ਸਿੱਖ ਖਬਰਾਂ

ਸ਼ਹੀਦੀ ਸਮਾਗਮ ਵਿੱਚ ਸੰਤ ਭਿੰਡਰਾਂਵਾਲਿਆਂ ਦੀ ਸ਼ਖਸ਼ੀਅਤ ਬਾਰੇ ਕਿਤਾਬਾਚਾ ਜਾਰੀ ਕੀਤਾ।

December 22, 2009 | By

ਜਰਮਨ (21 ਦਸੰਬਰ, 2009): ਸਿੱਖ ਫੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਪ੍ਰੈਸ ਦੇ ਨਾ ਜਾਰੀ ਬਿਆਨ ਵਿੱਚ ਗੁਰਦੁਆਰਾ ਸਿੱਖ ਸੈਟਰ ਫਰੈਕਫਰਟ ਵਿੱਚ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੀ ਯਾਦ ਤੇ ਲੁਧਿਆਣਾ ਗੋਲੀ ਕਾਡ ਦੇ ਸ਼ਹੀਦ ਭਾਈ ਦਰਸ਼ਨ ਸਿੰਘ ਲੁਹਾਰਾ ਨੂੰ ਸ਼ਰਧਾਂ ਦੇ ਫੁੱਲ ਅਰਪਣ ਕਰਨ ਲਈ ਰੱਖੇ ਗਏ ਸਮਾਗਮ ਵਿੱਚ ਵੀਹਵੀ ਸਦੀ ਦੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਵਿਲੱਖਣ ਸ਼ਖਸ਼ੀਅਤ ਬਾਰੇ ਇੱਕ ਕਿਤਾਬਚਾ ਜਾਰੀ ਕੀਤਾ ਗਿਆ ਹੈ।

ਸਿੱਖ ਸਿਆਸਤ ਨੂੰ ਮਿਲੀ ਜਾਣਕਾਰੀ ਅਨੁਸਾਰ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਵੱਲੋਂ ਕੁਝ ਸਮਾਂ ਪਹਿਲਾਂ ਕਰਵਾਏ ਸੈਮੀਨਾਰ ਵਿੱਚ ਸਿੱਖ ਕੌਮ ਦੇ ਵਿਦਵਾਨਾਂ ਵੱਲੋਂ ਦਿੱਤੇ ਵੀਚਾਰਾਂ ਦੇ ਸੰਗ੍ਰਹਿ ਵਾਲਾ ਇਹ ਕਿਤਾਬਚਾ ਉਕਤ ਸਮਾਗਮ ਮੌਕੇ ਜਾਰੀ ਕਰਕੇ ਸੰਗਤਾਂ ਵਿੱਚ ਵੰਡਿਆ ਗਿਆ।

ਮੀਰੀ ਪੀਰੀ ਦੇ ਤਰਜਮਾਨ ਸਿਰਲੇਖ ਵਾਲਾ ਇਹ ਕਿਤਾਬਚਾ ਖਾਲਿਸਤਾਨ ਕੌਂਸਲ ਆਫ ਅਮਰੀਕਾ ਦੇ ਮੁਖੀ ਡਾ. ਗੁਰਮੀਤ ਸਿੰਘ ਔਲਖ ਨੇ ਜਾਰੀ ਕੀਤਾ। ਜ਼ਿਕਰਯੋਗ ਹੈ ਕਿ ਸਿੱਖ ਕੌਮ ਦੇ ਇਸ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਸਟਿੱਕਰਾਂ ਤੋਂ ਪੰਜਾਬ ਦੇ ਵਿੱਚ ਫਿਰਕੂ ਜ਼ਹਿਰ ਘੋਲਣ ਵਾਲੀ ਸ਼ਿਵ ਸੈਨਾ ਤੇ ਇਹੋ ਜਿਹੀ ਸੋਚ ਰੱਖਣ ਵਾਲੇ ਜੰਨਸੰਘੀ ,ਕਾਗਰਸੀਆਂ ਆਗੂਆਂ ਨੂੰ ਤਕਲੀਫ ਹੋ ਰਿਹੀ ਹੈ, ਜਦ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੀਰੀ ਪੀਰੀ ਦੇ ਸਿਧਾਤ ਨੂੰ ਮੰਨਣ ਵਾਲੇ ਅਣਖ ਤੇ ਗੈਰਤਮੰਦ ਸਿੱਖਾਂ ਲਈ ਪ੍ਰੇਣਾ ਸ੍ਰੋਤ ਹਨ ਜਿਹਨਾਂ ਨੇ ਮੀਰੀ ਤੇ ਪੀਰੀ ਦੇ ਸਿਧਾਤ ਨੂੰ 130 ਸਾਲਾ ਤੋਂ ਭੁਲੀ ਬੈਠੀ ਸਿੱਖ ਕੌਮ ਨੂੰ ਮੁੜ ਯਾਦ ਕਰਾਇਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,