ਨਾਭਾ: ਨਾਭਾ ਦੀ ਮੈਕਸਿਮਮ ਸਕਿਓਰਟੀ ਜੇਲ ਵਿੱਚ ਨਜਰਬੰਦ ਖਾੜਕੂ ਸਿੰਘਾਂ ਵੱਲੋਂ ਬੀਤੀ 10 ਨਵੰਬਰ ਨੂੰ ਪਿੰਡ ਚੱਬਾ ਵਿਖੇ ਕਰਵਾਏ ਗਏ ਸਰਬੱਤ ਖਾਲਸਾ ਸਮਾਗਮ ਸੰਬੰਧੀ ਖਾਲਸਾ ਪੰਥ ਦਾ ਨਾ ਸੰਦੇਸ਼ ਜਾਰੀ ਕੀਤਾ ਗਿਆ ਹੈ। ਆਪਣੇ ਹਸਤਾਖਰ ਕਰਕੇ ਭੇਜੇ ਗਏ ਇਸ ਸੁਨੇਹੇ ਵਿੱਚ ਬੀਤੇ ਦਿਨੀ ਹੋਏ ਸਰਬੱਤ ਖਾਲਸਾ ਸਮਾਗਮ ਬਾਰੇ ਕਈ ਸਵਾਲ ਚੁੱਕੇ ਗਏ ਹਨ।
ਬੰਦੀ ਸਿੰਘਾਂ ਵੱਲੋਂ ਪਿਛਲੇ ਦਿਨਾਂ ਦੌਰਾਨ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਦੋ ਸਿੰਘਾਂ ਦੀ ਸ਼ਹੀਦੀ ਲਈ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਜਿੰਮੇਵਾਰ ਦੱਸਦਿਆਂ ਸਖਤ ਨਖੇਧੀ ਕੀਤੀ ਗਈ ਹੈ।
ਬੰਦੀ ਸਿੰਘਾਂ ਵੱਲੋਂ ਸਰਬੱਤ ਖਾਲਸਾ ਸਮਾਗਮ ਵਿੱਚ ਨਿਯੁਕਤ ਕੀਤੇ ਗਏ ਤਿੰਨ ਜਥੇਦਾਰਾਂ ਦੀ ਨਿਯੁਕਤੀ ਨੂੰ ਰੱਦ ਕਰਦੇ ਹੋਏ ਕਿਹਾ ਗਿਆ ਹੈ ਕਿ ਜਦੋਂ ਤੱਕ ਸਮੁੱਚੀ ਸੰਗਤ ਵੱਲੋਂ ਵਿਧੀ-ਵਿਧਾਨ ਅਨੁਸਾਰ ਸਰਬੱਤ ਖਾਲਸਾ ਨਹੀਂ ਹੁੰਦਾ ਉਦੋਂ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵਰੋਸਾਏ ਅੰਮ੍ਰਿਤ ਸੰਚਾਰ ਕਰਨ ਵਾਲੇ ਪੰਜ ਪਿਆਰੇ ਹੀ ਅਗਲੇ ਪ੍ਰੋਗਰਾਮਾਂ ਦੀ ਅਗਵਾਈ ਕਰਨ।
ਹੇਠ ਤੁਸੀਂ ਬੰਦੀ ਸਿੰਘਾਂ ਵੱਲੋਂ ਜਾਰੀ ਕੀਤੀ ਗਈ ਹੱਥ-ਲਿਖਤ ਨੂੰ ਪੜ੍ਹ ਸਕਦੇ ਹੋ: