August 20, 2019 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਭਾਰਤ ਦੇ ਕਬਜ਼ੇ ਹੇਠਲੇ ਕਸ਼ਮੀਰ ਦੇ ਹਾਲਾਤ ਬਾਰੇ ਭਾਵੇਂ ਭਾਰਤ ਸਰਕਾਰ ਅਤੇ ਭਾਰਤੀ ਖਬਰਖਾਨਾ “ਸਭ ਠੀਕ ਹੈ” ਦੇ ਦਾਅਵੇ ਹੀ ਦਹੁਰਾਅ ਰਿਹਾ ਹੈ ਪਰ ਜੋ ਜਾਣਕਾਰੀ ਵੀ ਭਾਰਤੀ ਰੋਕਾਂ ਦਾ ਕੜ੍ਹ ਭੰਨ ਕੇ ਸਾਹਮਣੇ ਆਏ ਰਹੀ ਹੈ ਉਹ ਦਰਸਾ ਰਹੀ ਹੈ ਕੇ ਉੱਥੇ ਦੇ ਹਾਲਾਤ ਠੀਕ ਨਹੀਂ ਹਨ।
ਅੱਜ ਇਸ ਗੱਲ ਖੁਲਾਸਾ ਹੋਇਆ ਹੈ ਕਿ 5 ਅਗਸਤ ਤੋਂ ਹੁਣ ਤੱਕ ਭਾਰਤੀ ਕਬਜ਼ੇ ਹੇਠਲੇ ਕਸ਼ਮੀਰ ਵਿੱਚ 4000 ਤੋਂ ਵੱਧ ਕਸ਼ਮੀਰੀਆਂ ਨੂੰ ਗ੍ਰਿਫਤਾਰ ਕਰਕੇ ਨਜ਼ਰਬੰਦ ਕੀਤਾ ਜਾ ਚੁੱਕਾ ਹੈ।
⊕ ਇਹ ਵੀ ਪੜ੍ਹੋ – ਕਸ਼ਮੀਰ ਦੇ ਮੌਜੂਦਾ ਹਾਲਾਤ ਬਾਰੇ ਭਾਈ ਦਲਜੀਤ ਸਿੰਘ ਦਾ ਬਿਆਨ
ਕੌਮਾਂਤਰੀ ਖਬਰ ਏਜੰਸੀ ਏ.ਐਫ.ਪੀ. ਨੇ ਆਪਣੀ ਖਬਰ ਵਿਚ ਸਰਕਾਰ ਅਫਸਰਾਂ ਜਿਨ੍ਹਾਂ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ਉੱਤੇ ਜਾਣਕਾਰੀ ਸਾਂਝੀ ਕੀਤੀ ਹੈ ਦੇ ਬਿਆਨਾਂ ਦੇ ਅਧਾਰ ‘ਤੇ ਕਿਹਾ ਹੈ ਕਿ 5 ਅਗਸਤ ਤੋਂ ਹੁਣ ਤੱਕ 4 ਹਜ਼ਾਰ ਤੋਂ ਲੋਕ ਪੀ.ਐਸ.ਏ. ਨਾਮੀ ਕਾਲੇ ਕਾਨੂੰਨ ਹੇਠ ਗ੍ਰਿਫਤਾਰ ਕਰਕੇ ਕੈਦ ਕੀਤਾ ਜਾ ਚੁੱਕਾ ਹੈ।
⊕ ਵਧੇਰੇ ਜਾਣਕਾਰੀ ਲਈ ਅੰਗਰੇਜ਼ੀ ਵਿਚ ਖਬਰ ਪੜ੍ਹੋ – ABOUT 4000 KASHMIRIS ARRESTED SINCE AUGUST 5 BY INDIAN AUTHORITIES
Related Topics: All News Related to Kashmir, Human Rights, Indian Politics, Indian State, Narendra Modi Led BJP Government in India (2019-2024)