February 14, 2021 | By ਸਿੱਖ ਸਿਆਸਤ ਬਿਊਰੋ
ਦਿੱਲੀ: ਸਿੰਘੂ-ਕੁੰਡਲੀ, ਟੀਕਰੀ ਤੇ ਗਾਜ਼ੀਪੁਰ ਸਮੇਤ ਦਿੱਲੀ ਦੀਆਂ ਵੱਖ-ਵੱਖ ਹੱਦਾਂ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਦਿੱਲੀ ਪੁਲਿਸ ਵੱਲੋਂ 26 ਜਨਵਰੀ ਤੋਂ ਬਾਅਦ ਕਈ ਕਿਸਾਨਾਂ ਤੇ ਨੌਜਵਾਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ।
ਦਿੱਲੀ ਪੁਲਿਸ ਨੇ ਇਹ ਖਬਰ ਲਿਖੇ ਜਾਣ ਵੇਲੇ ਤੱਕ ਜੋ ਸੂਚੀ ਜਾਰੀ ਕੀਤੀ ਹੈ ਉਸ ਵਿੱਚ 12 ਫਰਵਰੀ 2021 ਤੱਕ ਕੁੱਲ 143 ਗਿ੍ਰਫਤਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਇਸ ਸੂਚੀ ਵਿਚੋਂ ਹਾਲੀ ਦੀ ਘੜੀ ਤੱਕ 5 ਲੋਕ ਜਮਾਨਤ ਉੱਤੇ ਰਿਹਾਅ ਹੋਏ ਹਨ।
ਦੀਪ ਸਿੱਧੂ ਤੇ ਇਕਬਾਲ ਸਿੰਘ ਪੁਲਿਸ ਰਿਮਾਂਡ ਉੱਤੇ ਹਨ ਅਤੇ ਬਾਕੀ 135 ਲੋਕ ਅਦਾਲਤੀ ਹਿਰਾਸਤ ਵਿੱਚ ਜੇਲ੍ਹਾਂ ਵਿੱਚ ਕੈਦ ਹਨ।
Related Topics: Farmers Protest