October 3, 2014 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ( 2 ਅਕਤੂਬਰ, 2014): ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਜੂਨ 1984 ਵਿੱਚ ਭਾਰਤੀ ਫੌਜਾਂ ਦੀ ਕਮਾਂਡ ਸੰਭਾਲਣ ਵਾਲੇ ਭਾਰਤੀ ਫੌਜ ਦੇ ਮੁਖੀ ਜਰਨਲ ਵੈਦਿਆ ਨੂੰ ਸੋਧਾ ਲਾ ਕੇ ਜ਼ਾਮ-ਏ-ਸ਼ਹਾਦਤ ਪੀਣ ਵਾਲੇ ਅਮਰ ਸ਼ਹੀਦ ਭਾਈ ਹਰਜਿੰਦਰ ਸਿੰਘ ਜ਼ਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦਾ ਸ਼ਹੀਦੀ ਦਿਹਾੜਾ ਇਸ ਵਾਰ ਭਾਈ ਸੁਖਦੇਵ ਸਿੰਘ ਸੱਖਾ ਦੇ ਜੱਦੀ ਪਿੰਡ ਕਰਨਪੁਰ ਜਿਲਾਂ ਗੰਗਾਨਗਰ ਰਾਜਸਥਾਨ ਵਿੱਚ ਖਾਲਸਾਈ ਜਾਹੋ-ਜਲਾਲ ਨਾਲ ਮਨਾਈ ਜਾ ਰਹੀ ਹੈ।
ਰਾਜਸਥਾਨ ਤੋਂ ਧਰਮ ਪ੍ਰਚਾਰ ਦੇ ਦੌਰੇ ਤੋਂ ਪਰਤੇ ਭਾਈ ਅਮਰੀਕ ਸਿੰਘ ਮੁੱਖ ਸੇਵਾਦਾਰ ਦਮਦਮੀ ਟਕਸਾਲ ਅਜਨਾਲਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਈ ਜਿੰਦਾ ਅਤੇ ਭਾਈ ਸੱਖਾ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਰਾਜਸਥਾਨ ਦੀਆਂ ਸਿੱਖ ਸੰਗਤਾਂ ਵਿੱਚ ਪੂਰਾ ਉਤਸ਼ਾਹ ਹੈ।
ਇਲਾਕੇ ਦੀਆਂ ਸਿੱਖ ਜੱਥੇਬੰਦੀਆਂ ਅਤੇ ਸੰਗਤਾਂ ਪੂਰੇ ਉਤਸ਼ਾਹ ਨਾਲ ਸ਼ਹੀਦੀ ਸਮਾਗਮ ਦੀਆਂ ਤਿਆਰੀਆਂ ਵਿੱਚ ਲੱਗਈਆਂ ਹੋਈਆਂ ਹਨ।
ਸ਼ਹੀਦੀ ਸਮਾਗਮ ਵਿੱਚ ਰਾਜਸਥਾਨ ਤੋਂ ਇਲਾਵਾ ਪੰਜਾਬ, ਹਰਿਆਣਾ ਅਤੇ ਹੋਰ ਵੱਖ-ਵੱਖ ਥਾਵਾਂ ਤੋਂ ਸਿੱਖ ਜੱਥੇਬੰਦੀਆਂ ਦੇ ਆਗੂ ਅਤੇ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚ ਰਹੀਆਂ ਹਨ।
Read in English: Rajashtan Sikh sangat to observer martyrdom day of Bhai Sukha-Jinda at Karanpur
Related Topics: Bhai Harjinder Singh Jinda, Bhai Sukhdev Singh Sukha