ਆਮ ਖਬਰਾਂ » ਵਿਦੇਸ਼ » ਸਿੱਖ ਖਬਰਾਂ

ਜਨਵਰੀ 2016 ‘ਚ ਆਰ.ਐਸ.ਐਸ. ਦੀ ਸ਼ਾਖਾ ‘ਤੇ ਚੱਲੀ ਗੋਲੀ ਮਾਮਲੇ ‘ਚ ਜਗਤਾਰ ਸਿੰਘ ਜੱਗੀ 2 ਦਿਨਾਂ ਪੁਲਿਸ ਰਿਮਾਂਡ ‘ਤੇ

December 2, 2017 | By

ਲੁਧਿਆਣਾ: ਜ਼ਿਲ੍ਹਾ ਪੁਲਿਸ ਨੇ ਯੂ.ਕੇ. ਨਾਗਰਿਕ ਜਗਤਾਰ ਸਿੰਘ ਜੌਹਲ ਉਰਫ ਜੱਗੀ ਨੂੰ ਅੱਜ (2 ਦਸੰਬਰ, 2017) ਜੁਡੀਸ਼ਲ ਮੈਜਿਸਟ੍ਰੇਟ ਪਹਿਲਾ ਦਰਜਾ ਦੀ ਅਦਾਲਤ ‘ਚ ਪੇਸ਼ ਕੀਤਾ। ਪੁਲਿਸ ਨੇ 5 ਦਿਨਾਂ ਦੇ ਹੋਰ ਰਿਮਾਂਡ ਦੀ ਮੰਗ ਕੀਤੀ। ਬਚਾਅ ਪੱਖ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਅਦਾਲਤ ਨੂੰ ਦੱਸਿਆ ਕਿ ਪੁਲਿਸ ਪਹਿਲਾਂ ਦੱਸੀਆਂ ਗੱਲਾਂ ਦੇ ਆਧਾਰ ‘ਤੇ ਹੀ ਦੁਬਾਰਾ ਰਿਮਾਂਡ ਦੀ ਮੰਗ ਕਰ ਰਹੀ ਹੈ।

ਲੁਧਿਆਣਾ ਪੁਲਿਸ ਜਗਤਾਰ ਸਿੰਘ ਜੱਗੀ ਨੂੰ ਅਦਾਲਤ 'ਚ ਪੇਸ਼ ਕਰਨ ਲਿਜਾਂਦੀ ਹੋਈ (2 ਦਸੰਬਰ, 2017)

ਲੁਧਿਆਣਾ ਪੁਲਿਸ ਜਗਤਾਰ ਸਿੰਘ ਜੱਗੀ ਨੂੰ ਅਦਾਲਤ ‘ਚ ਪੇਸ਼ ਕਰਨ ਲਿਜਾਂਦੀ ਹੋਈ (2 ਦਸੰਬਰ, 2017)

ਵਕੀਲ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ ਨੂੰ ਫੋਨ ‘ਤੇ ਦੱਸਿਆ, “ਜਗਤਾਰ ਸਿੰਘ ਜੱਗੀ ਨੂੰ ਸੁਮਿਤ ਸਭਰਵਾਲ (ਜੇ.ਐਮ.ਆਈ.ਸੀ.) ਦੀ ਅਦਾਲਤ ‘ਚ ਪਾਸਟਰ ਸੁਲਤਾਨ ਮਸੀਹ ਕਤਲ ਕੇਸ (ਐਫ.ਆਈ.ਆਰ. ਨੰ: 218/17 ਥਾਣਾ ਸਲੇਮ ਟਾਬਰੀ) ‘ਚ ਪੇਸ਼ ਕੀਤਾ ਗਿਆ। ਜਿਥੇ ਜੱਜ ਨੇ ਪੁਲਿਸ ਦੀਆਂ ਦਲੀਲਾਂ ਨਾਲ ਸਹਿਮਤ ਨਾ ਹੁੰਦਿਆਂ ਰਿਮਾਂਡ ਦੇਣ ਤੋਂ ਇਨਕਾਰ ਕਰ ਦਿੱਤਾ। ਤਾਂ ਪੁਲਿਸ ਨੇ ਟ੍ਰਾਂਜ਼ਿਟ ਰਿਮਾਂਡ ਲਈ ਅਰਜ਼ੀ ਦਾਇਰ ਕਰ ਦਿੱਤੀ।”

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Ludhiana Police Gets Transit Remand of Jagtar Singh Jaggi after court commits him to judicial custody in Sultan Masih Case …

ਉਨ੍ਹਾਂ ਦੱਸਿਆ, “ਫਿਰ ਪੁਲਿਸ ਨੇ ਜਗਤਾਰ ਸਿੰਘ ਜੱਗੀ ਨੂੰ ਐਫ.ਆਈ.ਆਰ. ਨੰ: 7/16 ਥਾਣਾ ਡਿਵੀਜ਼ਨ ਨੰ: 1 ‘ਚ ਜੁਡੀਸ਼ਲ ਮੈਜਿਸਟ੍ਰੇਟ ਪਹਿਲਾ ਦਰਜਾ ਗੁਰਪ੍ਰੀਤ ਕੌਰ ਦੀ ਅਦਾਲਤ ‘ਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ। ਇਹ ਕੇਸ ਜਨਵਰੀ 2016 ‘ਚ ਹਿੰਦੂਵਾਦੀ ਜਥੇਬੰਦੀ ਆਰ.ਐਸ.ਐਸ. ਦੀ ਕਿਦਵਈ ਨਗਰ ਸ਼ਾਖਾ ‘ਤੇ ਗੋਲੀਬਾਰੀ ਦਾ ਹੈ।”

ਸਬੰਧਤ ਖ਼ਬਰ:

ਮੀਡੀਆ ਰਿਪੋਰਟਾਂ: ਜਗਜੀਤ ਸਿੰਘ ਜੱਗੀ ਨਾਂ ਦੇ ਸਿੱਖ ਨੌਜਵਾਨ ਨੂੰ ਪੰਜਾਬ ਪੁਲਿਸ ਨੇ ਜੰਮੂ ਤੋਂ ਚੁੱਕਿਆ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , ,