ਕੇ. ਪੀ. ਐੱਸ. ਗਿੱਲ ਨੂੰ ਸੰਬੋਧਿਤ ਹੋ ਕੇ: ਸੰਤਾਂ ਦੀ ਫੋਟੋ ਤੈਨੂੰ ਫੈਸ਼ਨ ਲਗਦੀ ਹੈ ਪਰ ਕਿਸੇ ਦਿਨ ਇਹੋ ਫੈਸ਼ਨ ਤੇਰੇ ਲਈ ਫਾਂਸੀ ਦਾ ਫੰਦਾ ਬਣ ਜਾਣਾ ਹੈ!
July 17, 2010 | By ਸਿੱਖ ਸਿਆਸਤ ਬਿਊਰੋ
ਲੁਧਿਆਣਾ (16 ਜੁਲਾਈ, 2010): ਯੂਥ ਖਾਲਸਾ ਫੈਡਰੇਸ਼ਨ ਵੱਲੋਂ ਜਾਰੀ ਇੱਕ ਪੱਤਰ ਵਿੱਚ ਕਿਹਾ ਗਿਆ ਹੈ ਕਿ 14 ਜੁਲਾਈ ਦੇ ਹਿੰਦੋਸਤਾਨ ਟਾਈਮਸ ਵਿੱਚ ਭਾਰਤੀ ਪੁਲਿਸ ਦੇ ਇੱਕ ਬੁੱਚੜ ਅਫਸਰ ਕੇ. ਪੀ. ਐੱਸ. ਗਿੱਲ ਦੇ ਛਪੇ ਇੱਕ ਬਿਆਨ ਵਿੱਚ ਉਸ ਨੇ ਕਿਹਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਫੋਟੋ ਭਗਤ ਸਿੰਘ ਦੀ ਫੋਟੋ ਦੇ ਬਰਾਬਰ ਅੱਜ ਦੇ ਨੌਜਵਾਨ ਸਿਰਫ ਫੈਸ਼ਨ ਲਈ ਹੀ ਲਗਾਉਂਦੇ ਹਨ। ਇਸ ਨਾਲ ਭਿੰਡਰਾਂਵਾਲਿਆਂ ਦੀ ਵਿਚਾਰਧਾਰਾ ਦਾ ਕੋਈ ਲੈਣਾ ਦੇਣਾ ਨਹੀਂ ਹੈ। ਉਸ ਦੇ ਅਨੁਸਾਰ ਭਿੰਡਰਾਂਵਾਲੇ ਸੰਤਾਂ ਉੱਪਰ ਸਮੇ ਦੀਆਂ ਸਰਕਾਰਾਂ ਦੇ ਢਿੱਲੇ ਰਵਈਏ ਕਾਰਣ ਪੰਜਾਬ ਵਿੱਚ ਅੱਤਬਾਦ ਫੈਲਿਆ ਸੀ।
ਪਰ ਮੈਂ ਉਸ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ ਸੰਤਾਂ ਦੀ ਵਿਚਾਰਧਾਰਾ ਦਾ ਅੱਜ ਦੀ ਪੀੜੀ ੳੁੱਪਰ ਕੋਈ ਅਸਰ ਨਹੀ ਹੈ ਤਾਂ ਤੂੰ ਆਪ ਹਾਲੇ ਤੱਕ ਡਰ-ਡਰ ਕੇ ਕਿਉਂ ਘੁੱਮ ਰਿਹਾ ਹੈਂ। ਕਿਉਂ ਨਹੀਂ ਆਪਣੀ ਸਿਕਿਉਰਟੀ ਕਵਰ ਨੂੰ ਛੱਡ ਦਿੰਦਾ। ਡਰ ਤਾਂ ਤੁਹਾਡੇ ਲੋਕਾਂ ਦੇ ਨਸ-ਨਸ ਵਿੱਚ ਵਸਿਆ ਹੋਇਆ ਹੈ ਕਿ ਪਤਾ ਨਹੀਂ ਕਿਸ ਦਿਨ ਕਿਸੇ ਮਾਂ ਦੇ ਪੁੱਤ ਨਾਲ ਟਾਕਰਾ ਹੋ ਜਾਣਾ ਅਤੇ ਤੇਰਾ 84 ਦਾ ਗੇੜ ਦੁਬਾਰਾ ਸ਼ੁਰੂ ਕਰ ਦੇਣਾ ਹੈ।
ਦੂਸਰੀ ਗੱਲ ਮੈਂ ਉਸ ਨੂੰ ਦੱਸਣਾ ਵੀ ਚਾਹੁੰਦਾ ਹਾਂ ਕਿ ਅੱਤਵਾਦ ਸੰਤਾਂ ਨੇ ਨਹੀ ਬਲਕਿ ਸਰਕਾਰੀ ਸ਼ਹਿ ਉੱਪਰ ਤੇਰੇ ਵਰਗੇ ਲੋਕਾਂ ਨੇ ਫੈਲਾਇਆ ਹੋਇਆ ਸੀ। ਭਗਤ ਸਿੰਘ ਤਾਂ ਸਿਰਫ ਇੱਕ ਕਰਾਂਤੀਕਾਰੀ ਹੀ ਸੀ ਪਰ ਸੰਤ ਜਰਨੈਲ ਸਿੰਘ ਜੀ ਖਾਲਸਾ ਤਾਂ ਗੁਰੂ ਦੇ ਪਿਆਰੇ ਉਹ ਸਿੱਖ ਸਨ ਜਿਹਨਾਂ ਨੇ ਆਪਾ ਕੁਰਬਾਨ ਕਰਕੇ ਆਮ ਸਿੱਖ ਵਿੱਚ ਅਣਖ ਨਾਲ ਜਿਉਣ ਦੀ ਤਮੰਨਾ ਪੈਦਾ ਕੀਤੀ। ਤੇਰੇ ਵਰਗੇ ਕਿੰਨੇ ਆਏ ਅਤੇ ਕਿੰਨੇ ਇਸ ਧਰਤੀ ਤੋਂ ਚਲੇ ਗਏ ਪਰ ਕਿਸੇ ਨੂੰ ਇਤਿਹਾਸ ਵਿੱਚ ਯਾਦ ਨਹੀਂ ਕੀਤਾ ਜਾਂਦਾ ਜੇਕਰ ਕਿਤੇ ਕੋਈ ਜਿਕਰ ਆਵੇਗਾ ਵੀ ਤਾਂ ਉਹ ਵੀ ਇੱਕ ਕੌਮੀ ਗੱਦਾਰ ਦੀ ਹੈਸੀਅਤ ਅਤੇ ਬੇਗੁਨਾਹਾਂ ਦੇ ਕਾਤਲ ਦੇ ਰੂਪ ਵਿੱਚ ਆਵੇਗਾ। ਪਰ ਸੰਤ ਜਰਨੈਲ ਸਿੰਘ ਉਹ ਕੌਮੀ ਹੀਰੇ ਹਨ ਜਿਹੜੇ ਸਿੱਖ ਇਤਿਹਾਸ ਵਿੱਚ ਤਾਰੇ ਦੇ ਨਿਆਈ ਸਦਾ ਅੰਬਰਾਂ ਉੱਪਰ ਚਮਕਦੇ ਰਹਿਣਗੇ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਅਣਖ ਨਾਲ ਜਿਉਣ ਦਾ ਰਾਸਤਾ ਦਿਖਾਉਦੇ ਰਹਿਣਗੇ। ਵੈਸੇ ਤਾਂ ਤੇਰੇ ਵਰਗੇ ਮਨੁੱਖ ਨੂੰ ਸੰਤਾਂ ਦਾ ਨਾਮ ਲੈਣਾ ਹੀ ਨਹੀਂ ਚਾਹੀਦਾ ਪਰ ਤੇਰੇ ਪਾਪ ਬਹੁਤੇ ਹਨ ਇਸ ਲਈ ਤੂੰ ਸਾਰਾ ਦਿਨ ਸੰਤਾਂ ਦਾ ਨਾਮ ਜਪਿਆ ਕਰ ਤਾਂ ਜੋ ਤੈਨੂੰ ਅੱਗੇ ਗਏ ਨੂੰ ਕੁੱਝ ਫਾਇਦਾ ਹੋ ਸਕੇ। ਅੱਜ ਸੰਤਾਂ ਦੀ ਫੋਟੋ ਤੈਨੂੰ ਫੈਸ਼ਨ ਲਗਦੀ ਹੈ ਪਰ ਕਿਸੇ ਦਿਨ ਇਹੋ ਫੈਸ਼ਨ ਤੇਰੇ ਲਈ ਫਾਂਸੀ ਦਾ ਫੰਦਾ ਬਣ ਜਾਣਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।
Related Topics: Youth Khalsa Federation