February 28, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਪੰਜ ਤੀਰ ਰਿਕਾਰਡਸ ਨੇ ਅੱਜ (28/2/2017) ਸੋਸ਼ਲ ਮੀਡੀਆ ‘ਤੇ ਨਵੀਂ ਛੋਟੀ ਫਿਲਮ ‘ਆਪਣਾ ਪੰਜਾਬ?’ ਜਾਰੀ ਕਰ ਦਿੱਤੀ ਹੈ। ਫਿਲਮ ਪੰਜਾਬ ਦੇ ਨੌਜਵਾਨਾਂ ਨੂੰ ਪੇਸ਼ ਆ ਰਹੀਆਂ ਮੌਜੂਦਾ ਸਮਾਜਿਕ-ਸਭਿਆਚਾਰਕ ਪਰੇਸ਼ਾਨੀ ਦੀ ਤਸਵੀਰ ਬਿਆਨ ਕਰਦੀ ਹੈ। ਇਸ ਤੋਂ ਪਹਿਲਾਂ ਫਿਲਮ ਨੂੰ ਅਧਿਕਾਰਤ ਤੌਰ ‘ਤੇ ਸਿੱਖ ਇੰਟਰਨੈਸ਼ਨਲ ਸ਼ਾਰਟ ਫਿਲਮ ਫੈਸਟੀਵਲ ਆਸਟ੍ਰੇਲੀਆ (SISFFA) 2017 ‘ਚ ਦਿਖਾਉਣ ਲਈ ਚੁਣਿਆ ਗਿਆ ਹੈ।
ਫਿਲਮ ‘ਚ ਇਸ ਤੱਥ ‘ਤੇ ਚਾਨਣਾ ਪਾਇਆ ਗਿਆ ਹੈ ਕਿ ਕਿਵੇਂ ਸਿਆਸਤਦਾਨ ਗਾਇਕਾਂ/ ਗੀਤਾਂ / ਸੰਗੀਤ ਨੂੰ ਪੰਜਾਬ ‘ਚ ਨਸ਼ਿਆਂ ਦੇ ਰੁਝਾਨ ਨੂੰ ਵਧਾਉਣ ਲਈ ਇਸਤੇਮਾਲ ਕਰਦੇ ਹਨ। ਜਿੱਥੇ ਸਿਆਸਤਦਾਨ ਪੰਜਾਬ ‘ਚ ਨਸ਼ਿਆਂ ਦੀ ਸਮੱਸਿਆ ਲਈ ਜ਼ਿੰਮੇਵਾਰ ਹਨ ਉਥੇ ਗਾਇਕ/ ਕਲਾਕਾਰ ਆਪਣੇ ਗੀਤਾਂ ਆਦਿ ਰਾਹੀਂ ਨਸ਼ਿਆਂ ਨੂੰ ਪੰਜਾਬ ਦੇ ਸਭਿਆਚਾਰ ਦਾ ਹਿੱਸਾ ਦਿਖਾਉਂਦੇ ਹੋਏ ਬਰਾਬਰ ਦੇ ਦੋਸ਼ੀ ਹੈ।
ਇਸ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
New Short Movie ‘Apna Punjab?’ Depicting Current Socio-Cultural Scenario In Punjab …
Related Topics: Apna Punjab Party APP, Panj Teer Records, Pardeep SIngh