October 23, 2018 | By ਸਿੱਖ ਸਿਆਸਤ ਬਿਊਰੋ
ਪਟਿਆਲਾ: 26 ਅਕਤੂਬਰ ਦਿਨ ਸ਼ੁੱਕਰਵਾਨ ਨੂੰ ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਗੁਰੂ ਗੋਬਿੰਦ ਸਿੰਘ ਭਵਨ ਵਿਖੇ ਭਾਈ ਰਤਨ ਸਿੰਘ ਭੰਗੂ ਰਚਿਤ ਸ੍ਰੀ ਗੁਰ ਪੰਥ ਪ੍ਰਕਾਸ਼ ਬਾਰੇ ਵਿਖਿਆਨ ਕਰਵਾਇਆਜਾ ਰਿਹਾ ਹੈ, ਜਿਸ ਵਿੱਚ ਸਿੱਖ ਵਿਦਵਾਨ ਸਰਦਾਰ ਗੁਰਤੇਜ ਸਿੰਘ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ।
ਸਰਦਾਰ ਗੁਰਤੇਜ ਸਿੰਘ{ਸਾਬਕਾ ਆਈ.ਏ.ਐਸ} ਸ੍ਰੀ ਗੁਰ ਪੰਥ ਪ੍ਰਕਾਸ਼ ਦਾ ਅੰਗਰੇਜ਼ੀ ਵਿੱਚ ਤਰਜਮਾ ਕਰ ਚੁੱਕੇ ਹਨ।
ਪੰਥ ਪ੍ਰਕਾਸ਼ ਸ਼ਹੀਦ ਭਾਈ ਮਹਿਤਾਬ ਸਿੰਘ ਦੇ ਪੋਤਰੇ ਭਾਈ ਰਤਨ ਸਿੰਘ ਭੰਗੂ ਦੀ ਰਚਨਾ ਹੈ ਇਸ ਵਿੱਚ 10 ਗੁਰੂ ਸਾਹਿਬਾਨਾਂ ਦਾ ਸੰਖੇਪ ਇਤਿਹਾਸ ਅਤੇ 18ਵੀਂ ਸਦੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ ਦੀ ਖਾਲਸਾ ਰਾਜ ਦੀ ਸਥਾਪਤੀ ਲਈ ਜੱਦੋ-ਜਹਿਦ ਦਾ ਬਿਰਤਾਂਤ ਸਮੇਟਿਆ ਗਿਆ ਹੈ ।
Related Topics: Gurtej Singh (Former IAS), Guru Gobind Singh Bhawan{Punjabi University Patiala}, Punjabi University Patiala, Sri gur Panth Parkash