January 30, 2020 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਅਤੇ ਨਾਗਰਿਕਤਾ ਰਜਿਸਟਰ ਦਾ ਮਾਮਲਾ ਇਸ ਵੇਲੇ ਪੂਰਾ ਗਰਮਾਇਆ ਹੋਇਆ ਹੈ। ਜਿੱਥੇ ਵੱਖ-ਵੱਖ ਸੂਬਿਆਂ ਦੀਆਂ ਵਿਧਾਨ ਸਭਾਵਾਂ ਇਹਨਾਂ ਵਿਵਾਦਤ ਮਾਮਿਲਆਂ ਦੇ ਖਿਲਾਫ ਮਤੇ ਪਾ ਰਹੀਆਂ ਹਨ ਓਥੇ ਦਿੱਲੀ, ਮਲੇਰਕੋਟਲੇ ਅਤੇ ਹੋਰਨਾਂ ਥਾਵਾਂ ਉੱਤੇ ਮੋਦੀ ਸਰਕਾਰ ਦੇ ਇਹਨਾਂ ਫੈਸਲਿਆਂ ਵਿਰੁਧ ਪੱਕੇ ਧਰਨੇ ਚੱਲ ਰਹੇ ਹਨ।
ਇਸੇ ਦੌਰਾਨ ਬਹੁਤ ਸਾਰੀਆਂ ਜਥੇਬੰਦੀਆਂ ਤੇ ਧਿਰਾਂ ਨਾ.ਸੋ.ਕਾ. ਤੇ ਵਿਵਾਦਤ ਨਾਗਰਿਕਤਾ ਤੇ ਜਨਸੰਖਿਆ ਰਜਿਸਟਰਾਂ ਦੇ ਮਾਰੂ ਪੱਖਾਂ ਬਾਰੇ ਜਾਗਰੂਕਤਾ ਦੇ ਉਪਰਾਲੇ ਕਰ ਰਹੀਆਂ ਹਨ।
ਇਸੇ ਕੜੀ ਤਹਿਤ ‘ਪਿੰਡ ਬਚਾਓ ਪੰਜਾਬ ਬਚਾਓ ਕਮੇਟੀ’ ਵੱਲੋਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ (ਚੰਡੀਗੜ) ਦੇ ਸਹਿਯੋਗ ਨਾਲ ਇਹਨਾਂ ਹੀ ਵਿਸ਼ਿਆਂ ਉੱਤੇ ਇਕ ਵਿਚਾਰ ਸਮਾਗਮ ਕਰਵਾਇਆ ਜਾ ਰਿਹਾ ਹੈ।
ਇਸ ਸਮਾਗਮ ਵਿਚ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ, ਵਰਲਡ ਸਿੱਖ ਨਿਊਜ ਦੇ ਸੰਪਾਦਕ ਪ੍ਰੋ. ਜਗਮੋਹਨ ਸਿੰਘ, ਅਰਥਸ਼ਾਸਤਰੀ ਡਾ. ਗਿਆਨ ਸਿੰਘ, ਉੱਘੇ ਪੱਤਰਕਾਰ ਹਮੀਰ ਸਿੰਘ, ਖੱਬੇ-ਪੱਖੀ ਕਾਰਕੁੰਨ ਬਲਵੰਤ ਸਿੰਘ ਖੇੜਾ, ਡਾ. ਮੇਘਾ ਸਿੰਘ ਦਾਨਗੜ, ਕਾਰਕੁੰਨ ਕਿਰਨਜੀਤ ਕੌਰ ਝੁਨੀਰ, ਜਸਵਿੰਦਰ ਸਿੰਘ ਰਾਜਪੁਰਾ ਅਤੇ ਡਾ.ਪਿਆਰੇ ਲਾਲ ਗਰਗ ਆਪਣੇ ਵਿਚਾਰ ਰੱਖਣਗੇ।
ਇਹ ਵਿਚਾਰ ਸਮਾਗਮ 05 ਫਰਵਰੀ, 2020 ਦਿਨ ਬੁੱਧਵਾਰ ਨੂੰ ਸਵੇਰੇ 10:30 ਵਜੇ ਸ਼ੁਰੂ ਹੋਵੇਗਾ। ਪ੍ਰਬੰਧਕਾਂ ਨੇ ਚਾਹਵਾਨ ਸਰੋਤਿਆਂ ਨੂੰ ਸਮਾਗਮ ਵਿਚ ਪਹੁੰਚ ਕੇ ਬੁਲਾਰਿਅਥ ਦੇ ਵਿਚਾਰ ਸੁਣਨ ਦਾ ਸੱਦਾ ਦਿੱਤਾ ਹੈ।
Related Topics: Assam NRC, Citizenship (Amendment ) Act 2019, Jaspal Singh Sidhu (Senior Journalist), Kendri Singh Sabha Chandigarh, National Population Register, Prof. Jagmohan Singh, Seminar