕਾਰਾਂ ਪੱਤਰਕਾਰਾਂ ਦੇ ਚੁੱਕਣ ਵਾਲਾ ਮੁੱਦਾ ਸਾਨੂੰ ਆਮ ਲੋਕਾਂ ਨੂੰ ਚੁੱਕਣਾ ਪੈ ਰਿਹਾ।

ਬੁਲਾਰਿਆਂ ਨੇ ਆਖਿਆ ਕਿ ਜੋ ਗੁਰਦਾਸ ਮਾਨ ਨੇ ਪੰਜਾਬੀ ਮਾਂ ਬੋਲੀ ਬਾਰੇ ਕਿਹਾ ਸੀ ਕੀ ਉਹ ਸਾਨੂੰ ਅਣਗੌਲ ਦੇਣਾ ਚਾਹੀਦਾ? ਕੀ ਗੁਰਦਾਸ ਮਾਨ ਨੇ ਸਟੇਜ ਤੋਂ ਗਾਲ੍ਹ ਕੱਢੀ, ਉਹ ਸਹੀ ਸੀ? ਕੀ ਸਾਨੂੰ ਉਸਦੀ ਹੈਂਕੜ ਤੇ ਵਰਤਾਰਾ ਸਹਿ ਲੈਣਾ ਚਾਹੀਦਾ? ਕੀ ਗੁਰਦਾਸ ਮਾਨ ਦੇ ਕੈਨੇਡਾ ਸ਼ੋਅ ਹੋਣੇ ਚਾਹੀਦੇ ਕਿ ਨਹੀਂ? ਉਨ੍ਹਾਂ ਸਪੱਸ਼ਟ ਕੀਤਾ ਕਿ ਅਸੀਂ ਗੁਰਦਾਸ ਮਾਨ ਦਾ ਵਿਰੋਧ ਨਹੀਂ ਕਰ ਰਹੇ ਬਲਕਿ ਮਾਂ ਬੋਲੀ ਪੰਜਾਬੀ ਦਾ ਤਾਜ ਕਾਇਮ ਰੱਖਣ ਲਈ ਜੂਝ ਰਹੇ ਹਾਂ ਤੇ ਹਰ ਉਸ ਕਦਮ ਦਾ ਵਿਰੋਧ ਕਰਾਂਗੇ, ਜੋ ਮਾਂ ਬੋਲੀ ਪੰਜਾਬੀ ਨੂੰ ਨੀਵਾਂ ਦਿਖਾਉਂਦਾ ਹੋਵੇ। ਉਹ ਕਦਮ ਇਸ ਮਾਮਲੇ ‘ਚ ਗੁਰਦਾਸ ਮਾਨ ਨੇ ਚੁੱਕਿਆ, ਇਸ ਲਈ ਵਿਰੋਧ ਕਰਨਾ ਸਾਡਾ ਨੈਤਿਕ ਫਰਜ਼ ਹੈ।

ਪ੍ਰਬੰਧਕਾਂ ਨੇ ਸਟੇਜ ਤੋਂ ਵਾਰ ਵਾਰ ਸੱਦਾ ਦਿੱਤਾ ਕਿ ਜੇਕਰ ਕੋਈ ਗੁਰਦਾਸ ਮਾਨ ਦੇ ਹੱਕ ਵਿੱਚ ਵਿਚਾਰ ਰੱਖਣਾ ਚਾਹੇ, ਓਹਦਾ ਕੇਸ ਪੇਸ਼ ਕਰਨਾ ਚਾਹੇ ਤਾਂ ਬੇਝਿਜਕ ਅੱਗੇ ਆਵੇ, ਪਰ ਕੋਈ ਨਹੀਂ ਆਇਆ। ਆਉਣ ਵਾਲੇ ਦਿਨਾਂ ‘ਚ ਇਸ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਬੁਲਾਰਿਆਂ ਵੱਲੋਂ ਸਲਾਹਾਂ ਕੀਤੀਆਂ ਗਈਆਂ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,