April 4, 2016 | By ਸਿੱਖ ਸਿਆਸਤ ਬਿਊਰੋ
ਲੁਧਿਆਣਾ: ਨਾਮਧਾਰੀ ਡੇਰੇ ਦੇ ਸਾਬਕਾ ਮੁਖੀ ਜਗਜੀਤ ਸਿੰਘ ਦੀ ਧਰਮ ਪਤਨੀ ਚੰਦ ਕੌਰ ਨੂੰ ਅੱਜ ਨਾਮਧਾਰੀ ਡੇਰੇ ਭੈਣੀ ਵਿਖੇ ਅਣਪਛਾਤੇ ਬੰਦਿਆਂ ਵੱਲੋਂ ਗੋਲੀ ਮਾਰ ਕੇ ਗੰਭੀਰ ਜਖਮੀ ਕਰ ਦਿੱਤਾ ਗਿਆ ਹੈ। ਜਖਮੀ ਹਾਲਤ ਵਿੱਚ ਉਨ੍ਹਾਂ ਨੂੰ ਅਪੋਲੋ ਹਸਪਤਾਲ ਲੁਧਿਆਣਾ ਵਿਖੇ ਦਾਖਿਲ ਕਰਵਾਇਆ ਗਿਆ ਹੈ।
ਜਿਕਰਯੋਗ ਹੈ ਕਿ ਨਾਮਧਾਰੀ ਡੇਰੇ ਦੇ ਸਾਬਕਾ ਮੁਖੀ ਜਗਜੀਤ ਸਿੰਘ ਦੀ ਬੀਤੇ ਸਮੇਂ ਮੌਤ ਹੋ ਜਾਣ ਤੋਂ ਬਾਅਦ ਡੇਰੇ ਦੀ ਗੱਦੀ ਲਈ ਉਦੇ ਸਿੰਘ ਅਤੇ ਦਲੀਪ ਸਿੰਘ ਵਿਚਕਾਰ ਵਿਵਾਦ ਚੱਲ ਰਿਹਾ ਹੈ ਜਿਸ ਕਾਰਨ ਨਾਮਧਾਰੀਆਂ ਦੇ ਦੋ ਧੜੇ ਬਣ ਚੁੱਕੇ ਹਨ।
ਵਧੇਰੇ ਵੇਰਵਿਆਂ ਲਈ ਵੇਖੋ:
Former Namdhari chief’s wife Chand Kaur shot at by unidentified gunmen
***
Related Topics: Namdhari Dera