ਵਕਤ ਕੀ ਤਰਹਿ ਆਜ ਦਬੇ ਪਾਂਵ ਯੇ ਕੌਨ ਆਏ ਹੈਂ…? ਦਰਬਾਰ ਸਾਹਿਬ ਦੇ ਹਮਲੇ ਦੀਆਂ ਯਾਦਾਂ ਵਿਚੋਂ ਕੁਝ ਅਭੁੱਲ ਯਾਦਾਂ – ਕਰਮਜੀਤ ਸਿੰਘ
June 16, 2010 | By ਕਰਮਜੀਤ ਸਿੰਘ ਚੰਡੀਗੜ੍ਹ
ਫੌਜੀ ਬੂਟਾਂ ਨੇ ਅੱਜ ਦੇ ਦਿਨ ਅਰਥਾਨ 3 ਜੂਨ ਨੂੰ ਹਰਮੰਦਰ ਸਾਹਿਬ ਵੱਲ ਆਪਣਾ ਮਾਰਚ ਸ਼ੁਰੂ ਕਰ ਦਿੱਤਾ ਸੀ। ਵੈਸੇ ਮਈ ਦੇ ਆਖ਼ਰੀ ਪੰਦਰਵਾੜੇ ਵਿਚ ਹੀ ਫੌਜ ਦੇ ਕਈ ਦਸਤੇ ਅੰਮ੍ਰਿਤਸਰ ਪਹਿਲਾਂ ਹੀ ਪਹੁੰਚ ਚੁੱਕੇ ਸਨ ਅਤੇ ਫੌਜੀ ਅਫਸਰ ਇਸ ਗੱਲ ਦਾ ਜਾਇਜ਼ਾ ਲੈ ਰਹੇ ਸਨ ਕਿ ਉਹਨਾਂ ਨੇ ਕਿਸ ਕਿਸ ਥਾਂ ’ਤੇ ਪੁਜ਼ੀਸ਼ਨਾਂ ਲੈਣੀਆਂ ਹਨ। ਪੰਜ ਦਰਿਆਵਾਂ ਦੀ ਸਾਰੀ ਧਰਤੀ ਕਰਫਿਊ ਦੀ ਲਪੇਟ ਵਿਚ ਸੀ। ਨਾ ਕੋਈ ਪਿੰਡ ਤੇ ਨਾ ਕੋਈ ਸ਼ਹਿਰ ਕਰਫਿਊ ਦੇ ਘੇਰੇ ਵਿਚੋਂ ਬਾਹਰ ਸੀ। ਅਜਿਹਾ ਪੰਜਾਬ ਵਿਚ ਪਹਿਲੀ ਵਾਰ ਹੋਇਆ ਸੀ ਅਤੇ ਸ਼ਾਇਦ ਦੁਨੀਆ ਵਿਚ ਇਹੋ ਜਿਹੀ ਮਿਸਾਲ ਪਹਿਲੀ ਵਾਰ ਸੀ ਜਦੋਂ ਇਕ ਇਤਿਹਾਸਕ ਸੂਬੇ ਵਿਚ ਦੋ ਕਰੋੜ ਦੀ ਵੱਸੋਂ ਉਤੇ ਘਰਾਂ ਵਿਚੋਂ ਬਾਹਰ ਨਿਕਲਣ ’ਤੇ ਪਾਬੰਦੀ ਲਾ ਦਿੱਤੀ ਗਈ ਸੀ।
ਅਖ਼ਬਾਰਾਂ ਆਪਣੇ ਦਫ਼ਤਰ ਬੰਦ ਕਰ ਰਹੀਆਂ ਸਨ ਅਤੇ ਅਸੀਂ ਪੱਤਰਕਾਰ ਆਪਣੇ ਘਰਾਂ ਵੱਲ ਜਾਣ ਦੀ ਤਿਆਰੀ ਕਰ ਰਹੇ ਸੀ। ਅੰਮ੍ਰਿਤਸਰ ਤੋਂ ਸਾਡੇ ਵਿਸ਼ੇਸ਼ ਪ੍ਰਤੀਨਿੱਧ ਪੀ.ਪੀ.ਐਸ. ਗਿੱਲ ਦੀ ਇਕ ਨਿਊਜ਼ ਸਟੋਰੀ ਟੈਲੀਪ੍ਰਿੰਟਰ ਉਤੇ ਟਿਕ ਟਿਕ ਕਰ ਰਹੀ ਸੀ ਪਰ ਛੇਤੀ ਹੀ ਸਾਰਾ ਕੁਝ ਇਕਦਮ ਬੰਦ ਸੀ ਜਿਵੇਂ ਹਰ ਜਿਉਂਦੀ ਤੇ ਨਿਰਜੀਵ ਚੀਜ਼ ’ਤੇ ਪਹਿਰਾ ਲੱਗ ਗਿਆ ਹੋਵੇ। ਦਰਬਾਰ ਸਾਹਿਬ ਵਿਚ ਆਉਣ ਵਾਲੇ ਭਿਆਨਕ ਕਲ੍ਹ ਦੇ ਸਾਰੇ ਦਰਦਨਾਕ ਦ੍ਰਿਸ਼ ਧੁੰਦਲੇ ਰੂਪ ਵਿਚ ਫਿਲਮ ਦੀ ਕਿਸੇ ਰੀਲ ਵਾਂਗ ਨਜ਼ਰਾਂ ਤੋਂ ਅੱਗੜ-ਪਿੱਛੜ ਲੰਘਦੇ ਜਾ ਰਹੇ ਸਨ।
ਚੰਡੀਗੜ੍ਹ ਦੀਆਂ ਸੜਕਾਂ ਉਤੇ ਸਕੂਟਰ, ਕਾਰਾਂ, ਮੋਟਰਸਾਈਕਲ, ਸਾਈਕਲ ਅਤੇ ਪੈਦਲ ਸਵਾਰ ਵਾਹੋਦਾਹੀ ਆਪਣੇ ਆਪਣੇ ਘਰਾਂ ਵੱਲ ਭੱਜੇ ਜਾ ਰਹੇ ਸਨ ਅਤੇ ਉਸ ਭੀੜ ਵਿਚ ਮੇਰਾ ਵੀ ਸਕੂਟਰ ਸ਼ਾਮਲ ਸੀ। ਸਕੂਟਰ ਉਤੇ ਜਾਂਦਿਆਂ ਮੈਂ ਵੇਖਿਆ ਕਿ 22 ਸੈਕਟਰ ਦੇ ਗੁਰਦੁਆਰੇ ਅੱਗੇ ਗਿਣਤੀ ਦੇ ਕੁਝ ਸਿੰਘ ਆਪਸ ਵਿਚ ਹੌਲੀ ਹੌਲੀ ਗੱਲਾਂ ਕਰ ਰਹੇ ਸਨ। ਉਹਨਾਂ ਦੇ ਚਿਹਰਿਆਂ ਉਤੇ ਡੂੰਘੀ ਉਦਾਸੀ ਅਤੇ ਬੇਬਸੀ ਦੀ ਝਲਕ ਸਾਫ਼ ਵੇਖੀ ਜਾ ਸਕਦੀ ਸੀ। ਉਹਨਾਂ ਸਮਿਆਂ ਵਿਚ ਹਿੰਦੂਆਂ ਅਤੇ ਸਿੱਖਾਂ ਵਿਚਕਾਰ ਬਾਹਰੋਂ ਬਾਹਰੋਂ ਵੇਖਿਆਂ ਕੁਝ ਵੀ ਵੱਖਰਾ ਵੱਖਰਾ ਨਹੀਂ ਦਿਸਦਾ ਸੀ ਪਰ ਅੰਦਰੋਂ ਅੰਦਰੀ ਦੋਵਾਂ ਦਰਮਿਆਨ ਵੰਡ ਦੀ ਇਕ ਡੂੰਘੀ ਲਕੀਰ ਖਿੱਚੀ ਗਈ ਸੀ। ਟੀ.ਵੀ. ਉਤੇ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਭਾਸ਼ਣ ਮਗਰੋਂ ਦੋਵਾਂ ਨੇ ਮਿੰਟਾਂ ਸਕਿੰਟਾਂ ਵਿਚ ਆਪਣੇ ਆਪਣੇ ਮਨਾਂ ਵਿਚ ਇਕ ਵੱਡੀ ਕੰਧ ਉਸਾਰ ਲਈ ਸੀ। ਜੇ ਦੋਵੇਂ ਕੌਮਾਂ ਦੀ ਉਹਨਾਂ ਘੜੀਆਂ ਪਲਾਂ ਵਿਚ ਅੰਦਰੂਨੀ ਮਾਨਸਿਕ ਸਥਿਤੀ ਦਾ ਨਿਰਪੱਖ ਅਨੁਮਾਨ ਲਾਇਆ ਜਾਵੇ ਤਾਂ ਇਹ ਅਣਦਿਸਦੀ ਕੰਧ ਕੰਕਰੀਟ ਤੋਂ ਵੀ ਪੱਕੀ ਅਤੇ ਮਜ਼ਬੂਤ ਲੱਗਦੀ ਸੀ। ਹਾਲਾਤ ਨੂੰ ਵੇਖਣ ਦਾ ਨਜ਼ਰੀਆ ਦੋਵਾਂ ਕੌਮਾਂ ਵਿਚ ਇਕ ਦੂਜੇ ਦੇ ਉਲਟ ਸੀ।
ਸਿੱਖਾਂ ਵਾਸਤੇ ਪੱਕੀਆਂ ਤੇ ਭਰੋਸੇਯੋਗ ਖ਼ਬਰਾਂ ਲਈ ਬੀ.ਬੀ.ਸੀ. ਹੀ ਇਕੋ ਇਕ ਸਾਧਨ ਰਹਿ ਗਿਆ ਸੀ ਪਰ ਕਿਉਂਕਿ ਵਿਦੇਸ਼ੀ ਪੱਤਰਕਾਰਾਂ ਨੂੰ ਵੀ ਪੰਜਾਬ ਛੱਡ ਦੇਣ ਲਈ ਕਹਿ ਦਿੱਤਾ ਗਿਆ ਸੀ, ਇਸ ਲਈ ਰੇਡੀਓ ਤੇ ਦੂਰਦਰਸ਼ਨ ਦੀਆਂ ਮਨਘੜ੍ਹਤ ਤੇ ਕੱਚੀਆਂ-ਪੱਕੀਆਂ ਖ਼ਬਰਾਂ ਨੂੰ ਹਰ ਕੋਈ ਪੁਣ-ਛਾਣ ਕੇ ਆਪਣੇ ਆਪਣੇ ਹਿਸਾਬ ਨਾਲ ਕੱਚੇ ਪਿੱਲੇ ਨਤੀਜੇ ਕੱਢ ਕੇ ਤਸੱਲੀਆਂ ਹਾਸਲ ਕਰ ਰਿਹਾ ਸੀ।
ਨਿੰਮੋਝੂਣ ਹੋਈਆਂ ਉਦਾਸ ਨਿਗਾਹਾਂ ਮਨ ਦੀ ਸਵਾਰੀ ਕਰਕੇ ਉਸ ਥਾਂ ਵੱਲ ਟਿਕੀਆਂ ਹੋਈਆਂ ਸਨ ਜਿਥੇ ਰੱਬ ਦੀ ਸਿਫ਼ਤ ਸਾਲਾਹ ਵਾਲੇ ਕੀਰਤਨ ਦੀ ਥਾਂ ਗੋਲੀਆਂ ਦਾ ਮੀਂਹ ਵੱਸ ਰਿਹਾ ਸੀ। ਹਰ ਸਿੱਖ ਇਹ ਜਾਣਨ ਲਈ ਹੱਦੋਂ ਵੱਧ ਉਤਾਵਲਾ ਸੀ ਕਿ ਓਥੇ ਕੀ ਹੋ ਰਿਹਾ ਹੈ? ਕੀ ਜੰਗ ਜਾਰੀ ਹੈ? ਸਿੰਘ ਸੂਰਮੇ ਮੁਕਾਬਲਾ ਕਰ ਰਹੇ ਹਨ? ਅਕਾਲੀ ਲੀਡਰਾਂ ਦਾ ਕੀ ਬਣਿਆ ਹੋਵੇਗਾ? ਕੀ ਉਹ ‘‘ਭੱਜਦਿਆਂ ਦੇ ਅੱਗੇ ਤੇ ਮਰਦਿਆਂ ਦੇ ਪਿੱਛੇ’’ ਰਹਿਣ ਦੀ ਰੀਤ ਨਿਭਾ ਰਹੇ ਹਨ? ਉਹਨਾਂ ਮਰਦਾਂ ਔਰਤਾਂ ਬਜ਼ੁਰਗਾਂ ਤੇ ਬੱਚਿਆਂ ਨਾਲ ਕੀ ਭਾਣਾ ਬੀਤਿਆ ਹੋਇਆ ਹੋਵੇਗਾ ਜੋ ਪੰਜਵੇਂ ਗੁਰੂ ਦਾ ਸ਼ਹੀਦੀ ਦਿਵਸ ਮਨਾਉਣ ਲਈ ਇਕੱਠੇ ਹੋਏ ਹਨ? ਅਜਿਹੀ ਹਾਲਤ ਵਿਚ ਕਿੰਨੇ ਕੁ ਘਰਾਂ ਨੂੰ ਸੁਖੀ ਸਾਂਧੀ ਪਰਤ ਸਕਣਗੇ? ‘ਨਵੇਂ ਅਬਦਾਲੀ’ ਨੇ ਅਕਾਲ ਤਖ਼ਤ ਤੇ ਹਰਿਮੰਦਰ ਸਾਹਿਬ ਦੀ ਪਾਵਨ ਇਮਾਰਤ ਦਾ ਕੀ ਹਾਲ ਕਰ ਦਿੱਤਾ ਹੋਵੇਗਾ? ਗੱਲ ਕੀ ਉਸ ਸਮੇਂ ਸਾਰੀ ਕੌਮ ਦੀਆਂ ਯਾਦਾਂ ਵਿਚ ਪਿਛਲਾ ਸਿੱਖ ਇਤਿਹਾਸ ਸਾਕਾਰ ਹੋ ਰਿਹਾ ਸੀ। ਸਾਰੀ ਕੌਮ ਦੇ ਦਿਲ ਸੁਚੇਤ ਰੂਪ ਵਿਚ ਉਹਨਾਂ ਸਿੰਘਾਂ ਨਾਲ ਅਰਦਾਸ ਵਿਚ ਜੁੜੇ ਹੋਏ ਸਨ ਜਿਨ੍ਹਾਂ ਨੇ ਦੁਨੀਆ ਦੀ ਇਸ ਅਸਾਂਵੀਂ ਜੰਗ ਵਿਚ ਭਾਰਤੀ ਫੌਜ ਦੇ ਭਾਰੀ ਲਸ਼ਕਰਾਂ ਨੂੰ 60 ਘੰਟੇ ਤੱਕ ਰੋਕ ਕੇ ਰੱਖਿਆ ਸੀ।
…ਤੇ ਫਿਰ ਜੰਗ ਖ਼ਤਮ ਹੋਈ। ਸੈਂਸਰ ਦੇ ਭਾਰ ਹੇਠੋਂ ਦੱਬੀਆਂ ਖ਼ਬਰਾਂ ਵਿਚੋਂ ਵੀ ਜਦੋਂ ਲੋਕਾਂ ਨੇ ਸੱਚ ਪੜ੍ਹਿਆ ਤੇ ਅੱਖੀਂ ਵੇਖਿਆ ਉਸ ਨਾਲ ਸਾਰੀ ਕੌਮ ਇਕ ਵਾਰ ਤਾਂ ਸੁੰਨ-ਮਸੁੰਨ ਹੋ ਕੇ ਰਹਿ ਗਈ ਸੀ। ਹਜ਼ਾਰਾਂ ਨੌਜਵਾਨ ਆਪਣੀਆਂ ਪੜ੍ਹਾਈਆਂ ਛੱਡ ਕੇ ਉਹਨਾਂ ਰਸਤਿਆਂ ’ਤੇ ਪੈ ਗਏ ਸਨ ਜਿਨ੍ਹਾਂ ਰਸਤਿਆਂ ਉਤੇ ਤੁਰਨ ਦੇ ਦਰਦ ਦੀ ਸਾਚੀ ਸਾਖੀ ਹੁਣ ਇਤਿਹਾਸ ਦਾ ਹਿੱਸਾ ਹੈ। ਪਰ ਇਹ ਸਾਡੀਆਂ ਯਾਦਾਂ ਵਿਚ ਸਾਡੇ ਸਾਹਾਂ ਦੇ ਨਾਲ ਹੀ ਮੁੱਕੇਗੀ। ਅਮਰੀਕਾ ਦੀ ਇਕ ਮਹਾਨ ਕਲਾਕਾਰ ਗ੍ਰੈਂਡਮਾ ਮੌਜ਼ਿਜ਼ (1860-1961) ਯਾਦ ਦੀ ਬਰਕਤ ਤੇ ਮਹਾਨਤਾ ਬਾਰੇ ਬੜੀ ਖੂਬਸੂਰਤ ਪਰਿਭਾਸ਼ਾ ਕਰਦੀ ਹੋਈ ਸਾਨੂੰ ਦੱਸਦੀ ਹੈ ਕਿ ਯਾਦ ਅਤੇ ਉਮੀਦ ਇਕੋ ਹੀ ਤਸਵੀਰ ਦੇ ਦੋ ਪਾਸੇ ਹਨ। ਤਸਵੀਰ ਦੇ ਇਕ ਪਾਸੇ ਦਾ ਮੂੰਹ ਬੀਤੇ ਵੱਲ ਹੁੰਦਾ ਹੈ ਜਦਕਿ ਦੂਜੇ ਪਾਸੇ ਦਾ ਮੂੰਹ ਅਗਾਂਹ ਵੱਲ ਨੂੰ। ਇਕ ਅੱਜ ਦੀ ਗੱਲ ਕਰਦਾ ਹੈ ਅਤੇ ਦੂਜੇ ਵਿਚ ਆਉਣ ਵਾਲਾ ਕਲ੍ਹ ਛੁਪਿਆ ਹੁੰਦਾ ਹੈ। ਯਾਦ ਇਕ ਤਰ੍ਹਾਂ ਦਾ ਇਤਿਹਾਸ ਹੈ ਜਿਹੜਾ ਸਾਡੇ ਦਿਮਾਗਾਂ ਵਿਚ ਸਾਂਭਿਆ ਜਾਂਦਾ ਹੈ। ਯਾਦ ਇਕ ਚਿੱਤਰਕਾਰ ਦੀ ਤਰ੍ਹਾਂ ਵੀ ਹੁੰਦੀ ਹੈ ਜੋ ਬੀਤੇ ਦਾ ਵੀ ਅਤੇ ਅੱਜ ਦਾ ਵੀ ਨਕਸ਼ਾ ਖਿੱਚਦੀ ਹੈ।
ਆਪਣੇ ਦੇਸ਼ ਦੀਆਂ ਬਹੁਤੀਆਂ ਅਖ਼ਬਾਰਾਂ ਨੇ ਮੌਤ ਦੇ ਇਸ ਤਾਂਡਵ ਨਾਚ ਦੀ ‘ਸਫਲਤਾ’ ’ਤੇ ਇਕ ਦੂਜੇ ਨੂੰ ਵਧਾਈਆਂ ਦਿੱਤੀਆਂ ਅਤੇ ਦਰਬਾਰ ਸਾਹਿਬ ਉਤੇ ਧਾਵਾ ਬੋਲਣ ਵਾਲੇ ਇਕ ਜਰਨੈਲ ਕੇ.ਐਸ. ਬਰਾੜ ਨੇ ਤਾਂ ਇਹ ਖੁਦ ਮੰਨਿਆ ਕਿ ਇਕ ਕੌਮ ਦੇ ਕੁਝ ਲੋਕ ਖੁਸ਼ੀ ਵਿਚ ਫੌਜੀਆਂ ਨੂੰ ਮਠਿਆਈਆਂ ਵੰਡਣ ਲਈ ਵੀ ਆਏ। ਇੰਝ ਹਾਲਾਤ ਦਾ ਸੱਚ ਸੱਚਮੁੱਚ ਹੀ ਕਿਨਾਰੇ ’ਤੇ ਚਲਾ ਗਿਆ ਸੀ। ਪਰ ਦੂਜੇ ਪਾਸੇ ਵਿਦੇਸ਼ੀ ਅਖ਼ਬਾਰਾਂ ਸੱਚ ਨੂੰ ਜੱਗ ਜ਼ਾਹਰ ਕਰਨ ਲਈ ਇਕ ਦੂਜੇ ਤੋਂ ਅੱਗੇ ਜਾ ਰਹੀਆਂ ਸਨ। ਉਹਨਾਂ ਵਿਚੋਂ ਹੀ ਇਕ ਪ੍ਰਸਿੱਧ ਅਖ਼ਬਾਰ ‘ਡੇਲੀ ਐਕਸਪ੍ਰੈਸ’ ਲੰਡਨ ਵਲੋਂ 19 ਜੂਨ 1984 ਨੂੰ ਦਰਬਾਰ ਸਾਹਿਬ ਦੀ ਸਥਿਤੀ ਬਾਰੇ ਅਤੇ ਸਿੱਖ ਕੌਮ ਦੇ ਭਵਿੱਖ ਬਾਰੇ ਕੁਝ ਇਸ ਤਰ੍ਹਾਂ ਦੀ ਖ਼ਬਰ ਦਿੱਤੀ ਗਈ : ‘‘ਹਰਿਮੰਦਰ ਦੇ ਅਸ਼ਾਂਤ ਵਾਤਾਵਰਣ ਨੂੰ ਸ਼ਾਂਤ ਕਰਨ ਲਈ ਕੋਈ ਵੀ ਅਰਦਾਸ ਨਹੀਂ ਹੋ ਰਹੀ… ਸੰਗੀਤ ਦੇ ਸਾਜ਼ ਜੋ ਕਿ ਸਦੀਆਂ ਤੋਂ ਆਪਣੀਆਂ ਅਨਹਦ ਧੁਨਾਂ ਨਾਲ ਅੰਮ੍ਰਿਤ ਦੀ ਵਰਖਾ ਕਰਦੇ ਆ ਰਹੇ ਸਨ, ਹੁਣ ਪੂਰੀ ਤਰ੍ਹਾਂ ਖ਼ਾਮੋਸ਼ ਹਨ। ਓਥੇ ਕੋਈ ਵੀ ਸ਼ਰਧਾਲੂ ਨਹੀਂ ਸਿਰਫ਼ ਫੌਜ ਹੀ ਹੈ। ਗੁਰੂ ਗ੍ਰੰਥ ਦੀ ਸੇਵਾ ਕਰਨ ਵਾਲਾ ਕੋਈ ਨਹੀਂ ਰਹਿ ਗਿਆ। ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਵੈਟੀਕਨ (ਈਸਾਈਆਂ ਦਾ ਸਰਬਉਚ ਧਾਰਮਿਕ ਸਥਾਨ) ਪੋਪ ਤੋਂ ਬਿਨਾਂ ਹੋਵੇ। ਹਰਿਮੰਦਰ ਦੇ ਸਾਹਮਣੇ ਅਕਾਲ ਤਖ਼ਤ ਖ਼ਾਮੋਸ਼ ਹੈ। ਇੰਦਰਾ ਗਾਂਧੀ ਨੇ ਇਹ ਕੁਕਰਮ ਕਰਕੇ ਆਉਣ ਵਾਲੀ ਨਸਲ ਲਈ ਇਕ ਕੌੜੀ ਫਸਲ ਤਿਆਰ ਕਰ ਲਈ ਹੈ।’’
ਲੰਡਨ ਤੋਂ ਛਪਦੇ ‘ਟਾਈਮਜ਼’ ਨੇ 21 ਜੂਨ 1984 ਵਾਲੇ ਦਿਨ ਸੰਤ ਜਰਨੈਲ ਸਿੰਘ ਕੁਝ ਇਸ ਤਰ੍ਹਾਂ ਸ਼ਰਧਾਂਜਲੀ ਭੇਟ ਕੀਤੀ : ‘‘ਸਿੱਖ ਸ਼ਹੀਦਾਂ ਦੀ ਲੰਮੀ ਕਤਾਰ ਵਿਚ ਸੰਤ ਜਰਨੈਲ ਸਿੰਘ ਨੇ ਆਪਣਾ ਨਾਂ ਜੋੜ ਕੇ ਪਿਛਲੇ ਹਫ਼ਤੇ ਗੋਲੀਆਂ ਦੀ ਬੁਛਾੜ ਵਿਚ ਜੋ ਸ਼ਹੀਦੀ ਪਾਈ ਹੈ ਉਹ ਹਿੰਦੁਸਤਾਨ ਦੀ ਤਾਨਸ਼ਾਹੀ ਹਕੂਮਤ ਲਈ ਪਹਿਲਾਂ ਨਾਲੋਂ ਵੀ ਜ਼ਿਆਦਾ ਖ਼ਤਰਾ ਸਾਬਿਤ ਹੋ ਸਕਦੀ ਹੈ ਜਦ ਸੰਤ ਜਰਨੈਲ ਸਿੰਘ ਜਿਉਂਦੇ ਸਨ।’’

ਅਕਾਲ ਤਖ਼ਤ ਸਾਹਿਬ (6 ਜੂਨ 1984 ਤੋਂ ਬਾਅਦ)

ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੀ ਆਖਰੀ ਬਚੀ ਨਿਸ਼ਾਨੀ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।
Related Topics: Indian Army, Indian Satae, ਜੂਨ 1984 ਫੌਜੀ ਹਮਲਾ ( Indian Army Attack on Sri Darbar Sahib)