November 19, 2017 | By ਸਿੱਖ ਸਿਆਸਤ ਬਿਊਰੋ
ਲੁਧਿਆਣਾ: ਲੁਧਿਆਣਾ ਪੁਲਿਸ ਨੇ ਰਮਨਦੀਪ ਸਿੰਘ ਪਿੰਡ ਚੂਹੜਵਾਲ (ਲੁਧਿਆਣਾ) ਅਤੇ ਹਰਦੀਪ ਸਿੰਘ ਸ਼ੇਰਾ (ਫਤਿਹਗੜ੍ਹ ਸਾਹਿਬ) ਨੂੰ ਕੱਲ੍ਹ ਸ਼ਾਮ (18 ਨਵੰਬਰ, 2017) ਡਿਊਟੀ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰਕੇ 5 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ। ਦੋਵਾਂ ਕੁਝ ਕੁਝ ਦਿਨ ਪਹਿਲਾਂ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਹ ਬਾਘਾਪੁਰਾਣਾ (ਮੋਗਾ) ਪੁਲਿਸ ਦੀ ਹਿਰਾਸਤ ਵਿਚ ਸੀ। ਜਿਨ੍ਹਾਂ ਨੂੰ ਉਥੋਂ ਦਾ ਪੁਲਿਸ ਰਿਮਾਂਡ ਖਤਮ ਹੋਣ ‘ਤੇ ਜੇਲ੍ਹ ਭੇਜ ਦਿੱਤਾ ਗਿਆ ਸੀ।
ਬਚਾਅ ਪੱਖ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ (SSN) ਨੂੰ ਫੋਨ ‘ਤੇ ਦੱਸਿਆ ਕਿ ਲੁਧਿਆਣਾ ਪੁਲਿਸ ਨੇ ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਨੂੰ ਜੇਲ੍ਹ ਤੋਂ ਲਿਆ ਕੇ ਮੈਜਿਸਟ੍ਰੇਟ ਡਾ. ਸੁਸ਼ੀਲ ਬੋਧ ਦੀ ਰਿਹਾਇਸ਼ ‘ਚ ਦੇਰ ਸ਼ਾਮ ਪੇਸ਼ ਕੀਤਾ। ਦੋਵਾਂ ਨੂੰ ਆਰ.ਐਸ.ਐਸ. ਆਗੂ ਰਵਿੰਦਰ ਗੋਸਾਈਂ ਦੇ ਕਤਲ (17 ਅਕਤੂਬਰ, 2017) ਦੀ ਐਫ.ਆਈ.ਆਰ. 442/2017 (ਆਈ.ਪੀ.ਸੀ. ਦੀ ਧਾਰਾਵਾਂ 304, 34 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25, 27) ਵਿਚ ਪੇਸ਼ ਕੀਤਾ ਗਿਆ ਸੀ।
ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਵਲੋਂ ਉਪਰੋਕਤ ਦੋਵਾਂ ਦੀ ਗ੍ਰਿਫਤਾਰੀ ਤੋਂ ਬਾਅਦ ਦਾਅਵਾ ਕੀਤਾ ਗਿਆ ਸੀ ਕਿ ਇਹ ਦੋਵੇਂ ਹੀ ਹਨ ਜਿਨ੍ਹਾਂ ਨੇ ਰਵਿੰਦਰ ਗੋਸਾਈਂ, ਜਗਦੀਸ਼ ਗਗਨੇਜਾ ਅਤੇ ਹੋਰਾਂ ਕਤਲਾਂ ‘ਚ ਗੋਲੀਆਂ ਚਲਾਈਆਂ ਸਨ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Related Topics: hardeep singh shera, Jagdish Gagneja, Jaspal Singh Manjhpur (Advocate), Punjab Police, Punjab Politics, Ramandeep Singh Chuharwal, ravinder gosain murder case, Sikh Political Prisoners