January 24, 2015 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ(24 ਜਨਵਰੀ, 2015): ਦਿੱਲੀ ਵਿਧਾਨ ਸਭਾ ਚੋਣਾਂ 2015 ਦਾ ਦੰਗਲ ਇਸ ਸਮੇਂ ਪੂਰਾ ਬਖ ਗਿਆ ਹੈ ਅਤੇ ਹਰੇਕ ਪਾਰਟੀ ਆਪਣੇ ਵਿਰੋਧੀਆਂ ਨੂੰ ਨਿਸ਼ਾਨੇ ਬੰਨ ਬੰਨ ਕੇ ਤੀਰ ਮਾਰ ਰਹੇ ਹੈ।ਇਨ੍ਹਾਂ ਚੋਣਾਂ ਵਿੱਚ ਅਸਲ ਮੁਕਾਬਲਾ ਅਤੇ ਸ਼ਬਦੀ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਭਾਰਤ ਦੀ ਕੇਂਦਰੀ ਸੱਤਾ ‘ਤੇ ਕਾਬਜ਼ ਭਾਜਪਾ ਵਿਚਕਾਰ ਹੈ।
ਇਨਾਂ ਚੋਣਾਂ ਲਈ ਪ੍ਰਚਾਰ ਕਰਦਿਆਂ ਪਿੱਛਲੇ ਦਿਨੀ ਭਾਜਪਾ ਵਿੱਚ ਸ਼ਾਮਲ ਹੋਈ ਅਤੇ ਭਾਜਪਾ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਦਾਅਵੇਦਾਰ ਕਿਰਨ ਬੇਦੀ ‘ਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਆਪਣੇ ਹੀ ਅੰਦਾਜ਼ ‘ਚ ਜੰਮ ਕੇ ਨਿਸ਼ਾਨਾ ਸਾਧਿਆ।
ਭਗਵੰਤ ਮਾਨ ਨੇ ਦਿੱਲੀ ਦੇ ਮੋਤੀ ਨਗਰ ਦੀ ਇਕ ਚੋਣ ਸਭਾ ‘ਚ ਕਿਹਾ ਕਿ ਕਿਰਨ ਬੇਦੀ ਭਾਜਪਾ ਦੀ ਇੰਸ਼ੋਰੈਂਸ ਪਾਲਿਸੀ ਹੈ, ਜਿੱਤ ਗਏ ਤਾਂ ਮੋਦੀ, ਜੇ ਹਾਰ ਗਏ ਤਾਂ ਬੇਦੀ। ਇਸ ਦੇ ਨਾਲ ਹੀ ਮਾਨ ਨੇ ਭਾਜਪਾ ਦੇ ਨੇਤਾਵਾਂ ‘ਤੇ ਵੀ ਨਿਸ਼ਾਨਾ ਸਾਧਿਆ।
ਉਨ੍ਹਾਂ ਨੇ ਕਿਹਾ ਕਿ ਹਰਸ਼ਵਰਧਨ, ਵਿਜੈ ਗੋਇਲ ਵਰਗੇ ਨੇਤਾ 40 ਸਾਲ ਤੋਂ ਮੁੱਖ ਮੰਤਰੀ ਬਣਨ ਦਾ ਇੰਤਜ਼ਾਰ ਕਰਦੇ ਰਹਿ ਗਏ ਅਤੇ 40 ਘੰਟੇ ਪਹਿਲਾ ਸ਼ਾਮਲ ਹੋਈ ਕਿਰਨ ਬੇਦੀ ਨੂੰ ਮੁੱਖ ਮੰਤਰੀ ਉਮੀਦਵਾਰ ਬਣਾ ਦਿੱਤਾ ਗਿਆ।
ਮਾਨ ਨੇ ਆਪ ਤੋਂ ਭਾਜਪਾ ‘ਚ ਸ਼ਾਮਲ ਹੋਏ ਵਿਨੋਦ ਕੁਮਾਰ ਬਿੰਨੀ ਅਤੇ ਸ਼ਾਜੀਆ ਇਲਮੀ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਕੇਜਰੀਵਾਲ ਨੂੰ ਹਰਾਉਣ ਲਈ ਪ੍ਰਧਾਨ ਮੰਤਰੀ ਦਾ 56 ਇੰਚ ਦਾ ਸੀਨਾ ਅਤੇ 300 ਐਮ.ਪੀ. ਲਗਾਏ ਗਏ ਹਨ।
ਜ਼ਿਕਰਯੋਗ ਹੈ ਕਿ ਦੇਸ਼ ਭਾਰਤ ਵਿੱਚ ਪਿੱਛਲੀਆਂ ਲੋਕ ਸਭਾ ਚੋਣਾਂ ਤੋਂ ਲੈਕੇ ਅੱਜ ਤੱਕ ਰਾਜਾ ਦੀ ਜੋ ਵੀ ਵਿਧਾਨ ਸਭਾ ਚੋਣਾਂ ਹੋਈਆਂ. ਭਾਜਪਾ ਨੇ ਉਹ ਪਾਰਟੀ ਨਾਂ ‘ਤੇ ਲੜ੍ਹਨ ਦੀ ਬਜ਼ਾੲੈ ਨਰਿੰਦਰ ਮੋਦੀ ਦੇ ਨਾਾਂ ‘ਤੇ ਲੜੀਆਂ। ਦਿੱਲੀ ਵਿੱਚ ਆਮ ਆਦਮੀ ਪਾਰਟੀ ਦਾ ਪੱਲੜਾ ਭਾਰੀ ਹੋਣ ਕਰਕੇ ਮੋਦੀ ਦੀ ਸ਼ਾਖ ਖਾਰਬ ਹੋਣ ਦੇ ਡਰ ਤੋਂ ਅਤੇ ਭਾਜਪਾ ਕੋਲ ਅਰਵਿੰਦ ਕੇਜਰੀਵਾਲ ਦੇ ਮੁਕਾਬਲੇ ਦਾ ਉਮੀਦਵਾਰ ਨਾ ਹੋਣ ਕਰਕੇ ਚੋਣਾਂ ਦੇ ਅੰਤਲੇ ਦਿਨ ਵਿੱਚ ਕਿਰਨ ਬੇਦੀ ਨੂੰ ਭਾਜਪਾ ਨੇ ਆਪਣੀ ਪਾਰਟੀ ਵੱਲੋਭ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾਇਆ ਹੈ।
ਪਿਛਲੇ ਸਮੇਂ ਦੌਰਾਨ ਕਿਰਨ ਬੇਦੀ ਭਾਜਪਾ ਦੇ ਫਿਰਕੂ ਏਜ਼ੰਡੇ ਦੀ ਦੀ ਅਲੋਚਕ ਰਹੀ ਹੈ, ਇੱਥੋਂ ਤੱਕ ਕਿ ਗੁਜਰਾਤ ਵਿੱਚ ਹੋਏ ਸਾਲ 2002 ਵਿੱਚ ਮੁਸਲਮਾਨਾਂ ਦੇ ਹੋਏ ਕਤਲੇਆਮ ਵਿੱਚ ਮੋਦੀ ਦੀ ਭੁਮਿਕਾ ਦੀ ਵੀ ਉਸਨੇ ਆਲੋਚਨਾ ਕੀਤੀ ਸੀ।
Related Topics: Aam Aadmi Party, Baghwant Mann, Delhi Assembly Elections 2014, Kiran Bedi