ਸਿਆਸੀ ਖਬਰਾਂ

ਦਿੱਲੀ ‘ਚ ਕਿਰਨ ਬੇਦੀ ਦੇ ਚੋਣ ਪ੍ਰਚਾਰ ਦਾ ਕੰਮਕਾਰ ਵੇਖਣ ਵਾਲੇ ਨਰਿੰਦਰ ਟੰਡਨ ਨੇ ਦਿੱਤਾ ਅਸਤੀਫਾ

February 2, 2015 | By

 ਭਾਜਪਾ ਬਨਾਮ ਕਿਰਨ ਬੇਦੀ


ਭਾਜਪਾ ਬਨਾਮ ਕਿਰਨ ਬੇਦੀ

ਨਵੀਂ ਦਿੱਲੀ (2 ਫਰਵਰੀ, 2015): ਦਿੱਲੀ ਵਿਧਾਨ ਸਭਾ ਦੀਆਂ ਹੋ ਰਹੀਆਂ ਚੋਣਾਂ ਵਿੱਚ ਭਾਜਪਾ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ। ਭਾਜਪਾ ਨੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਦਾ ਮੁਕਾਬਲਾ ਕਰਨ ਲਈ ਸਾਬਕਾ ਪੁਲਿਸ ਅਧਿਕਾਰੀ ਕਿਰਨ ਬੇਦੀ ਨੂੰ ਪਾਰਟੀ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾਇਆ ਸੀ ਤਾਂ ਕਿ ਭਾਜਪਾ ਸੌਖਿਆਂ ਦਿੱਲੀ ਫਤਹਿ ਕਰ ਸਕੇ।

ਪਰ ਕਿਰਨ ਬੇਦੀ ਨੂੰ ਭਾਜਪਾ ਵਿੱਚ ਸ਼ਾਮਲ ਕਰਨ ਨਾਲ ਫਾਇਦੇ ਦੀ ਬਜ਼ਾਏ ਭਾਜਪਾ ਅੰਦਰ ਹੀ ਬਗਾਵਤ ਉੱਠ ਰਹੀ ਹੈ।ਦਿੱਲੀ ਚੋਣ ‘ਚ ਕਿਰਨ ਬੇਦੀ ਦੇ ਪ੍ਰਚਾਰ ਦਾ ਕੰਮ ਵੇਖਣ ਵਾਲੇ ਨਰਿੰਦਰ ਟੰਡਨ ਨੇ ਅਸਤੀਫ਼ਾ ਦੇ ਦਿੱਤਾ ਹੈ।

ਕਿਰਨ ‘ਤੇ ਸਵਾਲ ਚੁੱਕਦੇ ਹੋਏ ਟੰਡਨ ਨੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ਼ਾਹ ਨੂੰ ਲਿਖੇ ਪੱਤਰ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਮੁੱਖ ਮੰਤਰੀ ਉਮੀਦਵਾਰ ਬਣਾਈ ਗਈ ਕਿਰਨ ਬੇਦੀ ਦੇ ਨਾਲ ਮੇਰਾ ਕੰਮ ਕਰਨਾ ਔਖਾ ਹੈ। ਉਨ੍ਹਾਂ ਦਾ ਸੁਭਾਅ ਠੀਕ ਨਹੀਂ ਹੈ। ਕਿਰਨ ਬੇਦੀ ਦੇ ਸਾਥੀ ਹਰ ਇੱਕ ਮੁੱਦੇ ‘ਤੇ ਮੇਰਾ ਅਪਮਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਮੈਂ ਭਾਜਪਾ ਦਾ ਮੈਂਬਰ ਹਾਂ ਤੇ ਦਸ ਸਾਲ ਤੋਂ ਦਿੱਲੀ ‘ਚ ਪਾਰਟੀ ਦਾ ਕੰਮਕਾਰ ਵੇਖ ਰਿਹਾ ਹਾਂ।

ਕਿਰਨ ਬੇਦੀ ਦੇ ਸਾਥੀ ਹਰ ਇੱਕ ਮੁੱਦੇ ‘ਤੇ ਮੇਰਾ ਅਪਮਾਨ ਕਰਦੇ ਹਨ। ਪਿਛਲੇ ਦਸ ਦਿਨਾਂ ਤੋਂ ਜਿਸ ਤਰ੍ਹਾਂ ਉਹ ਨੇਤਾਵਾਂ ਤੇ ਵਰਕਰਾਂ ਨੂੰ ਡਿਕਟੇਟ ਕਰ ਰਹੀ ਹੈ, ਉਸ ਮਾਹੌਲ ‘ਚ ਮੇਰਾ ਕੰਮ ਕਰਨਾ ਔਖਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,